Mar 7, 2026

ਵਿੰਨੀਪੈਗ (ਸ਼ਰਮਾ)- ਸਰਬ ਸਾਂਝਾ ਸਪੋਰਟਸ ਕਲੱਬ ਵਲੋਂ ਮੈਪਲਜ਼ ਟੂਰਨਾਮੈਂਟ 23 ਅਤੇ 24 ਅਗਸਤ ( ਸ਼ਨੀਵਾਰ-ਐਤਵਾਰ) ਨੂੰ ਮੈਪਲ ਕਮਿਊਨਿਟੀ ਸੈਂਟਰ 434 ਐਡਸਮ ਡਰਾਈਵ ਵਿੰਨੀਪੈਗ ਵਿਖੇ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੌਰਾਨ ਸੋਕਰ, ਵਾਲੀਬਾਲ, ਬਾਸਕਿਟਬਾਲ ਅਤੇ ਬੈਡਮਿੰਟਨ ਮੁਕਾਬਲਿਆਂ ਤੋਂ ਇਲਾਵਾ ਲੜਕੇ ਅਤੇ ਲੜਕੀਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ। ਤਾਸ਼ ਅਤੇ ਰੱਸਾਕਸ਼ੀ ਦੇ ਮੁਕਾਬਲੇ ਵੀ ਹੋਣਗੇ। 23 ਅਗਸਤ ਨੂੰ ਕੁਸ਼ਤੀ ਮੁਕਾਬਲੇ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਟੂਰਨਾਮੈਂਟ ਦੇ ਆਖਰੀ ਦਿਨ ਐਤਵਾਰ ਨੂੰ ਤੀਆਂ ਦਾ ਮੇਲਾ ਵੀ ਲੱਗੇਗਾ ਜਿਸ ਦੌਰਾਨ ਪੰਜਾਬੀ ਸਿੰਗਰ ਜੱਸੀ ਕੌਰ ਤੇ ਹੋਰ ਗਾਇਕਾਂ ਤੋਂ ਇਲਾਵਾ ਗਿੱਧਾ ਅਤੇ ਗੇਮਾਂ ਵੀ ਹੋਣਗੀਆਂ।