ਸਰੀ-ਉਘੇ ਇਤਿਹਾਸਕਾਰ ਤੇ ਵਿਦਵਾਨ ਡਾ ਇਸ਼ਤਿਆਕ ਅਹਿਮਦ ਅੱਜਕੱਲ ਕੈਨੇਡਾ ਦੌਰੇ ਤੇ ਹਨ। ਸਾਊਥ ਏਸ਼ੀਅਨ ਰੀਵਿਊ ਅਤੇ ਪੰਜਾਬੀ ਵਿਰਸਾ ਵਲੋਂ ਡਾ ਇਸ਼ਤਿਆਕ ਅਹਿਮਦ ਨਾਲ ਇਕ ਵਿਚਾਰ-ਚਰਚਾ ਅਤੇ ਭਾਰਤੀ ਉਪ ਮਹਾਂਦੀਪ ਦੀ ਵੰਡ ਅਤੇ ਨਤੀਜੇ ਬਾਰੇ ਇਕ ਲੈਕਚਰ ਮਿਤੀ 6 ਸਤੰਬਰ ਦਿਨ ਸ਼ਨੀਵਾਰ ਨੂੰ ਤਾਜ ਪਾਰਕ ਕਨਵੈਨਸ਼ਨ ਸੈਂਟਰ 8580-132 ਸਟਰੀਟ ਸਰੀ ਵਿਖੇ ਸਵੇਰੇ 10.30 ਵਜੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਹਾਜਰੀਨ ਡਾ ਸਾਹਿਬ ਤੋਂ ਆਪਣੇ ਸਵਾਲ ਵੀ ਪੁੱਛ ਸਕਣਗੇ। ਵਧੇਰੇ ਜਾਣਕਾਰੀ ਲਈ ਨਵਰੂਪ ਸਿੰਘ ਨਾਲ ਫੋਨ ਨੰਬਰ 778-814-0042, ਨਵਦੀਪ ਤੂਰ 778-239-0056 ਜਾਂ ਰਿੱਕੀ ਬਾਜਵਾ ਨਾਲ 604-306-5266 ਤੇ ਸੰਪਰਕ ਕੀਤਾ ਜਾ ਸਕਦਾ ਹੈ।

