India Punjab ਕੇਂਦਰ ਸਰਕਾਰ ਵਲੋਂ ਉਪ ਰਾਸ਼ਟਰਪਤੀ ਧਨਖੜ ਦਾ ਅਸਤੀਫਾ ਪ੍ਰਵਾਨ S.S. Chohla Jul 22, 2025 1 min read ਨਵੀਂ ਦਿੱਲੀ ( ਦਿਓਲ)- ਕੇਂਦਰ ਸਰਕਾਰ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਜਗਦੀਪ ਧਨਖੜ (74) ਦੇ ਅਸਤੀਫੇ ਨੂੰ ਨੋਟੀਫਾਈ ਕਰ ਦਿੱਤਾ ਹੈ। ਇੱਕ ਦਿਨ ਪਹਿਲਾਂ ਧਨਖੜ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਪੱਤਰ ਲਿਖ ਕੇ ਸਿਹਤ ਸਬੰਧੀ ਕਾਰਨਾਂ ਦਾ ਹਵਾਲਾ ਦਿੰਦਿਆਂ ਤੁਰੰਤ ਪ੍ਰਭਾਵ ਨਾਲ ਅਹੁਦਾ ਛੱਡਣ ਦੀ ਜਾਣਕਾਰੀ ਦਿੱਤੀ ਸੀ। ਜਗਦੀਪ ਧਨਖੜ ਦੇ ਅਸਤੀਫਾ ਦੇਣ ਮਗਰੋਂ ਅੱਜ ਡਿਪਟੀ ਚੇਅਰਮੈਨ ਹਰਿਵੰਸ਼ ਨਾਰਾਇਣ ਸਿੰਘ ਨੇ ਸਦਨ ਦੀ ਕਾਰਵਾਈ ਚਲਾਈ। ਉਨ੍ਹਾਂ ਅੱਜ ਰਾਸ਼ਟਰਪਤੀ ਭਵਨ ’ਚ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਵੀ ਮੁਲਾਕਾਤ ਕੀਤੀ ਹੈ।ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਦੇ ਦਸਤਖ਼ਤਾਂ ਹੇਠਲੇ ਇੱਕ ਗਜ਼ਟ ਨੋਟੀਫਿਕੇਸ਼ਨ ’ਚ ਗ੍ਰਹਿ ਮੰਤਰਾਲੇ ਨੇ ਧਨਖੜ ਦੇ ਅਸਤੀਫੇ ਦਾ ਪੱਤਰ ਜਨਤਕ ਕੀਤਾ ਜਿਸ ਨੂੰ ਲੰਘੀ ਸ਼ਾਮ ਜਾਰੀ ਕੀਤਾ ਗਿਆ ਸੀ। ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ, ‘ਭਾਰਤ ਦੇ ਉਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਦਾ ਅਸਤੀਫਾ (ਆਮ ਜਾਣਕਾਰੀ ਲਈ) ਪ੍ਰਕਾਸ਼ਿਤ ਕੀਤਾ ਜਾਂਦਾ ਹੈ।’ ਇਸ ਤੋਂ ਪਹਿਲਾਂ ਰਾਜ ਸਭਾ ’ਚ ਅੱਜ ਗ੍ਰਹਿ ਮੰਤਰਾਲੇ ਦੇ ਨੋਟੀਫਿਕੇਸ਼ਨ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰਸ਼ਨ ਕਾਲ ਲਈ ਉਪਰਲੇ ਸਦਨ ਦੀ ਮੀਟਿੰਗ ਦੁਪਹਿਰ 12 ਵਜੇ ਜਦੋਂ ਸ਼ੁਰੂ ਹੋਈ ਤਾਂ ਚੇਅਰਮੈਨ ਦੇ ਆਸਨ ’ਤੇ ਬਿਰਾਜਮਾਨ ਘਨਸ਼ਿਆਮ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਇੱਕ ਜ਼ਰੂਰੀ ਸੂਚਨਾ ਸਦਨ ਨੂੰ ਦੇਣੀ ਹੈ। ਤਿਵਾੜੀ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਸੰਵਿਧਾਨ ਦੀ ਧਾਰਾ 67 (ਏ) ਤਹਿਤ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਤੁਰੰਤ ਪ੍ਰਭਾਵ ਦੇ ਅਸਤੀਫੇ ਸਬੰਧੀ 22 ਜੁਲਾਈ 2025 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸੇ ਦਰਮਿਆਨ ਅੱਜ ਸ਼ਾਮ ਤੱਕ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰਿਵੰਸ਼ ਨਾਰਾਇਣ ਸਿੰਘ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਸੰਭਾਵੀ ਦਾਅਵੇਦਾਰ ਵਜੋਂ ਚਰਚਾ ਤੇਜ਼ ਹੋ ਗਈ ਹੈ। ਹਰਿਵੰਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਨੇ ਇਸ ਗੱਲ ਨੂੰ ਹੋਰ ਹਵਾ ਦਿੱਤੀ ਹੈ। ਨਾਲ ਇਹ ਤੱਥ ਵੀ ਹਨ ਕਿ ਉਹ ਚੋਣ ਆਧਾਰਿਤ ਸੂਬੇ ਬਿਹਾਰ ਨਾਲ ਸਬੰਧ ਰੱਖਦੇ ਹਨ ਤੇ ਹਾਕਮ ਧਿਰ ਭਾਜਪਾ ਭਾਰਤ ਦੇ ਦੂਜੇ ਸਭ ਤੋਂ ਵੱਡੇ ਸੰਵਿਧਾਨਕ ਅਹੁਦੇ ਦੇ ਆਲੇ-ਦੁਆਲੇ ਨਵੇਂ ਸਿਆਸੀ ਸੰਕੇਤ ਰਾਹੀਂ ਪੂਰਬੀ ਰਾਜ ’ਚ ਵੱਡਾ ਲਾਹਾ ਲੈ ਸਕਦੀ ਹੈ। Continue Reading Previous Previous post: ਭਗਵੰਤ ਮਾਨ ਸਰਕਾਰ ਵਲੋਂ ਲੈਂਡ ਪੂਲਿੰਗ ਨੀਤੀ ਤਹਿਤ ਕਿਸਾਨਾਂ ਨੂੰ ਸਲਾਨਾ ਵਿੱਤੀ ਸਹਾਇਤਾ 50 ਹਜ਼ਾਰ ਪ੍ਰਤੀ ਏਕੜ ਦੇਣ ਦਾ ਫੈਸਲਾNext Next post: ਦੁਬਈ ਤੋਂ ਭਾਰਤ ਪੁੱਜਾ ਰਣਜੀਤ ਸਿੰਘ ਦਾ ਮ੍ਰਿਤਕ ਸਰੀਰ Related News ਸੀਬੀਆਈ ਵਲੋਂ ਛਾਪੇ ਦੌਰਾਨ ਪੰਜਾਬ ਵਿਜੀਲੈਂਸ ਦਾ ਇਕ ਮੁਲਾਜ਼ਮ ਤੇ ਦੋ ਦਲਾਲ ਰਿਸ਼ਵਤ ਲੈਂਦੇ ਕਾਬੂ ਸੀਬੀਆਈ ਵਲੋਂ ਛਾਪੇ ਦੌਰਾਨ ਪੰਜਾਬ ਵਿਜੀਲੈਂਸ ਦਾ ਇਕ ਮੁਲਾਜ਼ਮ ਤੇ ਦੋ ਦਲਾਲ ਰਿਸ਼ਵਤ ਲੈਂਦੇ ਕਾਬੂ May 13, 2026 ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਲੂਮਨਾਈ ਬੀ.ਸੀ. ਚੈਪਟਰ ਵੱਲੋਂ ਸਾਲਾਨਾ ਸਮਾਰੋਹ 22 ਮਈ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਲੂਮਨਾਈ ਬੀ.ਸੀ. ਚੈਪਟਰ ਵੱਲੋਂ ਸਾਲਾਨਾ ਸਮਾਰੋਹ 22 ਮਈ ਨੂੰ May 11, 2026