Jul 13, 2026

ਸਰੀ-ਬੀਤੇ ਦਿਨ ਉਘੀ ਦੋਗਾਣਾ ਜੋੜੀ ਸੁੱਚਾ ਰੰਗੀਲਾ-ਕੌਰ ਮੈਂਡੀ ਦੇ ਮਾਣ ਵਿਚ ਸੁਪਰੀਮ ਰਿਕਾਰਡਜ਼ ਤੇ ਉਘੇ ਇਮੀਗ੍ਰੇਸ਼ਨ ਸਲਾਹਕਾਰ ਸੁਖਦੀਪ ਸਿੰਘ -ਰੁਪਿੰਦਰ ਗਰੇਵਾਲ (ਗਰੀਨਸਟੋਨ ਇਮੀਗ੍ਰੇਸ਼ਨ), ਉਘੇ ਕਬੱਡੀ ਪ੍ਰੋਮੋਟਰ ਬਲਵੀਰ ਬੈਂਸ ਤੇ ਸਾਥੀਆਂ ਵਲੋਂ ਇਕ ਸ਼ਾਮ ਦਾ ਆਯੋਜਨ ਸਿਲਵਰ ਮੂਨ ਲੌਂਜ ਸਰੀ ਵਿਖੇ ਕੀਤਾ ਗਿਆ। ਇਸ ਮੌਕੇ ਦੋਗਾਣਾ ਜੋੜੀ ਨੇ ਆਪਣੇ ਕੁਝ ਚੋਣਵੇਂ ਤੇ ਹਿੱਟ ਗੀਤਾਂ ਨਾਲ ਹਾਜ਼ਰੀਨ ਦਾ ਮਨੋਰੰਜਨ ਕੀਤਾ ਤੇ ਲੋਕਾਂ ਵਲੋਂ ਮਿਲ ਰਹੇ ਪਿਆਰ ਤੇ ਸਤਿਕਾਰ ਲਈ ਧੰਨਵਾਦ ਕੀਤਾ। ਇਸ ਮੌਕੇ ਦੋਗਾਣਾ ਜੋੜੀ ਦਾ ਸਨਮਾਨ ਕਰਦਿਆਂ ਉਹਨਾਂ ਨਾਲ ਯਾਦਗਾਰੀ ਤਸਵੀਰਾਂ ਵੀ ਕਰਵਾਈਆਂ।