Jul 13, 2026

ਕੈਲਗਰੀ ( ਦਲਵੀਰ ਜੱਲੋਵਾਲੀਆ)- ਉਘੇ ਗੀਤਕਾਰ ਜਸਬੀਰ ਗੁਣਾਚੌਰੀਆ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਦਰਸ਼ਨ ਕੌਰ ਸੰਖੇਪ ਬੀਮਾਰੀ ਉਪਰੰਤ ਸਵਰਗ ਸਿਧਾਰ ਗਏ। ਉਹ ਪਿਛਲੇ ਕੁਝ ਦਿਨਾਂ ਤੋਂ ਇਲਾਜ ਲਈ ਬੰਗਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਸਨ ਜਿਥੇ ਉਹਨਾਂ ਆਖਰੀ ਸਾਹ ਲਿਆ। ਉਹ ਲਗਪਗ 80 ਸਾਲ ਦੇ ਸਨ। ਉਹ ਆਪਣੇ ਪਿੱਛੇ ਪਤੀ ਸ ਦਿਲਾਵਰ ਸਿੰਘ, ਬੇਟਾ ਜਸਵੀਰ ਗੁਣਾਚੌਰੀਆ, ਨੂੰਹ ਸੁਖਵਿੰਦਰ ਕੌਰ, ਦੋ ਬੇਟੀਆਂ ਤੇ ਭਰਵਾਂ ਬਾਗ ਪਰਿਵਾਰ ਛੱਡ ਗਏ ਹਨ। ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਹਨਾਂ ਦੇ ਬੇਟੇ ਅਤੇ ਬੇਟੀਆਂ ਦੇ ਵਿਦੇਸ਼ ਤੋਂ ਪੰਜਾਬ ਪਰਤਣ ਤੇ ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 20 ਅਗਸਤ ਦਿਨ ਬੁਧਵਾਰ ਨੂੰ ਪਿੰਡ ਗੁਣਾਚੌਰੀਆ ਦੇ ਸ਼ਮਸ਼ਾਨਘਾਟ ਵਿਖੇ ਦੁਪਹਿਰ 12 ਵਜੇ ਕੀਤਾ ਜਾਵੇਗਾ।