ਰਾਜਿੰਦਰ ਕੌਰ ਚੋਹਕਾ
91-98725-44738 , 001-403-285-4208 —
ਅੱਜ ਦੁਨੀਆ ਦਾ ਪੂੰਜੀਵਾਦੀ ਸਿਸਟਮ ਆਪਣੀਆਂ ਕਾਰਪੋਰੇਟੀ, ਉਦਾਰੀਵਾਦੀ ਅਤੇ ਮੁਨਾਫਿਆਂ ਦੀ ਦੌੜ ਵਿੱਚ ਸਿਰਜਕ ਅਤੇ ਉਸਾਰੂ ਰਿਸ਼ਤਿਆਂ ਨੂੰ ਛੱਡ ਕੇ ਇਕ ਧਰੁਵੀ ਆਰਥਿਕਤਾ ਵੱਲ ਵੱਧ ਰਿਹਾ ਹੈ। ਇਨ੍ਹਾਂ ਨੀਤੀਆਂ ਦੇ ਕਾਰਨ ਅੱਜ ਪੂੰਜੀਵਾਦੀ ਆਰਥਿਕਤਾ ਵਾਲਾ ਸਿਸਟਮ ਅਤਿ ਸੰਕਟ ਦਾ ਸ਼ਿਕਾਰ ਹੈ। ਜਿਸ ਕਰਕੇ ਅਸਮਾਨਤਾ ਦੇ ਵੱਧਣ ਕਾਰਨ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ ਅਤੇ ਭੁੱਖਮਰੀ ਦਾ ਆਲਮ ਹਰ ਪਾਸੇ ਨਜ਼ਰ ਆ ਰਿਹਾ ਹੈ। ਅਮਰੀਕੀ ਸਾਮਰਾਜਵਾਦ ਵੀ ਪ੍ਰਣਾਲੀਗਤ ਸੰਕਟ ਦਾ ਸ਼ਿਕਾਰ ਚੱਲਿਆ ਆ ਰਿਹਾ ਹੈ। ਸਿੱਟੇ ਵਜੋਂ ਉਪਰੋਕਤ ਦੁਸ਼ਵਾਰੀਆਂ ਤੋਂ ਬਿਨ੍ਹਾਂ ਉੱਥੇ ਪੈਦਾ ਹੋਏ ਸੱਜੇ-ਪੱਖੀ ਰਾਜਨੀਤਕ ਪ੍ਰਭਾਵ ਕਾਰਨ ਵੱਧ ਰਹੇ ਕਿਰਤੀ ਜਮਾਤ ਦੇ ਸ਼ੋਸ਼ਣ ਅਤੇ ਖੁਰ ਰਹੀਆਂ ਉਜਰਤਾਂ ਦੇ ਸਿੱਟੇ ਵਜੋਂ ਅਮਰੀਕੀ ਸਮਾਜ ਅੱਜ ਪੂਰੀ ਤਰ੍ਹਾਂ ਉੱਥਲ-ਪੁੱਥਲ ਹੋਇਆ ਪਿਆ ਹੈ।
ਅੱਜ ਅਮਰੀਕਾ ਵਿੱਚ ਅੱਧੇ ਘੰਟੇ ਦੇ ਬਾਦ ਇਕ ਵਿਅੱਕਤੀ ਦੀ ਹੱਤਿਆ ਕੀਤੀ ਜਾਂਦੀ ਹੈ, ਚਾਰ ਮਿੰਟਾਂ ਬਾਅਦ ਬਲਾਤਕਾਰ ਅਤੇ ਇਕੱਲਤਾ ਕਾਰਨ ਟੁੱਟ ਰਹੇ ਪ੍ਰੀਵਾਰ ? ‘‘ਫਿਰ ਵੀ ਕਿਹਾ ਜਾ ਰਿਹਾ ਹੈ, ਕਿ ਅਮਰੀਕਾ ਵਿਕਾਸ ਕਰ ਰਿਹਾ ਹੈ ਅਤੇ ਇਕ ਮਹਾਂਬਲੀ ਦੇਸ਼ ਹੈ! ਪਿਛਲੇ ਦਿਨੀ ਅਮਰੀਕਾ ਵਿੱਚ ‘‘ਉਦਾਰੀਵਾਦੀ ਰਿਪਬਲਿਕਨ ਵਰਕਰ ‘‘ਚਾਰਕ ਕਿਰਕ“ ਦੀ ਕੀਤੀ ਗਈ ਹੱਤਿਆ ਨੇ ਰਾਜਨੀਤੀ ਵਿੱਚ ਅਸਹਿਣਸ਼ੀਲਤਾ ‘ਤੇ ਸਮਾਜ ਵਿਚ ਵਿਗੜ ਰਹੀ ਹਾਲਤ ਨੂੰ ਦੁਨੀਆਂ ਦੇ ਸਾਹਮਣੇ ਨੰਗਾ ਕਰ ਦਿੱਤਾ ਹੈ। ਭੌਤਿਕਤਾ ਤਰੱਕੀ, ਟੁੱਟ ਰਹੇ ਪ੍ਰੀਵਾਰ ਅਤੇ ਮਾਨਸਿਕ ਬੀਮਾਰੀਆਂ ਦਾ ਵੱਧਣਾ ਇਕ ਚਿੰਤਾਂ ਦਾ ਆਲਮ ਹੈ।
ਪਿਛਲੇ ਦਿਨੀ ਅਮਰੀਕਾ ਵਿੱਚ ਰਾਜਨੀਤਕ ਸਮਾਜਕ ਵਰਕਰ ‘ਚਾਰਲੀ ਕਿਰਕ` ਦੇ ਦਿਨ ਦਿਹਾੜੇ ਕੀਤੇ ਗਏ ਕਤਲ ਨੇ ਕਈ ਸਵਾਲ ਵੀ ਖੜੇ ਕਰ ਦਿੱਤੇ ਹਨ ? ਸਭ ਤੋਂ ਵੱਡਾ ਸਵਾਲ ਇਹ ਕਿ ? ਅਮਰੀਕਾ ਦੇਸ਼ ਵਿੱਚ ਰਾਜਨੀਤਕ ਲੋਕਾਂ ਵਿੱਚ ਵੱਧ ਰਹੀ ਅਸਹਿਣਸ਼ੀਲਤਾ ਦਾ ਕੀ ਕਾਰਨ ਹੈ। ਇਸ ਦਾ ਸਿੱਧਾ ਅਸਰ ‘‘ਸਹਿਣਸ਼ੀਲਤਾ ਅਤੇ ਦੁਸ਼ਮਣੀ“ ਦੇ ਵਿਚਕਾਰ ਅੰਤਰ ਖਤਮ ਹੋ ਜਾਣਾ ਹੈ! ਇਹੋ ਜਿਹੀ ਪ੍ਰਵਿਰਤੀ ਪੂਰੇ ਪੂੰਜੀਵਾਦੀ ਦੁਨੀਆਂ ਵਿੱਚ ਅਮਰ ਵੇਲ ਵਾਂਗ ਵੱਧਦੀ ਜਾ ਰਹੀ ਹੈ। ਅੱਜ ਇਸ ਤਰ੍ਹਾਂ ਲੱਗ ਰਿਹਾ ਹੈ, ਕਿ ਅਸੀ ਅਸੀਂ ਮੱਧਯੁਗ ਵਿੰਚ ਪਹੁੰਚ ਗਏ ਹਾਂ !
ਅੱਜ ਪੱਛਮ ਦੀ ਮਾਨਵਵਾਦੀ ਪਰੰਪਰਾ ਮਿਟਦੀ ਜਾ ਰਹੀ ਹੈ। ‘‘ਜੰਗ ਅਤੇ ਧੌਂਸ ਹੀ ਸਾਧਨਾ“ ਜੋ ਕਦੀ ਔਕਸਫੋਰਡ, ਕੈਂਬਰਿਜ ਅਤੇ ਹਾਵੜ ਵਿਸ਼ਵ-ਵਿਦਿਆਲਿਆ ਵਿੱਚ ਗੈਰ ਪੱਛਮੀ ਦੁਨੀਆਂ ਵਿਚ ਸੀ, ਦੇਖਣ ‘ਤੇ ਪਰਖਣ ਦੀ ਕੋਸ਼ਿਸ਼ ਹੁੰਦੀ ਰਹੀ ਸੀ। ਪਰ ਉਹ ਦੂਸਰਿਆਂ ਤੋਂ ਜਾਨਣ ਲਈ ਆਸ ਕਰਦੇ ਸੀ, ਅੱਜ ਉਸ ਨੂੰ ਆਪਣੀ ਸਭਿਅਤਾ ਵਿਚ ਉਹ ਲਾਗੂ ਕਰ ਰਹੇ ਹਨ। ਇਸ ਨੂੰ ਕੀ ਕਿਹਾ ਜਾ ਰਿਹਾ ਹੈ ਕਿ ‘‘ਦੀਵੇ ਥੱਲੇ ਹਨੇਰਾ।“ ਉਨ੍ਹਾਂ ਨੇ ਬੌਧਿਕਤਾ ਦਾ ਕੇਂਦਰੀਕਰਨ ਧਾਰਾ ਨੂੰ ਅੱਗੇ ਵਧਾਇਆ ਹੈ । ਜੋ ਇਹ ਸੰਭਾਵਿਕ ਤੌਰ ‘ਤੇ ਏਕਰੂਪਤਾਵਾਦੀ ਹੋ ਜਾਂਦਾ ਹੈ !
ਪੂਰਬ ਦੀ ਪਰੰਪਰਾ ਵਿਚ ਵੀ ਬੌਧਿਕਤਾ ਕੇਂਦਰੀਕਰਨ ਨਹੀਂ ਰਹੀ ਸੀ। ਇਸ ਕਰਕੇ ਅਧਿਆਤਮਕ ਗ੍ਰੰਥਾਂ ਦੇ ਵੀ ਅਨੇਕਾਂ ਹੀ ਰੂਪ ‘ਤੇ ਕਦੀ-ਕਦੀ ਤਾਂ ! ਆਪਸੀ ਵਿਰੋਧੀ ਸੰਸਕਰਨ ਸਾਹਮਣੇ ਆਉਂਦੇ ਰਹੇ ਹਨ। ਜਿਵੇਂ ਮਿਥਿਹਾਸਿਕ-ਇਤਿਹਾਸਿਕ ਰਚਨਾ, ਰਮਾਇਣ ਇਸ ਦੀ ਇਕ ਉਦਾਹਰਨ ਹੈ। ਇਸ ਦੇ ਲੱਗਪੱਗ ਤਿੰਨ ਸੌ (300) ਅਲੱਗ-ਅਲੱਗ ਵਿਆਖਿਆ ਦੇ ਸੰਸਕਰਨ ਹਨ। ਇਹ ਵਿਕੇਂਦਰੀਕਰਨ ਬੌਧਿਕਤਾ ਦਾ ਨਤੀਜਾ ਹੈ। ਪੱਛਮੀ ਜਗਤ ਵਿਚ ਬਹੁਲਤਾਵਾਦ ਸ਼ਿੰਗਾਰ ਦਾ ਰੂਪ ਹੀ ਹੈ ਅਤੇ ਥੋੜਾ ਜਿਹਾ ਵੀ ਅੰਸਤੁਲਨ ਉਨ੍ਹਾ ਲਈ ਅਸਹਿਣਯੋਗ ਹੋ ਜਾਂਦਾ ਹੈ। ਭੌਤਿਕ, ਸਮਰਿਧੀ ਨਾਲ ਉਹ ਆਪਣੀਆਂ ਕਮਜ਼ੋਰੀਆਂ ਨੂੰ ਢੱਕਦੇ ਹਨ। ਅੱਜ ! ਉਥੇ ‘‘ਰੰਗਵਾਦ ‘ਤੇ ਨਸਲਵਾਦ“ ਦੋਨੋਂ ਹੀ ਪ੍ਰਚਲਿੱਤ ਹਨ। ਜੇ ਏਦਾਂ ਨਹੀਂ ਹੁੰਦਾ, ਤਾਂ ‘‘ਸੇਸਿਲ ਰੋਡਜ਼“ ਜੋ ਘੋਰ ਨਸਲਵਾਦੀ ਸੀ, ਉਸ ਦੀ ਮੂਰਤੀ ਤਾਂ ਦੱਖਣੀ ਅਫ਼ਰੀਕਾ ਵਿਚ ਜੋ ਤੋੜ ਦਿੱਤੀ ਗਈ ਸੀ, ਪਰ ਸਮਾਨਤਾ ਦਾ ਡੰਕਾਂ ਪਿੱਟਣ ਵਾਲੀ ਔਕਸਫੌਰਡ ਦੇ ਇਕ ਕਾਲਿਜ ਵਿਚ ਉਸ ਦੀ ਮੂਰਤੀ ਸਨਮਾਨ ਦੇ ਨਾਲ ਮੁੜ ਸਥਾਪਿਤ ਕਰਨੀ ਕੀ ਠੀਕ ਸੀ ?
ਅਮਰੀਕਾ ਵਿੱਚ 75 ਫੀਸਦ ਸਿਆਹਫ਼ਾਮ ਲੋਕਾਂ ਦੇ ਨਾਲ ਨਸਲੀ ਭੇਦ-ਭਾਵ ਹੁੰਦਾ ਹੈ। ਪਰ ਸਾਮਰਾਜੀ ਅਮਰੀਕਾ ‘‘ਮਾਰਟਿਨ ਲੂਥਰ ਕਿੰਗ (ਜੂਨੀਅਰ) ਦੇ ਸਮਾਨਤਾ ਵਾਲੇ ਦਰਸ਼ਨ ਨੂੰ ਦੁਨੀਆਂ ਦੇ ਸਾਹਮਣੇ ਜ਼ਰੂਰ ਪਰੋਸਦਾ ਰਿਹਾ ਹੈ। ਲੇਕਿਨ ਉਹ ਸਿਆਹਫ਼ਮ ਲੋਕਾਂ ਦੇ ਹੱਕਾਂ ਲਈ ਲੜਦੇ ਰਹੇ ਸਨ। ਪਰ ਉਨ੍ਹਾਂ ਨੂੰ ਸਨਮਾਨ, ਬਰਾਬਰਤਾ, ਇਜ਼ਤ ਤੇ ਰੁਤਬਾ ਕਦੀ ਵੀ ਨਹੀਂ ਮਿਲਿਆ ਹੈ । ਜੋ ਇਕ ਮਨੁੱਖ ਵਜੋਂ ਉਨ੍ਹਾਂ ਨੂੰ ਉੱਥੇ ਮਿਲਣਾ ਚਾਹੀਦਾ ਸੀ। ਅਸਮਾਨਤਾਵਾਦੀ ਭੌਤਿਕਤਾ ਕਦੀ ਵੀ ਸਮਾਜਿਕ ਸੱਭਿਆਚਾਰ ਉਨਤੀ ਨੂੰ ਬਢਾਵਾ ਨਹੀਂ ਦੇ ਸਕਦੀ ਹੈ। ਉਹ ਅੰਤ ‘ਚ ਹਰ ਹਾਲਤ ਵਿੱਚ ਸਮਾਜ ਨੂੰ ਵਿਅਕਤੀਗਤ ਕੇਂਦਰਤ ਬਣਾਉਂਦੀ ਹੈ। ਇਹੋ ਜਿਹੀਆਂ ਹਲਕੀਆਂ ਗੈਰ-ਵਿਸ਼ਾਲਤਾਪੂਰਨ, ਗਤੀਵਿਧੀਆਂ ਅਤੇ ਪਹਿਚਾਨ ਵਾਲੇ ਮੂਲਵਾਦੀ ਵਿਚਾਰ ਲੋਕਾਂ ਨੂੰ ਅਕਸਰ ਪਸੰਦ ਆਉਣ ਲੱਗਦੇ ਹਨ।ਜਦਕਿ ਮਾਨਸਿਕ ਉਨਤੀ ਲਈ ਗੰਭੀਰ ਸਾਹਿਤਕ ਵਿਚਾਰ ਪੂਰਨ ਸਮਾਜ-ਸ਼ਾਸਤਰ ਮਾਰਗ ਵਾਲੀਆਂ ਕਲਾਂ ਕ੍ਰਿਤੀਆਂ, ਜਿਹੜੀਆਂ ਮਨੁੱਖਤਾਵਾਦੀ ਅਤੇ ਜੋ ਕੁਦਰਤੀ ਪ੍ਰੇਮ ਹੁੰਦਾ ਹੈ, ਨੂੰ ਭੌਤਿਕਵਾਦ ਇਨ੍ਹਾਂ ਸਾਰਿਆਂ ਨੂੰ ਰੋਕਦਾ ਹੈ।
ਇਨ੍ਹਾਂ ਕਾਰਨਾ ਕਰਕੇ ਪੂੰਜੀਵਾਦੀ ਉਪਲੱਭਤਾ ਦੇ ਸਮਾਜ ਵਿੱਚ ਮਾਨਸਿਕ ਬੀਮਾਰੀਆਂ ਆਏ ਦਿਨ ਵਧਦੀਆਂ ਜਾ ਰਹੀਆਂ ਹਨ। ਇਕ ਅਨੁਮਾਨ ਅਨੁਸਾਰ ਅਮਰੀਕਾ ਵਿੱਚ 4-ਫੀ ਸਦ ਲੋਕ ਨੀਂਦ ਦੀਆਂ ਗੋਲੀਆਂ ਦਾ ਇਸਤੇਮਾਲ ਕਰਦੇ ਹਨ ਅਤੇ 24-ਫੀਸਦ ਲੋਕ ਮਾਨਸਿਕ ਬੀਮਾਰੀਆਂ ਦੇ ਸ਼ਿਕਾਰ ਹਨ। ਭੌਤਿਕ ਵਿਕਾਸ ਦਾ ਜੇਕਰ ਸਮਾਜਿਕ ਸੱਭਿਆਚਾਰ ਪੰਰਪਰਾਵਾਂ ਦੇ ਨਾਲ ਤਾਲ-ਮੇਲ ਟੁੱਟ ਜਾਂਦਾ ਹੈ, ਤਾਂ ਉਸ ਦੇ ਨਤੀਜੇ ਨਿਕਾਰਆਤਮਿਕ ਹੋਣ ਲੱਗ ਪੈਂਦੇ ਹਨ। ਪੈਸਾ, ਅਹੁੱਦਾ, ਹੈਂਕੜ ਦੀ ਹੋੜ ਵਾਲਾ ਸੱਭਿਆਚਾਰ ਪੈਦਾ ਹੁੰਦਾ ਹੈ। ਇਸ ਦੇ ਫ਼ਲਸਰੂਪ ਪਰੰਪਰਾਗਤ ‘ਤੇ ਉਸਾਰੂ ਸਮਾਜਿਕ ਸੰਸਥਾਵਾਂ ਜੋ ਬਦਲ ਵਾਲੀ ਚੇਤਨਾ ਦੀ ਸਿਰਜਨਾ ਕਰਦੀ ਹੈ, ਉਹ ਵੀ ਅਪਰਸੰਗਿਕ ਹੋਣ ਲੱਗਦੀ ਹੈ । ਅਮਰੀਕਾ ਵਿਚ ਪ੍ਰੀਵਾਰਾਂ ਦਾ ਅੰਤ ਇਸ ਦਾ ਪ੍ਰਮਾਣਿਕ ਸਬੂਤ ਹੈ। ਉੱਥੇ ਪਤੀ-ਪਤਨੀ ਦੇ ਸਬੰਧਾਂ ਵਿੱਚ ਭਿੰਨ-ਭੇਦ ਆਮ ਹੀ ਹਨ, ਜਾਂ ਜ਼ਿਆਦਾ ਹਨ। ਬੱਚਿਆਂ ਦੇ ਪਾਲਣ-ਪੋਸ਼ਣ ਵਿੱਚ ਆ ਰਹੀਆਂ ਕਠਿਨਾਈਆਂ (ਮੁਸ਼ਕਲਾਂ) ਵੀ ਇਸ ਦਾ ਇਕ ਕਾਰਨ ਹੈ। ਸਭ ਤੋਂ ਵੱਧ ਚਿੰਤਾ ਵਾਲੀ ਗੱਲ ਇਹ ਹੈ ਕਿ ਮਾਂ-ਪਿਓ ਦੇ ਪਿਆਰ ਤੋਂ ਵਾਂਝੇ ਬੱਚੇ ਸਮਾਜਿਕ ਜੁੰਮੇਵਾਰੀਆਂ ਤੋਂ ਸੱਖਣੇ ਰਹਿ ਜਾਂਦੇ ਹਨ। ਸਿਰਫ਼ ਸਫ਼ਲ ਹੋਣ ਜਾਂ ਅੱਗੇ ਵੱਧਣ ਦੀ ਦੌੜ ਵਿੱਚ ਸਾਰਥਿਕ ਮਨੁੱਖਤਾ ਦੀ ਕਲਪਨਾ ਤੋਂ ਵਾਂਝੇ ਹੋ ਜਾਣਾ ਅਮਰੀਕਾ ਵਿੱਚ ਇਕ ਆਮ ਵਰਤਾਰਾ ਬਣ ਗਿਆ ਹੈ।
ਅਮਰੀਕਾ ਵਿੱਚ ਅਰਬਾਂ ਰੁਪਏ ਆਪਣੇ ਜੀਵਨ ਵਿੱਚ ਕਮਾਉਣ ਵਾਲੇ ਲਾਲਚੀ ਲੋਕ ਆਪਣੀ ਜ਼ਿੰਦਗੀ ਦੇ ਅਖੀਰਲੇ ਦਿਨਾਂ ਦੌਰਾਨ ਦਾਨ ਲੈਣ ਵਾਲਿਆਂ ਦੇ ਅਸ਼ੀਰਵਾਦ ਲੱਭਦੇ ਫਿਰਦੇ ਹਨ। ਮਨੁੱਖ ਨੂੰ ਮਸ਼ੀਨ ਬਣਾ ਕੇ ਕੰਮ ਕਰਾਉਣ ਤੋਂ ਬਾਦ ਉਹ ਦਾਨੀ ਬਨਣਾ ਚਾਹੁੰਦੇ ਹਨ। ਪ੍ਰੀਵਾਰਾਂ ਦੇ ਟੁੱਟਣ-ਭੱਜਣ ਦੀ ਕਹਾਣੀ ਨੂੰ ਦਾਨੀ ਬਣ ਕੇ ਤੱਟ-ਫ਼ੱਟ (ਜਲਦੀ) ਸ਼ੌਹਰਤ ਪਾਉਣੀ, ਜਾਂ ਬੈਂਕਾਂ ਵਿਚ ਅਣਗਿਣਤ/ਬੇ-ਹਿਸਾਬਾ ਪੈਸਾ ਛੱਡ ਕੇ ਦੁਨੀਆਂ ਤੋਂ ਅਲਵਿਦਾ ਹੋ ਜਾਣਾ ਆਖਿਰ ਭੌਤਿਕਤਾ ਦੀ ਅੰਨ੍ਹੀ-ਅੰਨ੍ਹੇਰੀ ਗਲੀ ਦੇ ਯਾਤਰੀਆਂ ਦਾ ਇਹੋ-ਜਿਹਾ ਹੀ ਹਾਲ ਹੁੰਦਾ ਹੈ।ਇਕ ਰੀਪੋਰਟ ਮੁਤਾਬਿਕ ਅੱਜ ਅਮਰੀਕਾ ਵਿੱਚ ਹਰ ਅੱਧੇ ਘੰਟੇ ਬਾਦ ਵਿੱਚ ਹੱਤਿਆ ਅਤੇ ਹਰੇਕ ਚਾਰ ਮਿੰਟਾਂ ਬਾਦ ਇਕ ਬਲਾਤਕਾਰ ਦੀ ਘਟਨਾ ਵਾਪਰਦੀ ਹੈ। ਇਹ ਸਮਾਜਿਕ-ਮਾਨਸਿਕਤਾ ਦਾ ਅਸੰਤੁਲਨ ਦਾ ਹੀ ਨਤੀਜਾ ਹੈ । ਸੰਵਿਧਾਨ ਚਾਹੇ ਜਿੰਨਾਂ ਵੀ ਚੰਗਾਂ ਜਾ ਵੱਧੀਆ ਹੋਵੇ ਜਾਂ ਉਚਾ ਹੋਵੇ ਤਾਂ ਉਸ ਦੀ ਵੱਡਪਣਤਾ, ਭਾਈਚਾਰੇ, ਪ੍ਰੀਵਾਰਿਕ, ਸਮਾਜਵਾਦੀ ਸੱਭਿਆਚਾਰ ਦੇ ਜੀਵਨ ਦੀਆਂ ਕਦਰਾਂ-ਕੀਮਤਾਂ ‘ਤੇ ਨਿਰਭਰ ਕਰਦੀ ਹੈ। ਇਹ ਵਰਤਾਰਾ ਜਿੰਨ੍ਹਾਂ ਕਮਜ਼ੋਰ ਹੋਵੇਗਾ, ਦੇਸ਼ ‘ਤੇ ਰਾਜ ਉਸੇ ਹੀ ਅਨੁਪਾਤ ਵਿੱਚ ਢਿੱਲੜ ਅਤੇ ਅਰਥਹੀਣ ਬਣਦਾ ਜਾਵੇਗਾ। ਅੱਜ ਦੁਨੀਆ ਭਰ ਵਿੱਚ ਦੇਸ਼ ਜਾਂ ਰਾਜ ਜਿਉਂਦੇ ਘੱਟ ‘ਤੇ ਬੇ-ਜਾਨ ਜ਼ਿਆਦਾ ਹੋ ਗਏ ਹਨ। ਅਮਰੀਕਾ ਵਿੱਚ ਪ੍ਰੀਵਾਰ ਅਤੇ ਭਾਈਚਾਰਕ ਪਰੰਪਰਾਗਤ ਸੰਸਥਾਵਾਂ ਨੂੰ ‘‘ਨਾਈਟ ਕਲੱਬਾਂ“ ਵਿਚ ਸਥਾਪਿਤ ਕਰ ਦਿੱਤਾ ਹੈ।ਉੱਥੇ ਕਥਿਤ ਅਜ਼ਾਦੀ ਦੇ ਚਰਮ ਦੇ ਵਿੱਚ ਹੀ ਸਮਾਂ ਬੀਤਦਾ ਹੈ। ਮਨ ਅਤੇ ਸਰੀਰ ਕਹਿਣੇ ਤੋਂ ਬਾਹਰ ਅਤੇ ਬੇ-ਲਗਾਮ ਹੋ ਜਾਂਦਾ ਹੈ, ਤਾਂ ! ਉਸ ਨੂੰ ਆਪਹੁਦਰਾਪਨ ਦੇ ਨਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ।
ਇਹੋ ਜਿਹੇ ਹਲਾਤਾਂ ਵਿੱਚ ਬੀਤ ਚੁੱਕੇ ਵੱਡੇ-ਵੱਡੇ ਹਾਕਮ ਜੋ ਬਹੁਤ ਸਨਕੀ ਸਨ। ਪ੍ਰਤੂੰ ਅੰਤ ਵਿਚ ਉਨ੍ਹਾਂ ਨੂੰ ਵੀ ਸੰਤੁਸ਼ਟੀ ਨਹੀਂ ਮਿਲੀ ਸੀ । ਰੋਮਨ ਸਾਮਰਾਜ ਬੌਧਿਕਤਾ ਦੇ ਬੱਲ ਨਾਲ ਅਗੇ ਵੱਧਿਆ ਸੀ। ਪਰ ਜਦੋਂ ਭੌਤਿਕਤਾ ਹੀ ਸਮਾਜ ਦਾ ਸਮਰਾਟ ਬਣ ਗਿਆ ਤਾਂ, ਸਮਾਜ ਵਿਚ ਵਿਰੋਧ-ਭਾਸ, ਅੰਤਰ ਵਿਰੋਧ, ਅਸੰਤੁਲਨ ‘ਤੇ ਵਿਖਰੇਵਾਂ ਵੱਧਣ ਲਗ ਪਿਆ ਤਾਂ ! ਉਸ ਨੂੰ ਵੀ ਕੋਈ ਰਸਤਾ ਹੀ ਨਹੀਂ ਰਿਹਾ। ਅਮਰੀਕਾ ਵਿੱਚ ਹਜ਼ਾਰਾਂ ਹੀ ਸਿੱਖਿਆ ਦੇਣ ਵਾਲੀਆਂ ਸੰਸਥਾਵਾਂ ਤਾਂ ਹਨ, ਪ੍ਰੰਤੂ ਉੱਕੇ ਨੈਤਿਕ, ਸਮਾਜਿਕ ‘ਤੇ ਸਾਖਰਤਾ ਦਾ ਸੂਚਕ ਅੰਕ ਸੰਤੋਸ਼ਜਨਕ ਨਹੀਂ ਹੈ। ਖ਼ੋਜ ਸੰਸਥਾਵਾਂ ਦੀ ਗਿਣਤੀ ਬਹੁਤ ਹੈ।ਪਰ, ਇਹ ਮਨੁੱਖ ਨੂੰ ਸੰਵਿਧਾਨਿਕਤਾ ਬਣਾ ਰਹੀਆਂ ਹਨ, ਪਰ ਬੁਨਿਆਦੀ ਮਨੁੱਖੀ ਉਸਾਰੀ ਦੇ ਪ੍ਰਸ਼ਨਾਂ ਤੱਕ ਨਹੀਂ ਪੰਹੁਚ ਸਕਦੀਆਂ ਹਨ। ਕਿਉਂ ਕਿ ਉਹਨਾਂ ਨੇ ਸਮਾਜਵਾਦੀ ਸੰਕਲਪ ਤੇ ਅਮਲ ਨੂੰ ਨਾ ਚੁਣਿਆ ਅਤੇੇ ਨਾ ਹੀ ਅਗੇ ਵਧਾਇਆ ਹੈ। ਅਮਰੀਕਾ ਬਾਹਰ ਦੀ ਦੁਨੀਆਂ ਤੋਂ ‘‘ਬੌਧਿਕਤਾ ਉਧਾਰ“ ਲੈ ਕੇ ਅੱਗੇ ਵੱਧ ਰਿਹਾ ਹੈ। ਪਰ ਅਮਰੀਕਾ ਵਿਚ ਕੰਪਿਊਟਰ ਵਿਗਿਆਨ ਵਿਚ 60-ਫੀਸਦ ਗੈਰ ਅਮਰੀਕੀ ਵਿਗਿਆਨੀ ਹਨ। ਇੰਜਨੀਅਰਿੰਗ ਵਿਚ 57-ਫੀਸਦ, ਜੀਵ ਤੇ ਖੇਤੀ ਵਿਗਿਆਨ ਵਿਚ 50-ਫੀਸਦ ਪ੍ਰਵਾਸੀ ਵਿਗਿਆਨੀ ਹਨ। ਅਸਲ ਵਿਚ ਅਮਰੀਕਾ ‘‘ਸਮਾਜਵਾਦੀ ਬੌਧਿਕਤਾ ਸੋਚ ਤੋਂ ਅਤੇ ਅਮਲ ਤੋਂ ਹੀਣਤਾ“ ਦਾ ਸ਼ਿਕਾਰ ਹੈ ਜੋ ਇਹ ਪੂੰਜੀਵਾਦੀ ਸੋਚ ਦੇ ਕਾਰਨ ਹੀ ਹੈ। ਹਰ ਵੇਲੇ ਮਨੁੱਖੀ ਕਿਰਤ ਦਾ ਸ਼ੋਸ਼ਣ ਕਰਨ ਲਈ ਢਾਂਚਾ ਉਸਾਰਨਾ ਅਤੇ ਮਨੁੱਖਤਾ ਦਾ ਸ਼ੋਸ਼ਣ ਕਰਨਾ ਹੀ ਅਮਰੀਕਾ ਦੇ ਉਪੱਰਲੇ ਵਰਗ ਦੀ ਇਕ ਸੋਚ ਦਾ ਹਿੱਸਾ ਬਣ ਗਿਆ ਹੈ। ਜਿਸ ਕਾਰਨ ਉੱਚ ਵਰਗ ਅਮਰੀਕਨ ਬੌਧਿਕ-ਹੀਣ ਮਨੁੱਖ ਹਨ।ਜੋ ‘‘ਨਿਮਰਤਾ“ ਦੀ ਥਾਂ ‘‘ਜਾਲਮਾਨਾ ਰੂਚੀ ਵਾਲੀ ਮਾਨਸਿਕਤਾ` ਦੀ ਸਥਾਪਤੀ ਵੱਲ ਵੱਧ ਰਹੇ ਹਨ। ਦੂਸਰੀ ਸੰਸਾਰ ਜੰਗ ਤੋਂ ਹੀ ਅਮਰੀਕਾ ਨੇ ‘ਹੀਰੋਸ਼ੀਮਾਂ ‘ਤੇ ਨਾਗਾਸਾਕੀ` ‘ਤੇ ਪ੍ਰਮਾਣੂ-ਬੰਬ ਦੀ ਤਬਾਹੀ ਤੋ ਹੁਣ ਤੱਕ, ਗਰੀਬ, ਵਿਕਾਸਸ਼ੀਲ ਅਤੇ ਕਈ ਵਿਕਸਤ ਦੇਸ਼ਾਂ ਦੇ ਕੁਦਰਤੀ ਸੋਮਿਆਂ ਦੀ ਲੁੱਟ-ਖਸੁੱਟ ‘ਤੇ ਧੌਂਸ ਜਮਾਉਣ ਲਈ ਸੈਂਕੜੇ ਜੰਗਾਂ ਛੇੜ ਕੇ ਲੱਖਾਂ ਮਨੁੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ‘‘ਅਮਰੀਕੀ ਸਾਸ਼ਕਾਂ ਦੀ ਸੋਚ ਆਦਮਖੋਰ, ਜੰਗਲੀ ਹੈ, ਮਾਨਵਵਾਦੀ ਨਹੀਂ ।
EMail: chohkarajinder@gmail.com
