Mar 7, 2026

ਵੈਨਕੂਵਰ ,29 ਅਗਸਤ (ਮਲਕੀਤ ਸਿੰਘ )-ਸਿੱਖ ਯੂਥ ਸਪੋਰਟਸ ਸੁਸਾਇਟੀ ਵੱਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ ਸਾਲਾਨਾ ਪਰਿਵਾਰਿਕ ਖੇਡ ਮੇਲਾ 30 – 31 ਅਗਸਤ ਨੂੰ ਸਰੀ ਡੈਲਟਾ ਦੇ  ਨਾਨਕ ਗੁਰੂ ਘਰ ਦੀ ਗਰਾਊਂਡ ਚ ਧੂਮ ਧੜਕੇ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਲੜੀਂਦੇ ਪ੍ਰਬੰਧਾਂ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਉਕਤ ਸੁਸਾਇਟੀ ਦੇ ਪ੍ਰਧਾਨ ਰਘਬੀਰ ਸਿੰਘ ਅਤੇ ਅਤੇ ਹਿਲਟਨ ਸਿਕਿਉਰਟੀ  ਦੇ ਚੀਫ ਗੁਰਜੰਟ ਸਿੰਘ ਸੰਧੂ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨੌਰਥ ਅਮਰੀਕਾ ਮਹਾਂਦੀਪ ਦੇ ਸਭ ਤੋਂ ਪ੍ਰਸਿੱਧ ਖੇਡ ਮੇਲੇ ਵੱਜੋਂ ਜਾਣੇ ਜਾਂਦੇ ਇਸ ਮੇਲੇ ਚ ਕਬੱਡੀ ,ਵਾਲੀਬਾਲ, ਵੇਟ ਲਿਫਟਿੰਗ,ਕੁਸਤੀਆ,ਸ਼ੋਕਰ ,ਅਥਲੈਟਿਕਸ ਤੋਂ ਇਲਾਵਾ ਗਤਕਾ ਅਤੇ ਰਸ਼ਾਕਸੀ ਦੇ ਦਿਲਚਸਪ ਮੁਕਾਬਲੇ  ਵੀ ਕਰਵਾਏ ਜਾਣਗੇ। ਅਖੀਰ ਚ ਉਹਨਾਂ ਵੱਲੋਂ ਸਮੂਹ ਲੋਕਾਂ ਨੂੰ ਇਸ ਖੇਡ ਮੇਲੇ ਚ ਵੱਧ ਚੜ ਕੇ ਪੁੱਜਣ ਦਾ ਖੁੱਲਾ ਸੱਦਾ ਦਿੰਦਿਆਂ ਅਪੀਲ ਕੀਤੀ   ਕਿ ਕੋਈ ਵੀ ਸੱਜਣ ਇਸ ਖੇਡ ਮੇਲੇ ਵਿੱਚ ਨਸ਼ਾ ਕਰਕੇ ਨਾ ਆਵੇ|
ਕੈਪਸ਼ਨ ਖੇਡ ਮੇਲੇ ਦਾ ਇੱਕ ਪੋਸਟਰ|