Oct 3, 2026

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਬੀਤੇ ਐਤਵਾਰ ਨੂੰ ਮਾਨ ਪਰਿਵਾਰ ਵਲੋਂ ਮੀਲਾ ਕੌਰ ਮਾਨ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਵਿਚ ਗੁਰੂ ਘਰ ਵਿਖੇ ਲੰਗਰ ਦੀ ਸੇਵਾ ਕੀਤੀ ਗਈ। ਇਹ ਬੱਚੀ ਅਮਨਦੀਪ ਸਿੰਘ ਮਾਨ ਤੇ ਕਿਰਨ ਕੌਰ ਮਾਨ ਦੀ ਬੇਟੀ ਹੈ। ਗਿਆਨੀ ਜੀ ਵਲੋਂ ਸੁਖਮਨੀ ਸਾਹਿਬ ਦੇ ਪਾਠ ਕੀਤੇ ਤੇ ਬੱਚੀ ਦੀ ਤੰਦਰੁਸਤੀ ਤੇ ਵਾਹਿਗੁਰੂ ਦੀਆਂ ਹੋਰ ਬਖਸ਼ਿਸ਼ਾਂ ਲਈ ਅਰਦਾਸ ਕੀਤੀ। ਗੁਰਦੁਆਰਾ ਸਾਹਿਬ ਦੇ ਸਕੱਤਰ ਜਰਨੈਲ ਸਿੰਘ ਭੰਡਾਲ ਵਲੋਂ ਬੱਚੀ ਤੇ ਪਰਿਵਾਰ ਨੂੰ ਪਲੇਕ ਦੇ ਕੇ ਸਨਮਾਨਿਤ ਕੀਤਾ।

error: Content is protected !!