Canada Punjab ਬੱਬੂ ਮਾਨ ਵੱਲੋਂ ਵਿੰਨੀਪੈੱਗ ਸ਼ੋਅ ਦੀ ਸਾਰੀ ਕਮਾਈ ਹੜ੍ਹ ਪੀੜਤਾਂ ਲਈ ਦੇਣ ਦਾ ਐਲਾਨ S.S. Chohla Sep 2, 2025 1 min read Screenshot ਵਿੰਨੀਪੈਗ ਸ਼ੋਅ 12 ਸਤੰਬਰ ਨੂੰ- ਵਿੰਨੀਪੈੱਗ (ਸ਼ਰਮਾ)-ਪੰਜਾਬ ਵਿੱਚ ਆਏ ਹੜਾਂ ਤੇ ਹੋਈ ਤਬਾਹੀ ਦੀ ਗੱਲ ਕਰਦਿਆਂ ਪੰਜਾਬੀ ਗਾਇਕ ਬੱਬੂ ਮਾਨ ਨੇ ਇਥੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਉਹ ਵਿੰਨੀਪੈੱਗ ਸ਼ੋਅ ਦੀ ਸਾਰੀ ਕਮਾਈ ਨੂੰ ਹੜ੍ਹ ਪੀੜਤਾਂ ਵਾਸਤੇ ਦਾਨ ਕਰਨਗੇ। ਉਨ੍ਹਾਂ ਅਪੀਲ ਕੀਤੀ ਕਿ, ‘‘ਆਓ ਸਾਰੇ ਰਲ ਕੇ ‘ਪੰਜਾਬ-ਪੰਜਾਬੀਅਤ’ ਲਈ ਅੱਗੇ ਆਈਏ ਅਤੇ ਵੱਧ ਤੋਂ ਵੱਧ ਸਹਾਇਤਾ ਕਰੀਏ।’’ ਉਹਨਾਂ ਦੱਸਿਆ ਕਿ ਖਬਰਾਂ ਹਨ ਕਿ ਬਿਆਸ ਦਰਿਆ ਦੇ ਨਜ਼ਦੀਕ ਪੈਂਦੇ ਇਲਾਕਿਆਂ ਵਿਚ ਭਾਰੀ ਨੁਕਸਾਨ ਹੋਇਆ ਹੈ ਤੇ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ, ਲੋਕਾਂ ਦੇ ਘਰ-ਬਾਰ ਤਬਾਹ ਹੋ ਗਏ ਹਨ ਤੇ ਪਸ਼ੂ ਵੀ ਵੱਡੀ ਪੱਧਰ ’ਤੇ ਜਾਂ ਤਾਂ ਮਰ ਗਏ ਹਨ ਜਾਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ ਹਨ ਤੇ ਲੋਕ ਸੜਕਾਂ ਉੱਤੇ ਦਿਨ ਕੱਟੀ ਕਰਨ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਬੱਬੂ ਮਾਨ ਦੀ ਕੈਨੇਡਾ ਫੇਰੀ ’ਤੇ ਸਵਾਲ ਚੁੱਕ ਰਹੇ ਹਨ, ਪਰ ਇਹ ਸਮਾਂ ਕਿੰਤੂ-ਪ੍ਰੰਤੂ ਕਰਨ ਦਾ ਨਹੀਂ, ਬਲਕਿ ਦੁੱਖ ਦੀ ਘੜੀ ਹੈ ਅਤੇ ਪੀੜਤਾਂ ਦੀ ਇੱਕਜੁੱਟਤਾ ਵਿਖਾਉਂਦਿਆਂ ਸਹਾਇਤਾ ਕਰਨ ਦੀ ਜ਼ਰੂਰਤ ਹੈ। ਬੱਬੂ ਮਾਨ ਦਾ ਸ਼ੋਅ ਵਿੰਨੀਪੈੱਗ ਦੇ ਸੈਂਟੀਨਲ ਕੰਸਰਟ ਹਾਲ ਵਿਚ 12 ਸਤੰਬਰ ਨੂੰ ਹੋਣ ਜਾ ਰਿਹਾ ਹੈ। Continue Reading Previous Previous post: ਸਰਕਾਰ ਖਿਲਾਫ ਬੋਲਣ ਵਾਲੇ ‘ਆਪ’ ਵਿਧਾਇਕ ਹਰਮੀਤ ਪਠਾਣਮਾਜਰਾ ਖਿਲਾਫ਼ ਬਲਾਤਕਾਰ ਦਾ ਕੇਸ ਦਰਜNext Next post: ਦਿੱਲੀ ਗੁਰਦੁਆਰਾ ਕਮੇਟੀ ਨੇ ਹੜ੍ਹ ਪੀੜ੍ਹਤਾਂ ਵਾਸਤੇ ਵਿਸ਼ੇਸ਼ ਸਹਾਇਤਾ ਕੈਂਪ ਲਗਾਇਆ Related News ਸਰੀ ਵਿੱਚ ਫ਼ੀਫ਼ਾ ਵਰਲਡ ਕੱਪ 26 ਦੇ ਮੈਚਾਂ ਦਾ ਹੋਵੇਗਾ ਸਿੱਧਾ ਪ੍ਰਸਾਰਣ ਸਰੀ ਵਿੱਚ ਫ਼ੀਫ਼ਾ ਵਰਲਡ ਕੱਪ 26 ਦੇ ਮੈਚਾਂ ਦਾ ਹੋਵੇਗਾ ਸਿੱਧਾ ਪ੍ਰਸਾਰਣ Mar 6, 2026 ਪ੍ਰੀਮੀਅਰ ਡੇਵਿਡ ਈਬੀ ਦੀ ਪੰਜਾਬੀ ਮੀਡੀਆ ਨਾਲ ਮਿਲਣੀ-ਕਮਿਊਨਿਟੀ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਪ੍ਰੀਮੀਅਰ ਡੇਵਿਡ ਈਬੀ ਦੀ ਪੰਜਾਬੀ ਮੀਡੀਆ ਨਾਲ ਮਿਲਣੀ-ਕਮਿਊਨਿਟੀ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ Mar 6, 2026