Mar 7, 2026

ਪਹਿਲੀ ਵਾਰ ਮੰਨਿਆ ਕਿ ਸਾਰੇ ਟੈਰਿਫ ਹਟਾਉਣ ਲਈ ਕਿਸੇ ਸਮਝੌਤੇ ਦੀ ਉਮੀਦ ਘੱਟ-

ਓਟਵਾ- ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੇ ਬਹੁਤ ਘੱਟ ਸਬੂਤ ਦਿਖਾਈ ਦਿੰਦੇ ਹਨ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਇੱਕ ਸਮਝੌਤਾ ਕਰਨਾ ਸੰਭਵ ਹੈ ਜੋ ਕੈਨੇਡੀਅਨ ਸਮਾਨ ‘ਤੇ ਸਾਰੇ ਅਮਰੀਕੀ ਟੈਰਿਫ ਹਟਾ ਦੇਵੇਗਾ। ਇਹ ਪਹਿਲੀ ਵਾਰ ਹੈ ਜਦੋਂ ਪ੍ਰਧਾਨ ਮੰਤਰੀ ਨੇ ਸਵੀਕਾਰ ਕੀਤਾ ਹੈ ਕਿ ਕੈਨੇਡਾ-ਅਮਰੀਕਾ ਵਪਾਰ ਯੁੱਧ ਨੂੰ ਖਤਮ ਕਰਨ ਲਈ ਇੱਕ ਸਮਝੌਤਾ ਟਰੰਪ ਨਾਲ ਸੰਭਵ ਹੋ ਪਾਵੇਗਾ।

ਕੈਨੇਡਾ ਅਤੇ ਅਮਰੀਕਾ ਚਾਰ ਮਹੀਨਿਆਂ ਦੇ ਵਪਾਰਕ ਵਿਵਾਦ ਨੂੰ ਖਤਮ ਕਰਨ ਲਈ ਗੱਲਬਾਤ ਕਰ ਰਹੇ ਹਨ ਪਰ ਪਿਛਲ਼ੇ ਹਫਤੇ ਟਰੰਪ ਨੇ ਪਹਿਲੀ ਅਗਸਤ ਤੋਂ ਕੈਨੇਡੀਅਨ ਵਸਤਾਂ ਉਪਰ 35 ਪ੍ਰਤੀਸ਼ਤ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇੱਕ ਵਰਚੁਅਲ ਕੈਬਨਿਟ ਮੀਟਿੰਗ ਤੋਂ ਪਹਿਲਾਂ ਦਫਤਰ ਵਿੱਚ ਜਾਂਦੇ ਸਮੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ਼੍ਰੀ ਕਾਰਨੀ ਨੇ ਭਵਿੱਖਬਾਣੀ ਕੀਤੀ ਕਿ ਪਹਿਲੀ ਅਗਸਤ ਦੀ ਆਖਰੀ ਮਿਤੀ ਤੋਂ ਪਹਿਲਾਂ ਵਪਾਰ ਗੱਲਬਾਤ ਵਿਚ ਤੇਜ਼ੀ ਆਵੇਗੀ। ਪਰ ਉਹਨਾਂ ਨਾਲ ਹੀ ਕਿਹਾ ਕਿ ਉਹਨਾਂ ਨੂੰ  ਵਿਸ਼ਵਾਸ ਨਹੀ ਕਿ ਸਾਰੇ ਟੈਰਿਫ ਹਟਾਉਣ ਬਾਰੇ ਕੋਈ ਸਮਝੌਤਾ ਸਿਰੇ ਚੜੇ।ਯੂਕੇ, ਜਿਸਨੇ ਜੂਨ ਵਿੱਚ ਟਰੰਪ ਨਾਲ ਇੱਕ ਵਪਾਰ ਸਮਝੌਤਾ ਕੀਤਾ ਸੀ, ਅਜੇ ਵੀ ਅਮਰੀਕਾ ਨੂੰ ਵੇਚੇ ਜਾਣ ਵਾਲੇ ਉਤਪਾਦਾਂ ‘ਤੇ 10-ਪ੍ਰਤੀਸ਼ਤ ਬੇਸਲਾਈਨ ਟੈਰਿਫ ਦਾ ਸਾਹਮਣਾ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡੀਅਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ  ਟਰੰਪ ਦੇ ਕਾਰਨ “ਵਿਸ਼ਵ ਪੱਧਰ ‘ਤੇ ਵਪਾਰਕ ਦ੍ਰਿਸ਼ ਬਦਲ ਚੁੱਕਾ ਹੈ। ਪਰ ਅਸੀਂ ਉਸ ਚੀਜ਼ ‘ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖਾਂਗੇ ਜਿਸ ਨੂੰ ਅਸੀਂ ਸਭ ਤੋਂ ਵੱਧ ਕੰਟਰੋਲ ਕਰ ਸਕਦੇ ਹਾਂ, ਜੋ ਇੱਕ ਮਜ਼ਬੂਤ ਕੈਨੇਡੀਅਨ ਅਰਥਵਿਵਸਥਾ ਲਈ ਠੀਕ ਹੈ।ਉਹਨਾਂ ਹੋਰ ਕਿਹਾ ਕਿ ਇਸ ਵਿੱਚ ਇੱਕ ਮਜ਼ਬੂਤ ਸਟੀਲ ਉਦਯੋਗ, “ਇੱਕ ਮਜ਼ਬੂਤ ਕੈਨੇਡੀਅਨ ਆਟੋ ਉਦਯੋਗ, ਇੱਕ ਮਜ਼ਬੂਤ ਕੈਨੇਡੀਅਨ ਐਲੂਮੀਨੀਅਮ ਉਦਯੋਗ, ਤਾਂਬਾ ਉਦਯੋਗ, ਅਤੇ ਹੋਰ ਸ਼ਾਮਲ ਹਨ।