ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਵਿਦਿਆ ਵਿਚਾਰੀ ਤਾ ਪਰਉਪਕਾਰੀ ਦੇ ਕਥਨ ਅਨੁਸਾਰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ 5 ਸੈਕੰਡਰੀ ਸਕੂਲਾਂ ਨੂੰ 1000-1000 ਡਾਲਰ ਦੇ ਅਤੇ 6 ਐਲੀਮੈਂਟਰੀ ਸਕੂਲਾਂ ਦੇ ਬੱਚਿਆਂ ਨੂੰ 500-500 ਡਾਲਰ ਦੇ ਵਜ਼ੀਫੇ ਦਿੱਤੇ ਜਾਂਦੇ ਹਨ। ਸਕੂਲ ਦੇ ਸੈਸ਼ਨ ਸ਼ੁਰੂ ਤੇ ਇਹਨਾਂ ਸਕੂਲਾਂ ਨੂੰ ਰਾਸ਼ੀ ਭੇਜ ਦਿੱਤੀ ਜਾਂਦੀ ਹੈ। ਇਸ ਸਾਲ ਕੈਲਾਰਨੀ ਸਕੂਲ ਵਿਚ ਖਾਲਸਾ ਦੀਵਾਨ ਸੁਸਾਇਟੀ ਦੇ ਸ ਜਰਨੈਲ ਸਿੰਘ ਭੰਡਾਲ ਨੇ ਆਸਿਕ ਚਿੰਗ ਨੂੰ 1000 ਡਾਲਰ ਦਾ ਵਜ਼ੀਫਾ ਪ੍ਰਦਾਨ ਕੀਤਾ। ਡੇਵਿਡ ਥਾਮਸਨ ਸੈਕੰਡਰੀ ਸਕੂਲ ਵਿਚ ਸਾਹਿਬਾ ਕੌਰ ਭੱਟੀ ਨੂੰ ਜੋਗਿੰਦਰ ਸਿੰਘ ਸੁੰਨੜ ਵਲੋਂ 1000 ਡਾਲਰ ਦਾ ਵਜ਼ੀਫਾ ਪ੍ਰਦਾਨ ਕੀਤਾ। ਮੈਥਿਊ ਮੈਕਲੇਅਰ ਰਿਚਮੰਡ ਸਕੂਲ ਦੀ ਹੋਣਹਾਰ ਵਿਦਿਆਰਥਣ ਪ੍ਰਿਯੰਕਾ ਚੌਹਾਨ ਨੂੰ ਰਿਪੂਦਮਨ ਸਿੰਘ ਔਜਲਾ ਤੇ ਕੁਲਵਿੰਦਰ ਕੌਰ ਔਜਲਾ ਵਲੋਂ ਵਜੀਫਾ ਦਿੱਤਾ ਗਿਆ। ਜੌਹਨ ਓਲੀਵਰ ਸਕੂਲ ਵਿਚ ਕਸ਼ਮੀਰ ਸਿੰਘ ਧਾਲੀਵਾਲ ਨੇ 1000 ਡਾਲਰ ਦਾ ਵਜ਼ੀਫਾ ਅਤੇ ਰਿਚਮੰਡ ਦੇ ਹਿਊਜ ਬੋਇਡ ਸਕੂਲ ਨੂੰ ਜਰਨੈਲ ਸਿੰਘ ਭੰਡਾਲ ਵਲੋਂ 1000 ਡਾਲਰ ਦਾ ਵਜ਼ੀਫਾ ਦਿੱਤਾ। ਪੰਜ ਐਲੀਮੈਂਟਰੀ ਸਕੂਲਾਂ ਦੇ ਹੋਣਹਾਰ ਬੱਚਿਆਂ ਨੂੰ 500-500 ਡਾਲਰ ਦੇ ਵਜੀਫੇ ਪ੍ਰਦਾਨ ਕੀਤੇ ਗਏ। ਖਾਲਸਾ ਦੀਵਾਨ ਸੁਸਾਇਟੀ ਜਿਥੇ ਧਾਰਮਿਕ, ਖੇਡਾਂ, ਨਗਰ ਕੀਰਤਨ ਤੇ ਹੋਰ ਪੰਜਾਬੀ ਸਕੂਲਾਂ ਦਾ ਪ੍ਰਬੰਧ ਕਰਦੀ ਹੈ ਉਥੇ ਸਿਖਿਆ ਦੇ ਖੇਤਰ ਵਿਚ ਹੋਣਹਾਰ ਬੱਚਿਆਂ ਨੂੰ ਹਰ ਸਾਲ ਵਜੀਫੇ ਪ੍ਰਦਾਨ ਕਰਕੇ ਬੱਚਿਆਂ ਨੂੰ ਪੜਾਈ ਲਈ ਉਤਸ਼ਾਹਿਤ ਕਰਦੀ ਹੈ।



