Oct 3, 2026

ਸਰੀ- ਹਾਸਿਆਂ ਦੇ ਬਾਦਸ਼ਾਹ ਡਾ ਜਸਵਿੰਦਰ ਭੱਲਾ ਜੋ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ, ਨਮਿਤ ਇਕ ਸ਼ਰਧਾਂਜਲੀ ਸਮਾਗਮ ਸਰੀ ਵਿਚ 28 ਅਗਸਤ ਦਿਨ ਵੀਰਵਾਰ ਨੂੰ ਸ਼ਾਮ 5 ਵਜੇ ਰੱਖਿਆ ਗਿਆ ਹੈ। ਰੇਡੀਓ,ਟੀਵੀ ਹੋਸਟ ਤੇ ਗੀਤਕਾਰ ਦਵਿੰਦਰ ਬੈਨੀਪਾਲ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਇਹ ਸ਼ਰਧਾਂਜਲੀ ਸਮਾਗਮ ਉਕਤ ਮਿਤੀ ਨੂੰ ਪੰਜਾਬ ਬੈਂਕੁਇਟ ਹਾਲ ਸਰੀ ਵਿਖੇ ਰੱਖਿਆ ਗਿਆ ਹੈ। ਵਧੇਰੇ ਜਾਣਕਾਰੀ ਲਈ ਉਹਨਾਂ ਨਾਲ ਫੋਨ ਨੰਬਰ 604-338-6566 ਜਾਂ ਸੁਖਵਿੰਦਰ ਸੁੱਖੀ ਨਾਲ ਫੋਨ ਨੰਬਰ 604-551-4156 ਤੇ ਸੰਪਰਕ ਕੀਤਾ ਜਾ ਸਕਦਾ ਹੈ।

error: Content is protected !!