ਵਿੰਨੀਪੈਗ (ਸ਼ਰਮਾ)- ਵੈਸਟ ਸੇਂਟ ਪੌਲ ਯੁਨਾਈਟਡ ਸਪੋਰਟਸ ਕਲੱਬ ਵਲੋਂ ਪਹਿਲਾ ਟੂਰਨਾਮੈਂਟ 26-27 ਜੁਲਾਈ 2025 ਨੂੰ 48 ਹਾਲੈਂਡ ਰੋਡ ਵੈਸਟ ਸੇਂਟ ਪੌਲ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੌਰਾਨ ਸੋਕਰ, ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸ਼ਿੰਗ, ਬੈਡਮਿੰਟਨ, ਰੱਸਾਕਸ਼ੀ, ਰੈਸਲਿੰਗ, ਸ਼ਾਟਪੁੱਟ ਅਤੇ ਲੜਕੇ ਲੜਕੀਆਂ ਦੀਆਂ ਦੌੜਾਂ ਦੇ ਮੁਕਾਬਲੇ ਕਰਵਾਏ ਜਾਣਗੇ। ਸ਼ਨੀਵਾਰ ਤੇ ਐਤਵਾਰ ਤੀਆਂ ਦਾ ਮੇਲਾ ਵੀ ਲੱਗੇਗਾ ਜਿਸ ਵਿਚ 27 ਜੁਲਾਈ ਨੂੰ ਪ੍ਰਸਿਧ ਗਾਇਕ ਸੁਰਜੀਤ ਖਾਨ ਦਾ ਲਾਈਵ ਅਖਾੜਾ ਵੀ ਲੱਗੇਗਾ। ਲਾਈਵ ਪ੍ਰੋਗਰਾਮ ਸ਼ਾਮ 5 ਵਜੇ ਤੋਂ 8 ਵਜੇ ਤੱਕ ਹੋਵੇਗਾ।
ਕਲੱਬ ਵਲੋਂ ਦੋਵੇਂ ਦਿਨ ਚਾਹ ਪਕੌੜਿਆਂ ਦਾ ਲੰਗਰ ਅਤੇ ਸ਼ਬੀਲ ਦਾ ਖਾਸ ਪ੍ਰਬੰਧ ਹੋਵੇਗਾ। ਵਧੇਰੇ ਜਾਣਕਾਰੀ ਲਈ ਅਨੁਰਾਜ ਸੰਧੂ ਨਾਲ ਫੋਨ ਨੰਬਰ 204-996-3534, ਗੁਰਪ੍ਰੀਤ ਢਿੱਲੋਂ 204-960-9690, ਜੱਸਾ ਗਿੱਲ 204-230-4985, ਦੀਪ ਢਿੱਲੋਂ 204-296-1008 ਜਾਂ ਰਮਨ ਬਾਠ ਨਾਲ ਫੋਨ ਨੰਬਰ 204-880-9907 ਤੇ ਸੰਪਰਕ ਕੀਤਾ ਜਾ ਸਕਦਾ ਹੈ।
