May 14, 2026

ਵੈਨਕੂਵਰ ,3 ਸਤੰਬਰ( ਮਲਕੀਤ ਸਿੰਘ)- ਭਗਤ ਨਾਮਦੇਵ ਸੋਸਾਇਟੀ  ਵੱਲੋਂ ਵੈਨਕੂਵਰ ਸਥਿਤ ਕਵੀਨਜ ਬਰੋਅ ਪਾਰਕ ਚ ਸਲਾਨਾ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸੋਸਾਇਟੀ ਨਾਲ ਜੁੜੇ ਮੈਂਬਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੇ ਸ਼ਿਰਕਤ ਕਰਕੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ| ਇਸ ਸਬੰਧੀ  ਪ੍ਰਧਾਨ ਬਲਵੰਤ ਕੈਂਥ, ਦਰਸ਼ਨ ਕੈਂਥ ਅਤੇ ਮਨਜੀਤ ਪਰਵਾਹਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਮੌਕੇ ਤੇ ਉਕਤ ਸੁਸਾਇਟੀ ਨਾਲ ਜੁੜੇ ਮੈਂਬਰਾਂ ਵੱਲੋਂ  ਬੈਡਮਿੰਟਨ ਦੇ ਮੈਚ  ਤੋਂ ਇਲਾਵਾ ਕੁਝ ਹੋਰ ਦਿਲਚਸਪ ਖੇਡਾਂ ਦਾ ਵੀ  ਆਯੋਜਨ ਕੀਤਾ ਗਿਆ| ਇਸ ਮੌਕੇ  ਤੇ ਮੋਤੀ ਰਾਜਾ ਕੈਟਰਿੰਗ ਵੱਲੋਂ ਖਾਣ ਪੀਣ ਦੇ  ਸਵਾਦਲੇ ਪਕਵਾਨਾਂ ਦਾ ਇੰਤਜ਼ਾਮ ਕੀਤਾ ਗਿਆ ਸੀ।|  ਜਿਸ ਦਾ ਉੱਥੇ ਹਾਜ਼ਰ ਸਮੂਹ ਮੈਂਬਰਾਂ ਨੇ ਆਨੰਦ ਮਾਣਿਆ| ਜ਼ਿਕਰਯੋਗ ਹੈ ਕਿ ਉਕਤ ਸੁਸਾਇਟੀ ਵੱਲੋ ਪਿਛਲੇ 25 ਸਾਲ ਤੋਂ ਹਰ ਸਾਲ ਇਹ ਸਮਾਗਮ ਆਯੋਜਿਤ ਕੀਤਾ ਜਾਂਦਾ ਹੈ।| ਇਸ ਸਮਾਗਮ ਦੇ ਅਖੀਰ ਵਿੱਚ ਪੰਜਾਬ ਚ ਆਏ ਹੜਾਂ ਦੀ ਕੁਦਰਤੀ ਕਰੋਪੀ ਕਾਰਨ ਹੋਏ ਵਿੱਤੀ ਨੁਕਸਾਨ ਸਬੰਧੀ ਦੁੱਖ ਜਾਹਰ ਕੀਤਾ ਗਿਆ ਅਤੇ ਸਮੂਹ ਪ੍ਰਵਾਸੀ ਭਾਈਚਾਰੇ ਨੂੰ ਹੜ ਪੀੜਤਾਂ ਦੀ ਮਦਦ ਕਰਨ ਦੀ ਅਪੀਲ ਵੀ ਕੀਤੀ ਗਈ| ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਨਿਊ ਰੇਲਿੰਗ ਕੰਪਨੀ ਤੋਂ ਨਿਰਭੈ ਸਿੰਘ ਕੈਂਥ, ਬਲਬੀਰ ਸਿੰਘ ਕੈਥ, ਏਕਮ ਸਿੰਘ ਕੈਂਥ,ਹਰਨੇਕ ਸਿੰਘ ਰਤਨ, ਹਰਪ੍ਰੀਤ ਸੇਖਾ, ਮੋਹਨ ਗਿੱਲ,ਲੇਖਕ ਅਮਨ ਅਸ਼ੀਸ ਸਿੰਘ ਅਤੇ ਭਾਗ ਸਿੰਘ ਜੱਸਲ ਆਦਿ ਹਾਜ਼ਰ ਸਨ।
ਕੈਪਸਨ  ਸਮਾਗਮ ਦੀਆਂ ਵੱਖ ਵੱਖ ਝਲਕੀਆਂ