Oct 3, 2026

ਸੰਤ ਬਾਬਾ ਬਲਦੇਵ ਸਿੰਘ ਵਲੋਂ ਸਮਾਗਮ ਵਿਚ ਸ਼ਾਮਿਲ ਵਿਦਵਾਨਾਂ ਤੇ ਸੰਗਤਾਂ ਦਾ ਸਵਾਗਤ ਤੇ ਧੰਨਵਾਦ-

ਐਬਸਫੋਰਡ ( ਦੇ ਪ੍ਰ ਬਿ)- ਸ੍ਰੀ ਗੁਰੂ ਗਰੰਥ ਸਾਹਿਬ ਦਰਬਾਰ ਅਤੇ ਹਿਊਮਲਟੀ,ਕਾਈਂਡਨੈਸ ਐਂਡ ਲਵ ਫਾਊਂਡੇਸ਼ਨ ਵਲੋਂ ਨਿਮਰਤਾ, ਦਇਆ ਅਤੇ ਪ੍ਰੇਮ ਦੀ ਲਹਿਰ ਤਹਿਤ ਇਕ ਕੌਮਾਂਤਰੀ ਸਮਾਗਮ 2 ਅਗਸਤ ਦਿਨ ਸ਼ਨੀਵਾਰ ਨੂੰ ਐਬਸਫੋਰਡ ਸੈਂਟਰ ਵਿਖੇ ਕਰਵਾਇਆ ਗਿਆ ਜਿਸ ਵਿਚ ਵਿਸ਼ਵ ਭਰ ਤੋਂ ਨਾਮਵਰ ਤੇ ਵਿਦਵਾਨ ਬੁਲਾਰਿਆਂ ਤੇ ਧਾਰਮਿਕ ਹਸਤੀਆਂ ਨੇ ਸ਼ਮੂਲੀਅਤ ਕਰਦਿਆਂ ਪਿਆਰ ਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਇਸ ਮੌਕੇ ਸੰਤ ਬਾਬਾ ਬਲਦੇਵ ਸਿੰਘ ਨੇ ਆਏ ਵਿਦਵਾਨਾਂ ਅਤੇ ਹਜਾਰਾਂ ਦੀ ਗਿਣਤੀ ਵਿਚ ਪੁੱਜੀ ਸੰਗਤ ਦਾ ਸਵਾਗਤ ਕੀਤਾ ਤੇ ਇਸ ਇਤਿਹਾਸਕ ਕਾਨਫਰੰਸ ਵਿਚ ਸ਼ਮੂਲੀਅਤ ਕਰਕੇ ਮਹਾਨ ਪਲਾਂ ਦੇ ਰੂਬਰੂ ਹੋਣ ਲਈ ਧੰਨਵਾਦ ਕੀਤਾ।

ਇਸ ਸਮਾਗਮ ਦੌਰਾਨ ਸੰਤ ਬਾਬਾ ਬਲਦੇਵ ਸਿੰਘ, ਡਾ ਅੰਨਾ ਸਟੀਵਾਰਟ ( ਪਨਾਮਾ ਯੂ ਐਸ ਏ),  ਡਾ ਲੁਇਗੀ ਡੀ ਸਾਲਵੀਆ ( ਇਟਲੀ), ਮੇਅਰ ਮਾਈਕਲ ਗੁਏਰਾ , ਸਿਖ ਵਿਦਵਾਨ ਹਰਿੰਦਰ ਸਿੰਘ ਤੋਂ ਇਲਾਵਾ ਦੁਨੀਆ ਭਰ ਦੇ ਕਈ ਹੋਰ ਵਿਦਵਾਨ ਬੁਲਾਰਿਆਂ ਨੇ ਨਿਰਮਰਤਾ ਤੇ ਪਿਆਰ ਦੇ ਸੰਦੇਸ਼ ਨਾਲ ਮਾਨੁੱਖਤਾ ਵਿਚਾਲੇ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤੀ ਦਾ ਸੱਦਾ ਦਿੱਤਾ। ਵੱਖ ਵੱਖ ਵਿਸ਼ਿਆ ਉਪਰ ਪੈਨਲ ਡਿਸਕਸ਼ਨ ਵੀ ਹੋਈ ਤੇ ਸੰਗਤ ਦੇ ਮਨਾਂ ਦੇ ਸਵਾਲਾਂ ਨੂੰ ਹੱਲ ਕੀਤਾ। ਇਸ ਮੌਕੇ ਬਾਬਾ ਜੀ ਵਲੋਂ ਵਿਸ਼ਵ ਭਰ ਦੇ ਵੱਖ ਵੱਖ ਸ਼ਹਿਰਾਂ ਵਾਸਤੇ ਸ਼ਾਂਤੀ ਅਤੇ ਪਿਆਰ ਦੇ ਅੰਬੈਸਡਰਾਂ ਦੀ ਨਿਯੁਕਤੀ ਵੀ ਕੀਤੀ ਗਈ। ਇਹ ਨਿਯੁਕਤੀ ਸਾਈਨ ਚੀਫ ਫਿਲ ਲੇਨ ਜੂਨੀਅਰ ਵਲੋ ਪ੍ਰਦਾਨ ਕੀਤੇ ਗਏ।

ਸਮਾਗਮ ਦੌਰਾਨ ਸਿਆਸੀ ਆਗੂਆਂ ਤੇ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਹਾਜ਼ਰੀ ਭਰੀ ਤੇ ਧਾਰਮਿਕ ਹਸਤੀਆਂ ਦਾ ਅਸ਼ੀਰਵਾਦ ਲਿਆ। ਸਮਾਗਮ ਵਿਚ ਐਮ ਪੀ ਸੁਖ ਧਾਲੀਵਾਲ, ਐਮ ਪੀ ਰਣਦੀਪ ਸਿੰਘ ਸਰਾਏ, ਐਮ ਪੀ ਟਿੰਮ ਉਪਲ, ਐਮ ਪੀ ਸੁਖਮਨ ਗਿੱਲ, ਐਮ ਪੀ ਟਮੈਰਾ ਜੈਨਸਨ, ਐਮ ਐਲ ਏ ਮਨਦੀਪ ਧਾਲੀਵਾਲ, ਐਮ ਐਲ ਏ ਹਰਮਨ ਭੰਗੂ, ਐਮ ਐਲ ਏ ਬਰੂਸ ਬੈਨਮੈਨ, ਐਮ ਐਲ ਏ ਕੋਰਕੀ ਨਿਊਫੈਲਡ, ਐਮ ਐਲ ਏ ਰੇਨ ਗੈਸਪਰ, ਕੌੰਸਲਰ ਕੈਲੀ ਚਾਹਲ, ਪਾਕਿਸਤਾਨ ਦੇ ਸਾਬਕਾ ਐਮ ਪੀ ਰਾਏ ਅਜ਼ੀਜ਼ ਉਲਾ ਖਾਨ, ਅਵਤਾਰ ਸਿੰਘ ਗਿੱਲ, ਕੈਲਗਰੀ ਤੋਂ ਅਵਤਾਰ ਸਿੰਘ ਕਲੇਰ ਤੇ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ।

ਸੰਗਤਾਂ ਲਈ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਤੇ ਸਨੈਕਸ ਵੀ  ਉਪਲਬਧ ਕਰਵਾਏ ਗਏ।

 

error: Content is protected !!