Oct 3, 2026

ਐਬਸਫੋਰਡ ( ਦੇ ਪ੍ਰ ਬਿ)- ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਲੋਂ ਹਰ ਸਾਲ ਦੀ ਤਰਾਂ ਕੌਂਸਲਰ ਸੇਵਾਵਾਂ ਲਈ ਕੈਂਪ 9 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਕੈਂਪ ਦੌਰਾਨ ਕੌਂਸਲੇਟ ਜਨਰਲ ਵੈਨਕੂਵਰ ਦੇ ਅਧਿਕਾਰੀ ਪਹੁੰਚ ਰਹੇ ਹਨ ਜੋ ਕੌਂਸਲਰ ਸੇਵਾਵਾਂ ਪ੍ਰਦਾਨ ਕਰਨਗੇ। ਲੋੜਵੰਦ ਲੋਕ ਕੈਂਪ ਵਿਚ ਪਹੁੰਚਕੇ ਹੇਠ ਲਿਖੀਆਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ-

ਭਾਰਤੀ ਪਾਸਪੋਰਟ ਨਵਿਆਉਣਾ, ਪੁਲਿਸ ਕਲੀਅਰੈਂਸ ਸਰਟੀਫਿਕੇਟ, ਇੰਡੀਅਨ ਪਾਸਪੋਰਟ ਸੁਰੈਂਡਰ ਸਰਟੀਫਿਕੇਟ, ਓ ਸੀ ਆਈ, ਭਾਰਤੀ ਮੂਲ ਦੇ ਐਪਲੀਕੈਂਟ ਲਈ ਐਂਟਰੀ ਵੀਜ਼ਾ, ਅਟੈਸਟੇਸ਼ਨ ( ਇੰਡੀਅਨ ਪਾਸਪੋਰਟ ਹੋਲਡਰ) ਅਤੇ ਲਾਈਫ ਸਰਟੀਫਿਕੇਟ। ਬੀ ਐਲ ਐਸ ਵਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਾਰੀਆਂ ਸੇਵਾਵਾਂ ਇਸ ਕੈਂਪ ਦੌਰਾਨ ਉਪਲਬਧ ਹੋਣਗੀਆਂ।

ਸ ਰਾਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਕੌਂਸਲਰ ਸੇਵਾਵਾਂ ਲੈਣ ਦੇ ਚਾਹਵਾਨ ਲੋਕ ਹੇਠ ਦਿੱਤੇ ਲਿੰਕ ਉਪਰ ਰਜਿਸਟਰਡ ਕਰ ਸਕਦੇ ਹਨ।

www.khalsadiwansociety.ca/consular-camp-registration

https://khalsadiwansociety.ca/consular-camp-registration-2025/

error: Content is protected !!