Oct 3, 2026

ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਕੀਤੀ ਸ਼ਿਰਕਤ
ਵਿਕਟੋਰੀਆ, 13 ਅਗਸਤ (ਮਲਕੀਤ ਸਿੰਘ )- ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਚ ਸਥਾਨਕ ਪੰਜਾਬੀ ਭਾਈਚਾਰੇ ਵੱਲੋਂ ਹਰ ਸਾਲ ਦੀ ਤਰ੍ਹਾਂ ਐਤਕੀ   ਵੀ ਕਰਵਾਇਆ ਗਿਆ ਸਾਲਾਨਾ ਖੇਡ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਧੂਮ ਧੜੱਕੇ ਨਾਲ ਸਮਾਪਤ ਹੋ ਗਿਆ।  ਇਸ ਸਬੰਧੀ  ਜਾਣਕਾਰੀ ਦਿੰਦਿਆਂ ਉਕਤ ਖੇਡ ਮੇਲੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ  ਲਗਾਤਾਰ ਦੋ ਦਿਨ ਕਰਵਾਏ ਗਏ ਇਸ ਖੇਡ ਮੇਲੇ ਦੌਰਾਨ ਫੁੱਟਬਾਲ ,ਵਾਲੀਬਾਲ ,ਰੱਸਾਕੱਸੀ ਅਤੇ ਹੋਰ ਖੇਡਾਂ ਦੇ ਮੁਕਾਬਲੇ ਕਰਵਾਏ ਗਏ ।ਜਿਸ ਵਿੱਚ ਵੱਡੀ ਗਿਣਤੀ ਚ ਖਿਡਾਰੀਆਂ ਨੇ ਸ਼ਿਰਕਤ ਕਰਦਿਆਂ ਖੇੇਡ ਕਲਾ ਦਾ ਪ੍ਰਦਰਸ਼ਨ ਕੀਤਾ। ਖੇਡ ਮੇਲੇ ਦੌਰਾਨ ਫੁੱਟਬਾਲ ਓਪਨ ਮੁਕਾਬਲਿਆਂ ਦੌਰਾਨ ਐਬਸਫੋਰਡ  ਯੂਨਾਈਟਡ ਦੀ ਟੀਮ ਪਹਿਲੇ ਨੰਬਰ ਤੇ ਅਤੇ ਵਿਕਟੋਰੀਆ ਏਕਤਾ ਦੀ ਟੀਮ ਦੂਸਰੇ ਸਥਾਨ ਤੇ ਰਹੀ| ਵਾਲੀਬਾਲ ਮੁਕਾਬਲਿਆਂ ਦੌਰਾਨ ਬੈਂਸ ਬ੍ਰਦਰ ਦੀ ਟੀਮ ਪਹਿਲੇ ਸਥਾਨ ਤੇ ਰਹੀ ਅਤੇ ਕਿਊ ਪੀਜ਼ਾ ਦੀ ਟੀਮ ਦੂਜੇ ਸਥਾਨ ਤੇ ਰਹੀ| ਫੁੱਟਬਾਲ ਦੇ ਓਪਨ ਮੁਕਾਬਲਿਆਂ ਦੌਰਾਨ ਵਿਕਟੋਰੀਆ ਸਪੋਰਟਸ ਕਲੱਬ ਦੀ ਟੀਮ ਪਹਿਲੇ ਸਥਾਨ ਤੇ ਰਹੀ ਅਤੇ ਡੈਲਟਾ  ਟਾਈਟਨਜ ਦੀ ਟੀਮ ਦੂਸਰੇ ਸਥਾਨ ਤੇ ਰਹੀ| ਉਹਨਾਂ ਇਹ ਵੀ ਦੱਸਿਆ ਕਿ ਇਸ ਖੇਡ ਮੇਲੇ ਦੌਰਾਨ ਰੱਸਾਕੱਸੀ ਦੇ ਕਰਾਏ ਗਏ ਦਿਲਚਸਪ ਮੁਕਾਬਲਿਆਂ ਦੌਰਾਨ ਸੁਪਰੀਮ ਗਟਰਜ ਅਤੇ ਲੇ ਇੱਟ ਬਲੈਕ ਪੇਮੰਗ ਦੀ ਟੀਮ  ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸੀ ਵੀ ਡਿਪੈਂਡ ਰਜ ਕੋਰਟਨੀ ਦੀ ਟੀਮ ਦੂਸਰੇ ਸਥਾਨ ਤੇ ਰਹੀ| ਇਸ ਖੇਡ ਮੇਲੇ ਦੌਰਾਨ ਔਰਤਾਂ ਦੇ ਦੌੜਾਂ ਦੇ ਮੁਕਾਬਲੇ ਵੀ ਕਰਵਾਏ ਗਏ| ਖੇਡ ਮੇਲੇ ਦੇ  ਦੇ ਆਯੋਜਕਾਂ ਵੱਲੋਂ ਖੇਡ ਮੇਲੇ ਚ ਸ਼ਾਮਿਲ ਹੋਏ ਖਿਡਾਰੀਆਂ ਸਪੌਸਰਾਂ ਅਤੇ ਖੇਡ ਪ੍ਰੇਮੀਆਂ ਦਾ ਧੰਨਵਾਦ ਕੀਤਾ ਗਿਆ|
ਕੈਪਸ਼ਨ ਵਿਕਟੋਰੀਆ  ਚ ਆਯੋਜਿਤ ਕਰਵਾਏ ਗਏ ਖੇਡ ਮੇਲੇ ਦੇ ਵੱਖ-ਵੱਖ ਦ੍ਰਿਸ਼|

error: Content is protected !!