Mar 7, 2026

ਰਾਮਪਾਲ ਸਿੰਘ ਸੋਹੀ ਅਤੇ ਵੀਰਪਾਲ ਸਿੰਘ ਸੋਹੀ ਵੱਲੋਂ ਆਯੋਜਿਤ ਪ੍ਰੋਗਰਾਮ ਦੌਰਾਨ  17ਵੀਂ ਕਿਤਾਬ “ਅਗਲਾ ਜਨਮ” ਤੇ ਚਰਚਾ-

ਕੈਲਗਰੀ, ( ਦਲਵੀਰ ਜੱਲੋਵਾਲੀਆ ) – ਕੈਲਗਰੀ ਸ਼ਹਿਰ ਵਿੱਚ ਪ੍ਰਸਿੱਧ ਬਿਜ਼ਨਸਮੈਨ ਰਾਮਪਾਲ ਸਿੰਘ ਸੋਹੀ ਅਤੇ ਵੀਰਪਾਲ ਸਿੰਘ ਸੋਹੀ ਹੋਰਾਂ ਵੱਲੋਂ ਪ੍ਰਸਿੱਧ ਕਵੀ ਤੇ ਲੇਖਕ ਮੰਗਲ ਹਠੂਰ ਦਾ ਵਿਸ਼ੇਸ਼ ਸਾਹਿਤਕ ਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਸਮਾਗਮ ਨਾ ਸਿਰਫ਼ ਕੈਲਗਰੀ ਵਾਸੀਆਂ ਲਈ ਇੱਕ ਯਾਦਗਾਰ ਸ਼ਾਮ ਸਾਬਤ ਹੋਇਆ, ਸਗੋਂ ਇਸ ਨੇ ਦਰਸ਼ਕਾਂ ਉੱਤੇ ਅਮਿੱਟ ਛਾਪ ਵੀ ਛੱਡੀ। ਇਸ ਪ੍ਰੋਗਰਾਮ ਵਿੱਚ ਐਮ ਪੀ  ਅਮਨਪ੍ਰੀਤ ਸਿੰਘ ਗਿੱਲ, ਐਮ ਪੀ ਦਲਵਿੰਦਰ ਸਿੰਘ ਗਿੱਲ, ਉਘੇ ਬਿਜਨਸਮੈਨ ਪਾਲੀ ਵਿਰਕ, ਰੇਡੀਓ ਹੋਸਟ ਰਿਸ਼ੀ ਨਾਗਰ, ਅਮਨਜੋਤ ਸਿੰਘ ਪੰਨੂ, ਸੁਖਬੀਰ ਸੰਧੂ, ਰਿੱਕੀ ਗਿੱਲ  ,ਰਾਜ ਧਾਲੀਵਾਲ ਸਮੇਤ ਕੈਲਗਰੀ ਦੀਆਂ ਕਈ ਪ੍ਰਮੁੱਖ ਹਸਤੀਆਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਾਰੇ ਮਹਿਮਾਨਾਂ ਨੇ ਇਸ ਸਾਹਿਤਕ ਯਾਤਰਾ ਨੂੰ ਸਲਾਹਣਯੋਗ ਕਹਿੰਦੇ ਹੋਏ ਮੰਗਲ ਹਠੂਰ ਦੀ ਕਲਾ ਪ੍ਰਤੀ ਸ਼ਲਾਘਾ ਪ੍ਰਗਟਾਈ। ਮੰਗਲ ਹਠੂਰ ਨੇ ਆਪਣੀ ਰਚਨਾਵਾਂ ਨਾਲ ਦਰਸ਼ਕਾਂ ਨੂੰ ਰਾਤ ਦੇਰ ਤੱਕ ਮੋਹਿਆ ਰੱਖਿਆ। ਇਸ ਮੌਕੇ ਉਨ੍ਹਾਂ ਦੀ 17ਵੀਂ ਕਿਤਾਬ “ਅਗਲਾ ਜਨਮ” ਦਾ ਵੀ ਵਿਸ਼ੇਸ਼ ਰੂਪ ਨਾਲ ਰੂਬਰੂ ਕਰਵਾਇਆ ਗਿਆ, ਜਿਸ ਨੇ ਸਰੋਤਿਆਂ ਵਿੱਚ ਗਹਿਰੀ ਦਿਲਚਸਪੀ ਜਗਾਈ।
ਆਯੋਜਕ ਰਾਮਪਾਲ ਸਿੰਘ ਸੋਹੀ ਅਤੇ ਵੀਰਪਾਲ ਸਿੰਘ ਸੋਹੀ ਨੇ ਪ੍ਰੋਗਰਾਮ ਦੀ ਸਫਲਤਾ ਲਈ ਸਾਰੇ ਸਹਿਯੋਗੀਆਂ ਅਤੇ ਹਾਜ਼ਰੀਨਾਂ ਦਾ ਧੰਨਵਾਦ ਕੀਤਾ ਤੇ ਆਸ਼ਾ ਜਤਾਈ ਕਿ ਮੰਗਲ ਹਠੂਰ ਦੀਆਂ ਮਹਿਫ਼ਲਾਂ ਭਵਿੱਖ ਵਿੱਚ ਵੀ ਕੈਲਗਰੀ ਵਰਗੀਆਂ ਵਿਦੇਸ਼ੀ ਧਰਤੀਆਂ ਉੱਤੇ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਖੁਸ਼ਬੂ ਫੈਲਾਉਂਦੀਆਂ ਰਹਿਣਗੀਆਂ।