Oct 3, 2026
ਵਿੰਨੀਪੈਗ ( ਸ਼ਰਮਾ)- ਪੰਜਾਬ ਵਿਚ ਆਏ ਹੜਾਂ ਕਾਰਣ ਹੜਪੀੜਤਾਂ ਦੀ ਸਹਾਇਤਾ ਲਈ ਪਰਵਾਸੀ ਪੰਜਾਬੀਆਂ ਵਲੋਂ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸੇ ਦੌਰਾਨ ਵਿੰਨੀਪੈਗ ਕਬੱਡੀ ਐਸੋਸੀਏਸ਼ਨ ਵਲੋਂ ਹੜਪੀੜਤਾਂ ਦੀ ਸਹਾਇਤਾ ਲਈ 10,000 ਡਾਲਰ ਡੋਨੇਟ ਕੀਤੇ ਗਏ ਹਨ। ਕਬੱਡੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਹੜਪੀੜਤਾਂ ਦਾ ਸਹਾਇਤਾ ਲਈ ਇਹ ਪਹਿਲੀ ਕਿਸ਼ਤ ਹੈ, ਲੋਕਾਂ ਦੇ ਸਹਿਯੋਗ ਨੇਲ ਇਸ ਵਿਚ ਹੋਰ ਵਧੇਰੇ ਯੋਗਦਾਨ ਪਾਇਆ ਜਾਵੇਗਾ। ਉਹਨਾਂ ਆਮ ਲੋਕਾਂ ਨੂੰ ਵੱਧ ਤੋਂ ਵੱਧ ਦਾਨ ਦੇਣ ਦੀ ਅਪੀਲ ਕੀਤੀ ਹੈ।
error: Content is protected !!