ਵੈਨਕੂਵਰ ਵਿਚ 14ਵੇਂ ਸਾਲਾਨਾ ਸਿੱਖ ਐਵਾਰਡ ਬਾਰੇ ਕੀਤੀਆਂ ਵਿਚਾਰਾਂ-
ਸਰੀ (ਸੁਰਿੰਦਰ ਸਿੰਘ ਜੱਬਲ)- ਇੰਗਲੈਂਡ ਨਿਵਾਸੀ ਡਾ.ਨਵਦੀਪ ਸਿੰਘ ਬਾਂਸਲ ਦੇ ਅੱਜ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਪਹੁੰਚਣ ਤੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਅਤੇ ਹਾਜ਼ਰ ਲਾਈਫ ਮੈਬਰਾਂ ਵਲੋਂ ਨਿੱਘਾ ਸੁਆਗਤ ਕੀਤਾ ਗਿਆ। ਡਾ.ਨਵਦੀਪ ਸਿੰਘ ਬਾਂਸਲ ਦੁਨੀਆਂ ਭਰ ਵਿਚੋਂ 14ਵੇਂ ਸਾਲਾਨਾ ਸਿੱਖ ਅਵਾਰਡ ਇਸ ਵਾਰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵੈਨਕੁਵਰ ਵਿਚ ਪੈਨ ਪੈਸਿਫਿਕ ਹੋਟਲ ਵਿਚ ਘੋਸ਼ਿਤ ਕਰਨ ਲਈ ਪਹੁੰਚੇ ਹੋਏ ਸਨ।ਦਿਨ ਦੇ ਰੁਝੇਵੇਂ ਵਿਚੋਂ ਟਾਈਮ ਕੱਢ ਕੇ ਤਿਮਾਹੀ ਅੰਗਰੇਜ਼ੀ ਮੈਗਜ਼ੀਨ “ ਕੈਨੇਡਾ ਟੈਬੋਲਾਇਡ” ਦੇ ਮੈਨੇਜਿੰਗ ਐਡੀਟਰ ਜਸਵਿੰਦਰ ਸਿੰਘ ਦਿਲਾਵਰੀ ਬਾਂਸਲ ਸਾਹਿਬ ਨੂੰ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਨਤਮਸਤਕ ਹੋਣ ਲਈ ਲੈ ਕੇ ਆਏ।ਸੁਸਾਇਟੀ ਦੇ ਪਬਲਿਕ ਰਿਲੇਸ਼ਨ ਸੁਰਿੰਦਰ ਸਿੰਘ ਜੱਬਲ ਨੇ ਆਏ ਮਹਿਮਾਨਾਂ ਦਾ ਸੁਸਾਇਟੀ ਵਲੋਂ ਜੀ ਆਇਆਂ ਆਖ ਕੇ ਸੁਆਗਤ ਕੀਤਾ। ਡਾ ਦਿਲਾਵਰੀ ਤੇ ਡਾ ਬਾਂਸਲ ਸਾਹਿਬ ਨੇ ਹਾਜ਼ਰ ਮੈਂਬਰਾਂ ਨੂੰ ਸਟੇਜ ਤੋਂ ਸੰਬੋਧਨ ਕੀਤਾ ਅਤੇ ਪਹਿਲੀ ਨਵੰਬਰ ਨੁੰ ਵਿਸ਼ਵ ਭਰ ਵਿਚੋਂ ਹੋਣ ਵਾਲੇ ਪਰਵਾਣਿਤ ਸਿੱਖ ਐਵਾਰਡ ਸਮਾਗਮ ਬਾਰੇ ਜਾਣਕਾਰੀ ਦਿੱਤੀ।ਅੰਤ ਵਿਚ ਸੁਸਾਇਟੀ ਅਤੇ ਮੈਂਬਰਾਂ ਵਲੋਂ ਡਾ.ਨਵਦੀਪ ਸਿੰਘ ਬਾਂਸਲ ਨੂੰ ਸਿਰੋਪੇ ਅਤੇ ਕੈਨਡੀਅਨ ਰਾਮਗੜ੍ਹੀਆ ਸੁਸਾਇਟੀ ਦੀਆਂ ਯਾਦਗਾਰੀ ਪਿੰਨਾਂ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਤਿੰਨ ਸੌ ਸਾਲਾ ਸੋਵੀਨੀਅਰ ਨਾਲ ਸਨਮਾਨਿਤ ਕੀਤਾ ਗਿਆ।

