Jul 13, 2026

ਸਰੀ- ਉਘੀ ਪੰਜਾਬੀ ਸਾਹਿਤਕਾਰ ਤੇ ਕਾਲਮਨਵੀਸ  ਇੰਦਰਜੀਤ ਕੌਰ ਸਿੱਧੂ ਦੇ ਅਕਾਲ ਚਲਾਣੇ ਦੀ ਦੁਖਦਾਈ ਖਬਰ ਹੈ। ਉਹ ਲਗਪਗ  85 ਸਾਲ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ। ਬੀਬੀ ਇੰਦਰਜੀਤ ਕੌਰ ਸਿੱਧੂ ਦਾ ਜਨਮ 15 ਅਗਸਤ 1940 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਉਹ ਪਿਛਲੇ ਲੰਮੇ ਅਰਸੇ ਤੋਂ ਕੈਨੇਡਾ ‘ਚ ਰਹਿ ਰਹੇ ਸਨ। ਉਹਨਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਕਈ ਪੁਸਤਕਾਂ ਪਾਈਆਂ ਜਿਹਨਾਂ ਵਿਚ ਭੁੱਖ, ਬੂਹਾ ਨਾ ਢੋਅ, ਚਿਰਾਂ ਤੋਂ, ਦੀਵਾ, ਡੁਬ ਮਰਨ ਦੀ ਗੱਲ, ਹੁੰਗਾਰਾ, ਕੁੜੀਆਂ ਚਿੜੀਆਂ, ਸੁੱਕੇ ਪੱਤੇ ਮੈਂ ਤੇ ਮੇਰਾ ਜੀਵਨ ਆਦਿ ਪ੍ਰਮੁੱਖ ਹਨ। ਉਹ ਪਿਛਲੇ ਲੰਬੇ ਸਮੇਂ ਤੋਂ ਇੰਡੋ ਕੈਨੇਡੀਅਨ ਟਾਈਮਜ਼ ਵਿਚ ਕਾਲਮ ਲਿਖਦੇ ਆ ਰਹੇ ਸਨ ਤੇ ਉਹਨਾਂ ਦਾ ਇਸ ਕਾਲਮ ਵਿਚਲੀ ਬੇਬਾਕੀ ਕਾਫੀ ਚਰਚਿਤ ਸੀ।