ਟੋਰਾਂਟੋ ( ਬਲਜਿੰਦਰ ਸੇਖਾ) ਕੈਨੇਡਾ ਦੀ ਕਬੱਡੀ ਫੈਡਰੈਸਨ ਓਨਟਾਰੀਓ ਵੱਲੋਂ ਪੰਜਾਬ ਵਿੱਚ ਆਏ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬੀਆਂ ਦੇ ਮੁੜ ਵਸੇਬੇ ਦੀ ਸਹਾਇਤਾ ਲਈ ਕੈਨੇਡੀਅਨ ਡਾਲਰ $71000.00 ਲਗਭਗ 45 ਲੱਖ ਰੁਪਈਏ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ।
ਇਹ ਪੈਸਾ ਸਹਾਇਤਾ ਕਰ ਰਹੀਆਂ ਵੱਖ-ਵੱਖ ਸੰਸਥਾਵਾਂ ਰਾਹੀਂ ਪੰਜਾਬ ਵਿੱਚ ਵਰਤਿਆ ਜਾਵੇਗਾ ।ਸਾਡੇ ਨਾਲ ਇਹ ਜਾਣਕਾਰੀ ਫੈਡਰੇਸ਼ਨ ਵੱਲੋਂ ਰਾਣਾ ਸਿੱਧੂ ਨੇ ਸਾਂਝੀ ਕੀਤੀ ।
