Mar 7, 2026
ਜਗਦੀਸ਼  ਚੋਹਕਾ-
 ਪੂੰਜੀਵਾਦੀ ਸਿਸਟਮ ਵਾਲੇ ਸੰਸਾਰ ਦੀ ਅਰਥ-ਵਿਵਸਥਾ ਦੇ ਵਿਕਾਸ ਦੀ ਦਰ ਸੁਸਤ ਦਿਖਾਈ ਦੇ ਰਹੀ ਹੈ। ਸੰਸਾਰ ਜੀ.ਡੀ.ਪੀ. ਸਾਲ 2025 (ਜਨਵਰੀ) ‘ਚ 3.3-ਫੀ ਸਦ ਤੋਂ 28 ਫੀਸਦ ਰਹਿਣ ਦਾ ਅਨੁਮਾਨ (-0.5 ਫੀ ਸਦ ਹੇਠਾਂ ਖਿਸਕਣਾ), ਯੂਰਪ 1.00 ਫੀ ਸਦ ਤੋਂ 0.8 ਫੀ ਸਦ (-0.5 ਫੀ ਸਦ ਹੇਠਾਂ ਖਿਸਕਣਾ) ਅਤੇ ਯੂ.ਕੇ. 1.6 ਫੀ ਸਦ ਤੋਂ 1.1 ਫੀ ਸਦ (-0.5 ਫੀ ਸਦ ਹੇਠਾਾਂ ਖਿਸਕਣਾ) ਸਾਹਮਣੇ ਆ ਰਿਹਾ ਹੈ। ਜਿਸ ਕਾਰਨ ਆਰਥਿਕ ਅਸਮਾਨਤਾਵਾਂ, ਗਰੀਬੀ, ਬੇਰੁਜ਼ਗਾਰੀ, ਭੁੱਖਮਰੀ, ਕੁਪੋਸ਼ਣ ਅਤੇ ਆਵਾਮ ਅੰਦਰ ਬੇਚੈਨੀ ਦੇ ਆਲਮ ਦਾ ਫੁਟਣਾ ਲਾਜ਼ਮੀ ਨਜ਼ਰ ਆਵੇਗਾ ? ਜਿਸ ਦੇ ਸਿੱਟੇ ਵਜੋਂ ਲੋਕ ਆਪਣੀਆਂ ਆਰਥਿਕ ਮੁਸ਼ਕਲਾਂ ਦੇ ਵਿਰੁਧ ਰੋਸ ਵਜੋਂ ਭੜਕਣਗੇ ? ਆਪਣੇ ਅਧਿਕਾਰਾਂ ਦੀ ਰਾਖੀ ਲਈ ਜੇਕਰ ਉਹ ਸੰਘਰਸ਼ਾਂ ਦਾ ਰਾਹ ਫੜ ਲੈਣਗੇ ਤਾਂ ਕਿਸੇ ਸਿਟੇ ਤੇ ਪੁੱਜ ਜਾਣਗੇ, ਨਹੀਂ ਤਾਂ ਕੁਰਾਹਿਆਂ ਦਾ ਸ਼ਿਕਾਰ ਹੋ ਜਾਣਗੇ ! ਇਹੋ ਜਿਹਾ ਹੁਣ ਅਮਰੀਕਾ ਤੇ ਯੂਰਪ ਅੰਦਰ ਵੀ ਦਿਸ ਰਿਹਾ ਹੈ। ਅਜਿਹਾ ਦੱਖਣੀ ਏਸ਼ੀਆ ਅੰਦਰ ਦੇਖਣ ਨੂੰ ਸਾਹਮਣੇ ਆਇਆ ਸੀ, ਅੱਜ ਭਾਵੇਂ ਰਾਜਨੀਤਕ ਬਦਲਾਅ ਉਥੇ ਆਏ ਹਨ; ਪਰ ਸਮਾਜਕ ਪ੍ਰੀਵਰਤਨ ਵਿੱਚ ਕੋਈ ਬਦਲਾਅ ਨਹੀਂ ਹੋਇਆ। ਭਾਵ ਆਵਾਮ ਦੀਆਂ ਮੁਸ਼ਕਲਾਂ ਦਾਾ ਕੋਈ ਹਲ ਨਹੀਂ ਹੋਇਆ ?
          ਅੱਜ ਅਮਰੀਕਾ ਸਮੇਤ ਯੂਰਪ ਸਾਰਾ ਪੂੰਜੀਵਾਦੀ ਸੰਸਾਰ ਆਰਥਿਕ ਸੰਕਟ ਦਾ ਸ਼ਿਕਾਰ ਹੈ। ਇਨ੍ਹਾਂ ਦੇਸ਼ਾਂ ਅੰਦਰ ਸੱਜੇ ਪੱਖ ਵੱਲ, ਰਾਜਨੀਤਕ ਝੁਕਾਅ; ਪਿਛਲੇ ਇਕ ਦਹਾਕੇ ਤੋਂ ਸਾਹਮਣੇ ਆ ਰਹੇ ਹਨ। ਬਹੁਤ ਸਾਰੇ ਦੇਸ਼ਾਂ ਵਿੱਚ ਅਤਿ ਸੱਜੇ-ਪੱਖੀ ਰਾਜਨੀਤਕ ਪਾਰਟੀਆਂ ਚੋਣਾਂ ਜਿੱਤ ਕੇ ਅੱਗੇ ਆਈਆਂ ਹਨ। ਉਹਨਾਂ ਵਲੋਂ ਪ੍ਰਵਾਸ ਰੋਕਣ ਦੇ ਬਹਾਨੇ, ਸੀਮਾ ਬੰਦ ਕਰਨ, ਪ੍ਰਵਾਸ ਨਿਯਮਾਂ ਅੰਦਰ ਸੱਖਤਾਈ ਵਰਤਣ ਅਤੇ ਪ੍ਰਵਾਸ ਵਿਰੋਧੀ ਨਾਹਰੇ ਤੋਂ ਅਮਲਾ ਰਾਹੀ ਰਾਜਨੀਤਕ ਧਰੁਵੀਕਰਨ ਅਤੇ ਸਮਾਜਕ ਤਨਾਅ ਪੈਦਾ ਕਰਨ ਲਈ ਬੜਾਵਾ ਦੇ ਕੇ ਸੰਸਾਰ-ਲੋਕਤੰਤਰ ਲਈ ਖਤਰਾ ਪੈਦਾ ਕਰ ਦਿੱਤਾ ਹੈ। ਅਮਰੀਕਾ ਅਤੇ ਯੂਰਪੀ ਸੰਸਦਾਂ ਅੰਦਰ ਸੱਜੇ ਪੱਖੀ ਪਾਰਟੀਆਂ ਦੇ ਕਾਬਜ਼ ਹੋਣ ਕਰਕੇ ਉਹ ਰਾਜਨੀਤਕ ਮੁਖਧਾਰਾ ਦੇ ਨਿਯਮਾਂ ਵਿਰੁਧ ਆ ਖੜੇ ਹੋਏ ਹਨ। ਆਰਥਿਕ ਸੰਕਟ ਜੋ ਉਹਨਾਂ ਦੇ ਦੇਸ਼ਾਂ ਦੇ ਹਾਕਮਾਂ ਦੀਆਂ ਨੀਤੀਆਂ ਕਾਰਨ ਪੈਦਾ ਹੈ, ਉਸ ਲਈ ਪ੍ਰਵਾਸੀ ਲੋਕਾਂ ਤੇ ਕਿਰਤੀਆਂ ਨੂੰ ਗਰਦਾਨ ਕੇ ਪ੍ਰਵਾਸੀਆਂ ਵਿਰੁੱਧ ਤੇ ਪ੍ਰਵਾਸ ਵਿਰੁੱਧ ਸੀਮਾਂ ਬੰਦੀ ਅਤੇ ਫਾਸ਼ੀਵਾਦੀ ਰੁਝਾਨਾਂ ਨੂੰ ਜਨਮ ਦੇ ਕੇ ਸੱਜੇ ਪੱਖੀ ਰਾਜਨੀਤੀ ਨੂੰ ਮਜ਼ਬੂਤ ਕਰ ਰਹੇ ਹਨ। ਸਾਲ 2024 ਦੀਆਂ ਯੂਰਪੀ ਯੂਨੀਅਨ ਦੀਆਂ ਚੋਣਾਂ, ਫਰਾਂਸ ਦੀ ਨੈਸ਼ਨਲ, ਜਰਮਨੀ ਦੀ ਕੇ.ਆਉ.ਅਤੇ ਪਿਛਲੇ ਹਫਤੇ ਯੂ.ਕੇ., ਪੁਰਤਗਾਲ, ਆਸਟਰੀਆ ਡੱਚ ਤੇ ਟਰੰਪ ਵਲੋਂ ਰੈਲੀਆ ਤੇ ਬਿਆਨ ਪ੍ਰਵਾਸੀਆਂ ਵਿਰੁਧ ਅੱਗ ਉਗਲਣਾ ਹੈ।
          ਬਹੁਤ ਸਾਰੇ ਸੱਜੇ ਪੱਖੀ ਪਾਰਟੀਆਂ, ਇਨ੍ਹਾਂ ਦੇ ਦੇਸ਼ਾਂ ਅੰਦਰ ਪ੍ਰਵਾਸ ਕਰਕੇ ਆਏ ਦੱਖਣੀ ਏਸ਼ੀਆ ਤੇ ਮੱਧ ਪੂਰਬ ਏਸ਼ੀਆਂ ਦੇ ਲੋਕਾਂ ਖਾਸ ਕਰਕੇ ਮੁਸਲਮਾਨ ਪ੍ਰਵਾਸੀਆ ਦੇ ਵਿਰੋਧ ਵਿੱਚ ਆਪਣੇ ਲੋਕਾਂ ਭੜਕਾਅ ਰਹੇ ਹਨ। ਯੂ.ਕੇ. ਤੋਂ ਬਿਨ੍ਹਾਂ ਆਸਟਰੀਆ, ਫਰਾਂਸ, ਇਟਲੀ, ਜਰਮਨੀ ਤੇ ਅਮਰੀਕਾ ਅੰਦਰ ਜਿੱਤ ਕੇ ਆਈਆਂ ਸੱਜੇ-ਪੱਖੀ ਪਾਰਟੀਆਂ ਦਾ ਰੁੱਖ ਪ੍ਰਵਾਸੀਆ ਵਿਰੁੱਧ ਹੈ। 2025 ਤੋਂ ਪ੍ਰਵਾਸੀ ਲੋਕਾਂ ਦੇ ਕੇਂਦਰਾਂ ਤੇ ਲੋਕਾਂ ਵਿਰੁੱਧ ਨਸਲੀ-ਨਫ਼ਰਤੀ ਪ੍ਰਚਾਰ ਤੇਜ਼ ਹੋਇਆ ਹੈ। ਪ੍ਰਵਾਸੀਆਂ ਵਿਰੁੱਧ ਨਸਲੀ ਹਮਲਾਵਰੀ ਰੁਖ ਵੱਧਿਆ ਹੈ। ਇਨ੍ਹਾਂ ਦੇਸ਼ਾਂ ਅੰਦਰ ਜੋ ਪਹਿਲਾ ਸ਼ਰਨਾਰਥੀਆਂ ਨੂੰ ਛੋਟ ਸੀ, ਉਹ ਹੁਣ ਵਾਪਸ ਲਈ ਜਾ ਰਹੀ ਹੈ। ਫਾਸ਼ੀਵਾਦ ਦੇ ਰੂਪ ਵਿੱਚ ਨਸਲਵਾਦ ਪਨਪ ਰਿਹਾ ਹੈ। ਅਮਰੀਕਾ ਅੰਦਰ ਟਰੰਪ ਸਰਕਾਰ ਨੇ ਸੀਮਾ ਤੇ ਫੌਜ ਦੀ ਤਾਇਨਾਤੀ ਕਰਕੇ ਯੂਰਪੀ ਦੇਸ਼ਾਂ ਨੂੰ ਪ੍ਰਵਾਸ ਰੋਕਣ ਲਈ ਫੌਜ ਲਾਉਣ ਲਈ ਕਿਹਾ । ਕੈਨੇਡਾ ਜਿਹੜਾ ਪ੍ਰਵਾਸ ਸਬੰਧੀ ਬੜਾ ਉਦਾਰਵਾਦੀ ਰਵੱਈਆ ਅਪਣਾਉਂਦਾ  ਸੀ, 2023-24 ਤੋਂ ਸਖਤ ਨੀਤੀਆਂ ਲਿਆ ਰਿਹਾ ਹੈ।ਕੈਨੇਡਾ ਦੀ ਵਿਰੋਧੀ ਪਾਰਟੀ ਕਨਜ਼ਰਟਿਵ ਪਾਰਟੀ ਦੇ ਮੁਖੀ ਨੇ ਕੈਨੇਡਾ ਅੰਦਰ ਆਰਥਿਕ ਸੰਕਟ ਲਈ ਅਤੇ ਇਸੇ ਤਰ੍ਹਾਂ ਅਸਟ੍ਰੇਲੀਆ ਦੇ ਸੱਜੇ ਪੱਖੀ ਪਾਰਟੀਆਂ ਸਮੇਤ ਹਾਕਮ ਪਾਰਟੀ ਪ੍ਰਵਾਸ ਅਤੇ ਪ੍ਰਵਾਸੀਆਂ ਨੂੰ ਮੁੱਖ-ਜਿੰਮੇਵਾਰ ਠਹਿਰਾਉਂਦੇ ਹੋਏ ਵਿਰੋਧ ਰੋਸ਼-ਮੁਜਾਹਰੇ ਕੀਤੇ ਹਨ।
          ਪ੍ਰਵਾਸ ਇਕ ਕੁਦਰਤੀ ਵਰਤਾਰਾ ਹੈ, ਜੋ ਹੇਠਾਂ ਤੋਂ ਉਪਰ ਵਲ ਗਰੀਬੀ-ਗੁਰਬਤ ਨੂੰ ਦੂਰ ਕਰਨ ਲਈ ਰੁਜ਼ਗਾਰ ਵੱਧ ਵੱਧਦਾ ਹੈ। ਇਹ ਇਕ ਮਨੁੱਖੀ ਹੱਕ ਹੈ, ਅਧਿਕਾਰ ਹੈ, ਕਿ ! ਜਿਊਣ ਲਈ ਮਨੁੱਖ ਅਨੁਕੂਲ ਦਿਸ਼ਾ ਵੱਲ ਵੱਧਦਾ ਹੈ। ਜੇਕਰ ਤੁਸੀਂ ਰੋਕ ਲਾਉਗੇ ਨਤੀਜੇ ਉਲੱਟ ਆਉਣਗੇ। ਜੇਕਰ ਟਰੰਪ ਪ੍ਰਵਾਸ ਵਿਰੋਧੀ ਅਤੇ ਯੂਰਪ ਦੇ ਸੱਜੇ ਪੱਖੀ ਪਾਰਟੀਆਂ ਪ੍ਰਵਾਸੀਆਂ ਦੇ ਵਿਰੋਧ ਵਿੱਚ ਮਨਸੂਬੇ ਤਿਆਰ ਕਰਦੀਆਂ ਹਨ ਤਾਂ ਪ੍ਰਵਾਸੀ ਜਨ-ਸਮੂਹ ਵੀ ਰੁਜ਼ਗਾਰ ਲਈ, ਉਸ ਦੀ ਰੱਖਿਆ ਲਈ ਅੱਗੇ ਆਉਣਗੇ। ਅੱਜ ਦਾ ਯੁੱਗ ਬਹੁ-ਸੱਭਿਆਚਾਰ ਵਾਦੀ ਹੈ। ਸੰਸਾਰ ਇਕ ਗਲੋਬਲ ਹੈ। ਪੂੰਜੀਵਾਦੀ ਸਿਸਟਮ ਅੰਦਰ ਪੂੰਜੀਪਤੀ ਆਪਣੇ ਮੁਨਾਫਿਆਂ ਲਈ, ਮਾਲ ਵੇਚਣ ਅਤੇ ਸਸਤੀ ਕਿਰਤ ਤੇ ਮੰਡੀ ਲਈ ਤਾਂ ਸੰਸਾਰ ਦੇ ਹੋਰ ਕੋਨੇ ਅੰਦਰ ਜਾ ਸਕਦਾ ਹੈ। ਪਰ ਕਿਰਤੀ ਆਪਣੀ ਕਿਰਤ ਵੇਚਣ ਲਈ ਜਿਥੇ ਰੁਜ਼ਗਾਰ ਮਿਲੇ ਉਥੇ ਨਹੀਂ ਜਾ ਸਕਦਾ। ਖੁੱਦ ਲੁੱਟਣ ਲਈ ਤਾਂ ਖੁੱਲ੍ਹ ਹੈ, ਪਰ ਰੁਜ਼ਗਾਰ ਲਈ ਉਹ ਪ੍ਰਵਾਸੀ ਹੈ, ਬੂਹੇ ਬੰਦ ਕਰ ਦਿਓ, ਇਹ ਕਿਹੜਾ ਨਿਯਮ, ਵਿਵਹਾਰ ਅਤੇ ਨੈਤਿਕਤਾ ਹੈ ? ਆਰਥਿਕ ਸੰਕਟ ਪੂੰਜੀਪਤੀਆਂ, ਹਾਕਮਾਂ ਅਤੇ ਨੀਤੀ ਘਾੜਿਆਂ ਕਾਰਨ ਮੁਨਾਫੇ ਵਧਾਉਣ ਕਾਰਨ ਹੈ, ਨਾ ਕਿ ਪ੍ਰਵਾਸ ਕਾਰਨ। ਸਗੋਂ ਕਿਰਤੀ ਆਪਣੀ ਕਿਰਤ ਵੇਚਕੇ ਪੈਦਾਵਾਰ ਵਧਾਉਂਦਾ ਹੈ।
          ਧੁਰ ਸੱਜੇ ਪੱਖੀ ਪਾਰਟੀਆਂ, ‘ਆਰਥਿਕ ਸੰਕਟ ਲਈ ਹਾਕਮਾਂ ਜਾਂ ਰਾਜ ਕਰ ਰਹੀਆ ਪਾਰਟੀ ਦੀਆਂ ਨੀਤੀਆਂ ਨੂੰ ਜਿੰਮੇਵਾਰ ਠਹਿਰਾਉਣ ਦੀ ਥਾਂ ਪ੍ਰਵਾਸੀਆਂ ਨੂੰ ਨਿਸ਼ਾਨਾਂ ਬਣਾ ਰਹੀਆ ਹਨ। ਜਦ ਕਿ ਪ੍ਰਵਾਸੀ ਕਿਰਤ-ਸ਼ਕਤੀ ਅਰਥ-ਵਿਵਸਥਾ ਨੂੰ ਬੜਾਵਾ ਦਿੰਦੀ ਹੈ। ‘ਮਨੁੱਖੀ ਅਧਿਕਾਰ ਵਾਚ` ਦਾ ਕਹਿਣਾ ਹੈ, ਕਿ ਯੂਰਪੀਨ ਦੇਸ਼ਾਂ ਦੀਆਂ ਹਾਕਮ ਧਿਰਾਂ ਦੀਆ ਨੀਤੀਆਂ ਸੰਸਾਰ ਅਸਮਾਨਤਾ ਦੇ ਮੂਲ ਕਾਰਕਾਂ ਨੂੰ ਹੱਲ ਕਰਨ ਦੀ ਬਜਾਏ ਸਗੋਂ ਮਨੁੱਖ, ਮਨੁੱਖਤਾ ਅਤੇ ਕਿਰਤੀ ਵਰਗ ਦੇ ਜੀਵਨ ਲਈ ਖਤਰੇ ਪੈਦਾ ਕਰਦੀਆਂ ਹਨ।ਸੰਸਾਰ ਦਾ ਸਾਰਾ ਸੋਸ਼ਲ ਮੀਡੀਆ ਜਿਸ ਦੇ ਉਹ ਮਾਲਕ ਹਨ, ਉਹਨਾਂ ਦੀਆਂ ਗਲਤ ਧਾਰਨਾਵਾਂ ਨੂੰ ਬੜੀ ਬਾਖੂਬੀ ਨਾਲ ਉਭਾਰਦਾ ਹੈ। ਅਮਰੀਕਾ, ਯੂਰਪ ਅਤੇ ਅਸਟ੍ਰੇਲੀਆ ਦੇ ਧੁਰ ਸੱਜੇ-ਪੱਖੀ ਲੋਕਾਂ ਨੂੰ 20 ਤੋਂ 30 ਫੀ ਸਦੀ ਸਮਰੱਥਨ ਪ੍ਰਾਪਤ ਹੈ।  ਜੋ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਪ੍ਰਭਾਵਤ ਕਰ ਰਿਹਾ ਹੈ। ਯੂ.ਕੇ. ਦੀ ‘ਰਵੰਡਾ` ਯੋਜਨਾ ਟਰੰਪ ਦੀ ਜਿੱਤ ਅਤੇ ਯੂਰਪ ਵਿਖੰਡਨ ਨਕਲ ਨੂੰ ਮੀਡੀਆ ਕਿਵੇਂ ਉਭਾਰ ਰਿਹਾ ਹੈ। ਪਰ ਪ੍ਰਵਾਸੀਆ ਦੇ ਵਿਕਾਸ ਅੰਦਰ ਪਾਏ ਯੋਗਦਾਨ ਨੂੰ ਨਹੀਂ ਉਭਾਰਦਾ ਹੈ।
          ਇਸ ਵੇਲੇ ਯੂਰਪ, ਅਮਰੀਕਾ, ਕੈਨੇਡਾ ਅਤੇ ਅਸਟ੍ਰੇਲੀਆ ਜਿਹੇ ਵਿਕਸਤ ਦੇਸ਼ ਜਿਹੜੇ ਹੁਣ ਉਦਾਰੀਵਾਦ ਅਤੇ ਸੰਸਾਰੀਕਰਨ ਦੇ ਦੁਰ-ਪ੍ਰਭਾਵਾਂ ਕਾਰਨ ਪੈਦਾ ਹੋਏ ਸੰਕਟ ਨਾਲ ਜੂਝ ਰਹੇ ਹਨ। ਉਹ ਦੇਸ਼, ਉਥੋਂ ਦੀਆਂ ਸੱਜੇ ਪੱਖੀ ਸਰਕਾਰਾਂ ਵੀ ਮੌਜੂਦਾ ਸੰਕਟ ਜੋ ਉਹਨਾਂ ਦੀਆਂ ਨੀਤੀਆਂ ਦਾ ਨਤੀਜਾ ਹੈ, ਉਸ ਨੂੰ ਸਵੀਕਾਰ ਕਰਨ ਦੀ ਥਾਂ ਉਥੋ ਦੇ ਧਰ-ਸੱਜੇ ਪੱਖੀ ਪਾਰਟੀਆਂ ਦੇ ਪ੍ਰਵਾਸ ਅਤੇ ਪ੍ਰਵਾਸੀਆਂ ਵਿਰੋਧੀ ਮਨਸੂਬਿਆਂ ਨੂੰ ਰੋਕਣ ਦੀ ਥਾਂ ਸਗੋਂ ਉਹਨਾਂ ਨੂੰ ਪੱਠੇ ਪਾ ਕੇ ਆਪਣੀ ਉਮਰ ਵਧਾ ਰਹੀਆਂ ਹਨ। ਇਹ ਵੀ ਦੇਖਣ ਵਿੱਚ ਆਇਆ ਹੈ ਕਿ ਮੌਜੂਦਾ ਸੱਜੇ-ਪੱਖੀਆਂ ਵਲੋਂ ਮਨੁੱਖੀ ਅਧਿਕਾਰਾਂ ਦੀ ਜੋ ਉਲੰਘਣਾ ਹੋ ਰਹੀ ਹੈ ਉਸ ਤੋਂ ਵੱਧ ਉਦਾਰੀ ਵਾਦੀਆਂ ਦੀ ਤਿਖੀ ਪ੍ਰਤੀਕਿਰਿਆ ਵੀ ਦੇਖਣ ਨੂੰ ਆਈ ਹੈ। ਉਹ ਵੀ ਆਪਣੀ ਉਮਰ ਵਧਾਉਣ ਲਈ ਲੋਕ-ਲੁਭਾਉਣੇ ਉਦਾਰਵਾਦੀ ਨਾਹਰਿਆਂ ਰਾਹੀ ਵੀ ਮਨੁੱਖੀ ਅਧਿਕਾਰਾਂ ਨੂੰ ਨੁਕਸਾਨ ਪੁਚਾ ਰਹੇ ਹਨ। ਅੱਜ ਪੱਛਮ ਦੇ ਦੇਸ਼ਾਂ ਵਿਚਕਾਰ ਕਈ ਮੱਤ-ਭੇਦ ਹਨ। ਨਵ-ਫਾਸ਼ੀਵਾਦੀ ਤਾਕਤਾਂ ਅਤੇ ਸੱਜੇ-ਪੱਖੀ ਪਾਰਟੀਆਂ ਦਾ ਵੱਧਣਾ, ਨਸਲਵਾਦ, ਵਿਦੇਸ਼ੀ ਡਰ ਅਤੇ ਪ੍ਰਵਾਸ ਦੇ ਡਰ ਦੀਆਂ ਭਾਵਨਾਵਾਂ ਨੂੰ ਤੁਲ ਦੇ ਕੇ ਪੱਛਮੀ ਦੇਸ਼ਾਂ ਅੰਦਰ ਇਹਨਾਂ ਦਾ ਵਾਧਾ ਹੋਇਆ ਹੈ। ਇਸ ਦਾ ਇਕ ਹੋਰ ਕਾਰਣ ਵਿਹਾਰਕ ਖੱਬੇ-ਪੱਖੀ ਰਾਜਨੀਤਕ ਵਿਕਲਪ ਦੀ ਅਣਹੋਂਦ ਹੋਣਾ, ਜਮਹੂਰੀ  ਖੱਬੇ ਪੱਖੀ ਅਤੇ ਲੋਕ ਪੱਖੀ ਲੋਕਾਂ ਦੀ ਏਕਤਾ, ਆਵਾਮ ਨੂੰ ਸਿੱਖਿਅਤ ਕਰਨਾ, ਰਾਹੀਂ ਹੀ ਸੱਜੇ ਪੱਖੀਆਂ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ।
          ਇਹ ਵੀ ਅੱਜ ਵੇਖਣ ਨੂੰ ਆਇਆ ਹੈ ਕਿ ਸੱਜੇ ਪੱਖੀ ਪਾਰਟੀਆਂ ਇਕ ਵਾਰ ਸੱਤਾ ਵਿੱਚ ਆਉਣ ਬਾਅਦ, ਨਾ ਸਿਰਫ਼ ਨਵ-ਉਦਾਰਵਾਦੀ  ਨੀਤੀਆਂ ਦਾ ਪਾਲਣਾ ਕਰਦੀਆਂ ਹਨ, ਸਗੋਂ ਸਮਾਜਕ ਏਕਤਾ ਨੂੰ ਖ਼ਤਰਾ ਬਣਾਉਣ ਵਾਲੀਆ ਵੰਡਵਾਦੀ ਤਾਕਤਾਂ ਦੇ ਵਾਧੇ ਨੂੰ ਵੀ ਉਤਸ਼ਾਹਿਤ ਕਰਦੀਆਂ ਹਨ। ਇਸ ਤਰ੍ਹਾਂ ਸੰਸਾਰ ਅਤੇ ਭਾਰਤ ਅੰਦਰ ਵੀ ਸੱਜੇ ਪੱਖ ਦੀ ਦਿਸ਼ਾ ਵਿੱਚ ਰਾਜਨੀਤਕ ਤਬਦੀਲੀ, ‘ਸੰਸਾਰ ਜਮਹੂਰੀਅਤ, ਅਮਨ ਅਤੇ ਵਿਕਾਸ ਲਈ ਇਕ ਗੰਭੀਰ ਖਤਰਾ ਹੈ ਜੋ ਲੋਕਾਂ ਅੰਦਰ ਵੰਡੀਆਂ ਪਾਉਣ ਵੱਲ ਵੱਧ ਵੱਧਣਾ ਹੈ।
          ਸੱਜੇ ਪੱਖ ਵੱਲ ਤਬਦੀਲੀ ਦਾ ਰੁਝਾਨ ਆਰਥਿਕ ਅਸਮਾਨਤਾਵਾਂ, ਕੂਟਨੀਤਕ ਚੁਣੌਤੀਆਂ, ਰੁਜ਼ਗਾਰ ਲਈ ਰੋਕਾਂ ਅਤੇ ਵਾਤਾਵਰਨ ਨੀਤੀਆਂ ਦੇ ਅੰਤਰ ਵਿਰੋਧਾਂ ਦੇ ਦੌਰ ਨੂੰ ਜਨਮ ਦੇ ਰਹੇ ਹਨ।
91-9217997445                                                                 
001-403-285-4208