Oct 3, 2026

ਐਬਸਫੋਰਡ ( ਦੇ ਪ੍ਰ ਬਿ)- ਬੀਤੇ ਦਿਨੀਂ ਉਘੇ ਕਬੱਡੀ ਪ੍ਰੋਮੋਟਰ ਰਮਨਦੀਪ ਸਿੰਘ ਝੱਜ ਤੇ ਸ੍ਰੀਮਤੀ ਪਰਵੀਨ ਕੌਰ ਝੱਜ ਦੇ ਸਪੁੱਤਰ ਕਾਕਾ ਗੁਰਸ਼ਾਨ ਸਿੰਘ ਝੱਜ ਦਾ ਸ਼ੁਭ ਵਿਆਹ ਬੀਬਾ ਅਮਨੀਤ ਕੌਰ ਰਾਏ (ਸਪੁੱਤਰੀ ਸ ਅਵਤਾਰ ਸਿੰਘ ਰਾਏ ਤੇ ਸ੍ਰੀਮਤੀ ਕੁਲਦੀਪ ਕੌਰ ਰਾਏ) ਨਾਲ ਪੂਰਨ ਗੁਰਮਰਿਯਾਦਾ ਅਨੁਸਾਰ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਹੋਇਆ। ਉਪਰੰਤ ਸ਼ਾਨਦਾਰ ਰਿਸੈਪਸ਼ਨ ਪਾਰਟੀ ਕਰਾਊਨ ਪੈਲੇਸ ਬੈਂਕੁਇਟ ਹਾਲ ਸਰੀ ਵਿਖੇ ਕੀਤੀ ਗਈ। ਵਿਆਹ ਸਮਾਗਮਾਂ ਵਿਚ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਦੋਸਤ-ਮਿੱਤਰ ਤੇ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ ਜਿਹਨਾਂ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਤੇ ਦੋਵਾਂ ਪਰਿਵਾਰਾਂ ਨਾਲ ਵਧਾਈਆਂ ਸਾਂਝੀਆਂ ਕੀਤੀਆਂ।

error: Content is protected !!