Oct 3, 2026

ਰਵੀ ਕਾਹਲੋਂ ਦਾ ਵਿਭਾਗ ਬਦਲਿਆ-ਗੈਰੀ ਬੈੱਗ ਨੂੰ ਹਟਾਇਆ ਤੇ ਜੈਸੀ ਸੁੰਨੜ ਨੂੰ ਉਚ ਸਿੱਖਿਆ ਮੰਤਰੀ ਬਣਾਇਆ-

ਆਮਨਾ ਸ਼ਾਹ, ਪੌਲ ਚੋਈ ਨੂੰ ਸੰਸਦੀ ਸਕੱਤਰ ਲਗਾਇਆ-

ਵਿਕਟੋਰੀਆ ( ਦੇ ਪ੍ਰ ਬਿ)-ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਅੱਜ ਵੀਰਵਾਰ (17 ਜੁਲਾਈ) ਨੂੰ ਆਪਣੀ ਕੈਬਨਿਟ ਵਿੱਚ ਫੇਰਬਦਲ ਕਰਦਿਆਂ ਹਾਊਸਿੰਗ ਤੇ ਮਿਊਂਸਪਲ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਰਵੀ ਕਾਹਲੋਂ ਨੂੰ ਨੌਕਰੀਆਂ ਤੇ ਆਰਥਿਕ ਵਿਕਾਸ ਬਾਰੇ ਨਵਾਂ ਮਹਿਮਕਾ ਦਿੱਤਾ ਹੈ ਜਦੋਂਕਿ ਜਨਤਕ ਸੁਰੱਖਿਆ ਮੰਤਰੀ ਤੇ ਸੋਲਿਸਲਟਰ ਜਨਰਲ ਗੈਰੀ ਬੈੱਗ ਤੋਂ ਇਹ ਮਹੱਤਵਪੂਰਣ ਮਹਿਕਮਾ ਵਾਪਿਸ ਲੈਕੇ ਨੀਨਾ ਕਰੀਗਰ ਨੂੰ ਇਹ ਵਿਭਾਗ ਸੌਂਪਿਆ ਹੈ। ਸਰੀ ਨਿਊਟਨ ਤੋਂ ਐਮ ਐਲ ਏ ਜੈਸੀ ਸੁੰਨੜ ਨੂੰ ਉਚ ਸਿੱਖਿਆ ਤੇ ਹੁਨਰ (ਸਕਿਲ) ਮੰਤਰੀ ਬਣਾਇਆ ਗਿਆ ਹੈ। ਸਰੀ-ਸੈਂਟਰ ਤੋ ਐਮ ਐਲ ਏ ਆਮਨਾ ਸ਼ਾਹ ਨੂੰ ਨਸਲਵਾਦ, ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਰੋਕਥਾਮ ਅਤੇ ਪੌਲ ਚੋਈ ਨੂੰ ਵਪਾਰ ਮਹਿਕਮੇ ਦੇ ਸੰਸਦੀ ਸਕੱਤਰ ਲਗਾਇਆ ਗਿਆ ਹੈ।

ਅੱਜ ਕੈਬਨਿਟ ਵਿਚ ਕੀਤੇ ਗਏ ਫੇਰਬਦਲ ਮੁਤਾਬਿਕ  ਹੈ। ਰਵੀ ਕਾਹਲੋਂ ਦੇ ਪਹਿਲੇ ਮੰਤਰਾਲੇ ਹਾਊਸਿੰਗ ਮੰਤਰਾਲੇ ਦੀ ਜਿੰਮੇਵਾਰੀ ਕ੍ਰਿਸਟੀਨ ਬੋਇਲ ਨੂੰ ਸੌਂਪੀ ਗਈ ਹੈ ਜੋ ਕਿ ਪਹਿਲਾਂ ਆਦਿਵਾਸੀ ਸਬੰਧਾਂ ਬਾਰੇ ਮੰਤਰਾਲੇ ਨੂੰ ਵੇਖ ਰਹੇ ਸਨ।

ਗੈਰੀ ਬੈੱਗ ਅਤੇ ਜੌਰਜ ਚਾਉ ਨੂੰ ਕੈਬਨਿਟ ਚੋ ਬਾਹਰ ਕਰਦਿਆਂ ਸੰਸਦੀ ਸਕੱਤਰ ਰੱਖਿਆ ਗਿਆ ਹੈ। ਡਾਇਨਾ ਗਿਬਸਨ ਰੋਜ਼ਗਾਰ ਮੰਤਰਾਲੇ ਤੋਂ ਬਦਲਕੇ ਨਾਗਰਿਕ ਸੇਵਾਵਾਂ ਵਿਭਾਗ ਵੇਖਣਗੇ। ਰਿਕ ਗਲੂਮੈਕ ਏਆਈ ਅਤੇ ਨਵੀਂ ਤਕਨਾਲੋਜੀਆਂ ਲਈ ਰਾਜ ਮੰਤਰੀ ਬਣਾਏ ਗਏ ਹਨ। ਐਨੀ ਕੈਂਗ ਸੈਰ ਸਪਾਟਾ, ਸਭਿਆਚਾਰ ਤੇ ਖੇਡ ਵਿਭਾਗ ਮੰਤਰੀ ਹੋਣਗੇ।

error: Content is protected !!