Apr 23, 2026

ਅੰਮ੍ਰਿਤਸਰ -ਤਲਵਾਰਬਾਜ਼ੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਗੁਰੂ ਕੀ ਵਡਾਲੀ-ਛੇਹਰਟਾ (ਅੰਸ਼ ਬੰਸ਼ ਬਾਬਾ ਬੁੱਢਾ ਸਾਹਿਬ) ਨੇ 114 ਸਾਲਾ ਬਜ਼ੁਰਗ ਵੈਟਰਨ ਰਿਕਾਰਡ ਹੋਲਡਰ ਸਿੱਖ ਖਿਡਾਰੀ ਬਾਬਾ ਫੌਜਾ ਸਿੰਘ ਦੇ ਅਕਾਲ ਚਲਾਣਾ ਕਰ ਜਾਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਬਾਬਾ ਫੌਜਾ ਸਿੰਘ ਨੌਜਵਾਨਾਂ ਲਈ ਆਦਰਸ਼ ਅਤੇ ਪ੍ਰੇਰਨਾ ਸਰੋਤ ਸੀ । ਜਿਥੇ ਅਜਿਹੇ ਵਿਸ਼ਵ ਪ੍ਰਸਿੱਧ ਨਾਮਵਰ ਖਿਡਾਰੀ ਦਾ ਪਰਿਵਾਰ ਲਈ ਅਸਹਿ ਵਿਛੋੜਾ ਹੈ ਓਥੇ ਸੰਸਾਰ ਭਰ ਦੇ ਖਿਡਾਰੀਆਂ ਅਤੇ ਖਾਸ ਕਰਕੇ ਸਿੱਖ ਸਮਾਜ ਨੂੰ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਵਿਛੜੀ ਰੂਹ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ।