Jul 13, 2026

ਸਰੀ /ਵੈਨਕੂਵਰ (ਕੁਲਦੀਪ ਚੁੰਬਰ)- ਅਮਰੀਕਾ ਬੇਕਰਸਫੀਲਡ ਵਿੱਚ ਜਤਿੰਦਰ ਤੂਰ ਅਤੇ ਸਾਥੀਆਂ ਵੱਲੋਂ ਪ੍ਰਸਿੱਧ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਦੀ  ਮਸ਼ਹੂਰ ਰੈਸਟੋਰੈਂਟ Viceroy Indian Cousine & Bar ਵਿੱਚ ਰੱਖੀ ਗਈ ਮਹਿਫ਼ਲ ਬਹੁਤ ਹੀ ਯਾਦਗਾਰੀ ਰਹੀ। ਰਾਤ ਦੇਰ ਤੱਕ ਚੱਲੀ ਸ਼ਾਇਰੋ ਸ਼ਾਇਰੀ ਦੀ ਮਹਿਫ਼ਲ ਵਿੱਚ ਮੰਗਲ ਹਠੂਰ ਦੇ ਗੀਤਾਂ ਨੇ ਸਾਰਿਆਂ ਨੂੰ ਨੱਚਣ ਲਈ ਵੀ ਮਜਬੂਰ ਕਰ ਦਿੱਤਾ ।ਇਸ ਮਹਿਫ਼ਲ ਵਿੱਚ ਮੰਗਲ ਹਠੂਰ ਦੀ 17 ਵੀਂ ਕਿਤਾਬ “ਅਗਲਾ ਜਨਮ “ ਵੀ ਰੂਬਰੂ ਕੀਤੀ ਗਈ। ਇਸ ਮੌਕੇ ਜਤਿੰਦਰ ਸਿੰਘ ਤੂਰ,ਬਲਬੀਰ ਸਿੰਘ ਸਿੱਧੂ,ਮੇਜਰ ਸਿੰਘ ਸਿੱਧੂ,ਗੋਪੀ ਤੂਰ, ਅਜੀਤ ਰਾਏ, ਗੁਰਤੇਜ ਸਿੰਘ ਖੋਸਾ, ਜਗਦੀਪ ਸਿੰਘ ਖਰੌੜ ,ਗੀਤਕਾਰ ਤਰਸੇਮ ਹੁੰਦਲ ,ਸੁਖਦੇਵ ਸਿੰਘ ਗਰੇਵਾਲ ਅਤੇ ਸ਼ਹਿਰ ਦੇ ਬਾਕੀ ਪਤਵੰਤੇ ਸੱਜਣ ਹਾਜ਼ਰ ਸਨ। ਅਖੀਰ ਵਿੱਚ ਮੰਗਲ ਹਠੂਰ ਵੱਲੋਂ ਐਨੇ ਮਾਣ ਸਤਿਕਾਰ ਲਈ ਸਾਰਿਆਂ ਸੱਜਣਾਂ ਦਾ  ਧੰਨਵਾਦ ਕੀਤਾ ਗਿਆ ।