May 14, 2026

ਓਟਵਾ-ਅਤਿ ਦੀ ਮਹਿੰਗਾਈ ਨਾਲ ਜੂਝ ਰਹੇ ਕੈਨੇਡੀਅਨ ਲੋਕਾਂ ਲਈ ਵੱਡੀ ਰਾਹਤ ਵਾਲੀ ਖਬਰ ਹੈ ਕਿ ਬੈਂਕ ਆਫ਼ ਕੈਨੇਡਾ ਨੇ ਅੱਜ ਆਪਣੀ ਬੈਂਚਮਾਰਕ ਵਿਆਜ ਦਰ ਨੂੰ ਇੱਕ ਚੌਥਾਈ ਅੰਕ ਘਟਾਉਣ ਦਾ ਐਲਾਨ ਕੀਤਾ ਹੈ।
ਜਿਵੇਂ ਕਿ ਵਿਆਪਕ ਤੌਰ ‘ਤੇ ਉਮੀਦ ਕੀਤੀ ਜਾਂਦੀ ਸੀ, ਬੈਂਕ ਦੀ ਗਵਰਨਿੰਗ ਕੌਂਸਲ ਨੇ ਨੀਤੀ ਦਰ ਨੂੰ 2.75 ਪ੍ਰਤੀਸ਼ਤ ਤੋਂ ਘਟਾ ਕੇ 2.5 ਪ੍ਰਤੀਸ਼ਤ ਕਰ ਦਿੱਤੀ ਹੈ। ਅਮਰੀਕਾ ਨਾਲ ਵਪਾਰ ਯੁਧ ਕਾਰਣ ਟੈਰਿਫ ਦਰਾਂ ਵਿਚ ਵਾਧੇ ਨਾਲ ਲਗਾਤਾਰ ਕੀਮਤਾਂ ਵਿਚ ਉਛਾਲ ਅਤੇ ਮਹਿੰਗਾਈ ਕਾਰਣ ਬੈਂਕ ਆਫ ਕੈਨੇਡਾ ਮੁਦਰਾ ਨੀਤੀ ਵਿਚ ਲਚਕ ਲਿਆਉਣ ਤੋਂ ਝਿਜਕ ਵਿਖਾ ਰਿਹਾ ਸੀ ਪਰ ਅੱਜ ਵਿਆਜ ਦਰ ਵਿਚ ਕਟੌਤੀ ਦਾ ਵੱਡਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਬੈਂਕ ਦੇ ਗਵਰਨਰ ਟਿਪ ਮੈਕਲਮ ਨੇ ਕਿਹਾ ਹੈ ਕਿ ਅਮਰੀਕੀ ਉਚ ਟੈਰਿਫਾਂ ਕਾਰਣ ਕਾਫ਼ੀ ਅਨਿਸ਼ਚਿਤਤਾ ਬਣੀ ਹੋਈ ਹੈ ਪਰ ਕਮਜ਼ੋਰ ਅਰਥਵਿਵਸਥਾ ਅਤੇ ਮਹਿੰਗਾਈ ਦੇ ਜੋਖਮ ਦੇ ਨਾਲ, ਗਵਰਨਿੰਗ ਕੌਂਸਲ  ਨੀਤੀ ਦਰ ਵਿੱਚ ਕਟੌਤੀ ਕਰਨ ਦਾ ਫੈਸਲਾ ਲਿਆ ਹੈ।  ਉਹਨਾਂ ਕਿਹਾ ਕਿ ਅੱਜ ਵਿਆਜ਼ ਦਰਾਂ ਵਿਚ ਕਟੌਤੀ ਲਈ ਸਪੱਸ਼ਟ ਸਹਿਮਤੀ ਸੀ  ਇਸ ਬਾਰੇ ਹੋਰ ਕਿਹਾ ਕਿ ਬੈਂਕ ਇਸਦੇ ਪ੍ਰਭਾਵ ਤੇ ਨਜ਼ਰ ਰੱਖੇਗਾ ਅਤੇ ਕਿਸੇ ਵੀ ਨਵੇਂ ਘਟਨਾਕ੍ਰਮ  ਲਈ ਤਿਆਰ ਰਹੇਗਾ।”