Oct 3, 2026

ਵੈਨਕੂਵਰ, 10 ਜੁਲਾਈ (ਮਲਕੀਤ ਸਿਘ)-ਵੈਸਟ ਕੋਸਟ ਫੀਲਡ ਹਾਕੀ ਸੁਸਾਇਟੀ ਵਲੋਂ ਕੈਨੇਡਾ ਕੱਪ ਫੀਲਡ ਹਾਕੀ ਕੌਮਾਂਤਰੀ ਫੀਲਡ ਹਾਕੀ ਟੂਰਨਾਮੈਂਟ 11 ਜੁਲਾਈ ਤੋਂ 13 ਜੁਲਾਈ ਤੱਕ ਕੈਨੇਡਾ  ਸਰੀ ਵਿੱਚ ਕਰਵਾਇਆ ਜਾ ਰਿਹਾ ਹੈ।ਕਲੱਬ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ।ਹਰ ਸਾਲ ਦੀ ਤਰਾਂ ਟੂਰਨਾਮੈਂਟ ਦੇ ਸਾਰੇ ਮੈਚ ਟੈਮਾਨਵਿਸ ਪਾਰਕ ਦੇ ਐਸਰੋਟਰਫ ਮੈਦਾਨ ਵਿੱਚ ਖੇਡੇ ਜਾਣਗੇ।
ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਜੱਸੀ ਮਾਂਗਟ ਤੇ ਊਧਮ ਸਿੰਘ ਹੁੰਦਲ ਨੇ ਦੱਸਿਆ ਕਿ ਪ੍ਰੀਮੀਅਰ ਵਰਗ ਵਿੱਚ ਚੋਟੀ ਦੀਆਂ 6 ਟੀਮਾਂ ਖੇਡਣਗੀਆਂ ਜਿਹਨਾਂ ਵਿੱਚ ਹਰ ਸਾਲ ਵਾਂਗ ਕੌਮਾਂਤਰੀ ਸਿਤਾਰੇ ਖੇਡਣਗੇ।ਕੰਪੀਟੀਟਿਵ(ਸੋਸ਼ਲ) ਵਰਗ ਵਿੱਚ 11 ਟੀਮਾਂ ਦੀ ਹਾਜ਼ਰੀ ਲੱਗੇਗੀ।ਇਸੇ ਤਰਾਂ ਮਹਿਲਾ ਵਰਗ ਵਿੱਚ ਖੇਡ ਰਹੀਆਂ 4 ਟੀਮਾਂ ਵਿੱਚ ਕੈਨੇਡਾ ਦੀ ਮੌਜੂਦਾ ਜੂਨੀਅਰ ਨੈਸ਼ਨਲ ਟੀਮ ਤੋਂ ਬਾਕੀ ਟੀਮਾਂ ਵਿੱਚ ਕਈ ਕੌਮਾਂਤਰੀ ਖਿਡਾਰਨਾਂ ਦੇ ਖੇਡਣ ਦੀ ਸੰਭਾਵਨਾ ਹੈ। ਪ੍ਰੀਮੀਅਰ ਵਰਗ ਦੇ ਪੂਲ ਏ ਵਿੱਚ ਮੇਜ਼ਬਾਨ ਵੈਸਟ ਕੋਸਟ ਤੇ ਤਸਵਰ ਇਲੈਵਨ ਦੀ ਸਾਂਝੀ ਟੀਮ ਤੋਂ ਇਲਾਵਾ ਯੂਬਾ ਬ੍ਰਦਰਜ਼ ਤੇ ਯੂਨਾਈਟਡ ਬ੍ਰਰਦਰਜ਼ ਸਰੀ ਕਲੱਬਾਂ ਨੇ ਵੀ ਮਿਲ ਇੱਕ ਸਾਂਝੀ ਟੀਮ ਖਿਡਾਉਣ ਦਾ ਫੈਸਲਾ ਲਿਆ ਹੈ।ਇਸ ਵਰਗ ਵਿੱਚ ਤੀਜੀ ਟੀਮ ਕੈਨੇਡਾ ਦੀ ਜੂਨੀਅਰ ਟੀਮ(ਅੰਡਰ-21) ਖੇਡੇਗੀ।ਜੂਨੀਅਰ ਵਿਸ਼ਵ ਕੱਪ ਦੀ ਤਿਆਰੀ ਵਜੋਂ ਨੈਸ਼ਨਲ ਜੂਨੀਅਰ ਟੀਮ ਲਈ ਇਹ ਟੂਰਨਾਮੈਂਟ ਵਧੀਆ ਪਲੇਟਫਾਰਮ ਸਾਬਿਤ ਹੋਵੇਗਾ। ਪ੍ਰੀਮੀਅਰ ਵਰਗ ਦੇ ਪੂਲ ਬੀ ਵਿੱਚ ਵਿੰਨੀਪੈਗ ਰੋਵਰਜ਼,ਇੰਡੀਆ ਕਲੱਬ ਤੇ ਦਸ਼ਮੇਸ਼ ਕਲੱਬ ਸਰੀ ਦੀਆਂ ਟੀਮਾਂ ਖੇਡਣਗੀਆਂ।ਪ੍ਰੀਮੀਅਰ ਵਰਗ ਦੇ ਮੈਚ 11 ਜੁਲਾਈ ਨੂੰ ਸਵੇਰੇ ਸ਼ੁਰੂ ਹੋ ਜਾਣਗੇ।ਇਸ ਮੌਕੇ ਤਰਨੀ ਹੇਅਰ,ਨਵੀ ਦਿਓਲ,ਹਰਵਿੰਦਰ ਸਿੰਘ,ਗਗਨ ਥਿੰਦ,ਸੁੱਖ ਗਿੱਲ,ਮਲਕੀਤ ਸਿੰਘ ਤੇ ਸਤਵੰਤ ਅਟਵਾਲ ਹਾਜ਼ਰ ਸਨ।

error: Content is protected !!