ਗੁਆਚ ਗਏ ਕਿਸੇ ਦੋਸਤ ਦੇ
ਖ਼ਤ ਦਾ ਅਚਾਨਕ ਆ ਜਾਣਾ
ਦਿਨ ਦੀ ਥਕਾਨ ਤੇ
ਗੁਲਾਬੀ ਬੱਦਲਾਂ ਦਾ ਛਾ ਜਾਣਾ
ਚੰਗਾ ਲਗਦਾ ਏ !
ਭੁੱਲ ਗਏ ਕਿਸੇ ਸ਼ਹਿਰ ਨੂੰ
ਇਕ ਵਾਰ ਫਿਰ ਮਿਲਣ ਆਣਾ
ਤੇਰਾ ਮੈਨੂੰ ਮੇਰਾ ਅੱਧਾ ਨਾਂ
ਲੈ ਕੇ ਬੁਲਾਣਾ
ਚੰਗਾ ਲਗਦਾ ਏ !
ਦਿਨ ਦਿਹਾੜੇ ਸੁਪਨਿਆਂ ਦੀਆਂ
ਕਿਸ਼ਤੀਆਂ ਚਲਾਣਾ
ਸ਼ਹਿਰ ਦੀਆਂ ਤਪਦੀਆ
ਸੜਕਾਂ ਦਾ ਨਦੀਆਂ ਬਣ ਜਾਣਾ
ਬਰਸਾਤ ਦੀ ਹਰ ਬਾਰਿਸ਼
ਵਿਚ ਭਿੱਜ ਜਾਣਾ
ਚੰਗਾ ਲਗਦਾ ਏ !
(ਦੇਸ ਪ੍ਰਦੇਸ ਦੇ ਸਾਹਿਤਕ ਪੰਨੇ ਲਈ ਤਰਲੋਚਨ ਦੀ ਚੋਣ)
