Oct 3, 2026

ਸੁਖਦੇਵ ਕੁਲਾਰ ਨੇ ਮੇਅਰ ਬ੍ਰੈਡਾਂ ਲੌਕ ਤੇ ਹੈਰੀ ਕੂਨਰ ਦਾ ਕੀਤਾ ਧੰਨਵਾਦ-
ਸਰੀ (ਮਹੇਸ਼ਇੰਦਰ ਸਿੰਘ ਮਾਂਗਟ) ਸਰੀ ਦੇ ਕਲੋਵਰਡੇਲ ਇਲਾਕੇ ਵਿੱਚ ਸੀਨੀਅਰ ਭਾਈਚਾਰੇ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੈਂਚਾਂ ਅਤੇ ਅਰਾਮ -ਗਾਹ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਸੰਦਰਭ ਵਿੱਚ,  ਹੈਰੀ ਕੂਨਰ ਦੀ ਸਹਿਯੋਗ ਨਾਲ਼ ਸਰੀ ਦੀ ਮੇਅਰ ਬ੍ਰੈਂਡਾ ਲੌਕ ਨੂੰ ਸੱਦਾ ਦਿੱਤਾ ਗਿਆ। ਮੇਅਰ ਨੇ ਇਕੱਠੇ ਹੋਏ ਭਾਈਚਾਰੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਤੁਰੰਤ ਵਿਚਾਰ ਚਰਚਾ ਕਰਕੇ ਇਸ ਕਾਰਜ ਨੂੰ ਅਮਲੀ ਰੂਪ ਵਿੱਚ ਲੈ ਕੇ ਕਰਨ ਦੀ ਕੋਸ਼ਿਸ਼ ਕਰਾਂਗੇ ।
ਇਸ ਮੋਕੇ ਸੁਖਦੇਵ ਸਿੰਘ ਕੁਲਾਰ ਜੋ ਕਲੋਵਰਡੇਲ ਵਿੱਚ ਰਹਿਣ ਕਰਕੇ ਖੁਦ ਸੀਨੀਅਰ ਸਿਟੀਜਨ ਭਾਈਚਾਰੇ ਦੀ ਸੇਵਾ ਕਰਨ ਲਈ ਕੋਅਰਡੀਨੇਟਰ ਵਜੋਂ ਸ਼ਾਮਲ ਰਹਿਣ ਲਈ ਆਪਣੀ ਖੁਸ਼ਕਿਸਮਤੀ ਸਮਝਦੇ ਹਨ, ਉੱਨਾਂ ਕਿਹਾ ਕਿ ਸਾਡੇ ਸੀਨੀਅਰ ਭਾਈਚਾਰੇ ਦੇ ਸਾਰੇ ਮੈਂਬਰ ਹਰ ਵੇਲੇ ਜੋ ਮੇਰੇ ਸੰਪਰਕ ਵਿੱਚ ਹਨ , ਮੇਰੀ ਹਰ ਸਮੇਂ ਕੋਸ਼ਿਸ਼ ਹੁੰਦੀ ਹੈ ਕਿ ਉੱਨਾਂ ਦੀ ਮਦਦ ਲਈ ਕੁਝ ਨਾ ਕੁਝ ਕੀਤਾ ਜਾਵੇ, ਇਹ ਉਪਰਾਲਾ ਉਸੇ ਕੜੀ ਵਿੱਚੋ ਸੀ ।
ਇਹ ਪ੍ਰੋਜੈਕਟ ਸਨਰਿਜ ਪਾਰਕ (184–188 ਸਟਰੀਟ ਤੇ 60 ਐਵੇ-ਹਾਈਵੇ 10 ਦੇ ਵਿਚਕਾਰ), ਜਿੱਥੇ BC Hydro ਦੀਆਂ ਪਾਵਰ ਲਾਈਨਾਂ ਲੰਘਦੀਆਂ ਹਨ, ਵਿੱਚ ਸੋਚਿਆ ਜਾ ਰਿਹਾ ਹੈ। ਮੇਅਰ ਲੌਕ ਨੇ ਦੱਸਿਆ ਕਿ ਸ਼ਹਿਰ ਸਾਰੇ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰੇਗਾ ਅਤੇ ਸੀਨੀਅਰਾਂ ਲਈ ਉਚਿਤ ਤੇ ਸੁਰੱਖਿਅਤ ਬੈਠਣ ਵਾਲਾ ਸਥਾਨ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ।
ਇਹ ਸਾਰੇ ਯਤਨ ਸਵਰਗੀ ਸ੍ਰ ਮੋਹਨ ਸਿੰਘ ਮਾਂਗਟ ਨੂੰ ਸਮਰਪਿਤ ਕੀਤੇ ਗਏ ਹਨ ਜਿਨ੍ਹਾਂ ਦਾ ਇੱਕ ਸਾਲ ਪਹਿਲਾਂ ਰਾਮਗੜ੍ਹ (ਲੁਧਿਆਣਾ) ਵਿੱਚ ਦੇਹਾਂਤ ਹੋ ਗਿਆ ਸੀ। ਸਵਰਗੀ ਮਾਂਗਟ ਇਸ ਇਕੱਠ ਦੇ ਸਹਿ-ਸੰਸਥਾਪਕ ਰਹੇ ਅਤੇ ਹਮੇਸ਼ਾ ਚਾਹੁੰਦੇ ਸਨ ਕਿ ਸਾਡੇ ਸੀਨੀਅਰ ਭਾਈਚਾਰੇ ਲਈ ਇੱਕ ਨਿਰਧਾਰਤ ਬੈਠਣ ਵਾਲੀ ਜਗ੍ਹਾ ਹੋਵੇ। ਬਣਨ ਉਪਰੰਤ ਇਹ ਜਗ੍ਹਾ ਉਨ੍ਹਾਂ ਨੂੰ ਸਮਰਪਿਤ ਹੋਵੇਗੀ ।ਉਹਨਾਂ ਨੇ 184 ਸਟਰੀਟ/60 ਐਵੇਨਿਊ ’ਤੇ ਸਥਿਤ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ (ਸਿੱਖ ਗੁਰੂ ਘਰ) ਦੀ ਸਥਾਪਨਾ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਇਸ ਮੌਕੇ ਹੈਰੀ ਕੂਨਰ ਦੇ ਯਤਨਾਂ ਦੀ ਵੀ ਖਾਸ ਸਰਾਹਨਾ ਕੀਤੀ ਕਿਉਂਕਿ ਹੈਰੀ ਕੂਨਰ ਹਮੇਸ਼ਾ ਭਾਈਚਾਰੇ ਦੀ ਲੋੜ ਵੇਲੇ ਅੱਗੇ ਆਉਂਦੇ ਹਨ ਅਤੇ ਸਾਨੂੰ ਆਸ ਹੈ ਇਸ ਕੰਮ ਨੂੰ ਪੂਰਾ ਕਰਨ ਲਈ ਅਹਿਮ ਭੂਮਿਕਾ ਨਿਭਾਉਣਗੇ

error: Content is protected !!