Mar 7, 2026

ਸਸਕਾਰ ਤੇ ਅੰਤਿਮ ਅਰਦਾਸ 31 ਅਗਸਤ ਨੂੰ-

ਕੈਲਗਰੀ, 25 ਅਗਸਤ ( ਦਲਵੀਰ ਜੱਲੋਵਾਲੀਆ)-ਕੈਲਗਰੀ ਤੋਂ ਦੁਖਦਾਈ ਖਬਰ ਹੈ ਕਿ ਇਥੋਂ ਦੇ ਸਾਬਕਾ ਵਿਧਾਇਕ ਪ੍ਰਭ ਗਿੱਲ ਦੇ 20 ਸਾਲ ਦੇ ਭਰ ਨੌਜਵਾਨ ਸਪੁੱਤਰ ਅਰਜਨ ਗਿੱਲ ਇਕ ਸੜਕ ਹਾਦਸੇ ਵਿਚ ਸਦੀਵੀ ਵਿਛੋੜਾ ਦੇ ਗਏ ਹਨ।  ਇਹ ਹਾਦਸਾ ਐਤਵਾਰ ਰਾਤ ਨਾਰਥ ਵੈਸਟ ਕੈਲਗਰੀ ਵਿੱਚ ਵਾਪਰਿਆ। ਕੈਲਗਰੀ ਪੁਲਿਸ ਟ੍ਰੈਫਿਕ ਯੂਨਿਟ ਦੇ ਸਾਰਜੰਟ ਸ਼ੀਨ ਸ਼ਰਮਨ ਨੇ ਦੱਸਿਆ ਕਿ ਨੌਜਵਾਨ ਅਰਜਨ ਗਿੱਲ ਆਪਣੀ ਮੋਟਰਸਾਈਕਲ ‘ਤੇ 16 ਐਵੇਨਿਊ ‘ਤੇ ਪੱਛਮ ਵੱਲ ਜਾ ਰਿਹਾ ਸੀ, ਜਦੋਂ ਕਿ ਇੱਕ ਐਸ ਯੂ ਵੀ  ਦੱਖਣ ਵੱਲੋਂ ਆ ਰਹੀ ਸੀ ਅਤੇ ਚੌਰਾਹੇ ‘ਤੇ ਖੱਬੇ ਪਾਸੇ ਮੁੜ ਰਹੀ ਸੀ। ਚੌਰਾਹੇ ਤੇ  ਦੋਵਾਂ ਵਾਹਨਾਂ ਦੀ ਜਬਰਦਸਤ ਟੱਕਰ ਹੋਈ ਜਿਸ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਐਸ ਯੂ ਵੀ ਦਾ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ ‘ਤੇ ਹੀ ਰਿਹਾ ਅਤੇ ਪੁਲਿਸ ਵੱਲੋਂ ਕੀਤੀ ਪੁਛਗਿੱਛ ਵਿਚ ਸਹਿਯੋਗ ਦਿੱਤਾ।
ਇਸ ਦਰਦਨਾਕ ਹਾਦਸੇ ਕਾਰਣ ਪ੍ਰਭ ਗਿੱਲ, ਉਹਨਾਂ ਦੀ ਪਤਨੀ ਹਰਮੀਤ ਗਿੱਲ ਅਤੇ ਛੋਟਾ ਬੇਟਾ 18 ਸਾਲਾ ਜੀਵਨ ਗਿੱਲ ਭਾਰੀ ਸਦਮੇ ਵਿਚ ਹਨ।

ਅੰਤਿਮ ਸੰਸਕਾਰ ਤੇ ਭੋਗ 31 ਨੂੰ-

ਪਰਿਵਾਰ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਰਜਨ ਸਿੰਘ ਗਿੱਲ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 31 ਅਗਸਤ ਨੂੰ ਸਵੇਰੇ 10 ਵਜੇ ਕੰਟਰੀ ਹਿਲ ਕਰੀਮੇਟੋਰੀਅਮ ਐਂਡ ਫਿਊਨਰਲ ਸਰਵਿਸ  11995-16 ਸਟਰੀਟ ਨਾਰਥ ਈਸਟ ਕੈਲਗਰੀ ਵਿਖੇ ਕੀਤਾ ਜਾਵੇਗਾ। ਉਪਰੰਤ ਭੋੇਗ ਤੇ ਅੰਤਿਮ ਅਰਦਾਸ ਗੁਰਦੁਆਰਾ ਦਸਮੇਸ਼ ਕਲਚਰਲ ਸੈਂਟਰ 135 ਮਾਰਟਿਨਡੇਲ ਬੁਲੇਵਾਰਡ ਨਾਰਥ ਈਸਟ ਕੈਲਗਰੀ ਵਿਖੇ ਬਾਦ ਦੁਪਹਿਰ 1 ਵਜੇ ਹੋਵਗੀ।