Oct 3, 2026

ਹਕੀਕਤ

ਛੱਡ ਧਰਤੀ ਜਦ ਤੋਂ ਜਨਮ ਵਾਲੀ,
ਝੱਟ ਪਰਵਾਸ ਦਾ ਫੜ੍ਹ ਰਾਹ ਬੈਠੇ।
ਨੀਂਦ ਉੱਡ ਗਈ ਗਿਆ ਖੁੱਸ ਹਾਸਾ,
ਸਮਾਂ ਖੁਸ਼ੀਆਂ ਵਾਲਾ ਗੁਆ ਬੈਠੇ।
ਪਿਉ ਦਾਦੇ ਦਾ ਉੱਡ ਨਾਉਂ ਗਿਆ,
ਖ਼ਾਨਦਾਨ ਦਾ ਕਰ ਸਫ਼ਾ ਬੈਠੇ।
ਰੁਲ਼ ਕੋੜਮਾ ਗਿਆ ਵਿੱਚ ਵਿਦੇਸ਼ਾਂ,
ਪਿੰਡੋਂ ਕੁਰਸੀਨਾਮਾ ਮਿਟਾ ਬੈਠੇ।
ਸੱਦ ਪੁੱਛ ਨਾ ਰਹੀ ਗਰਾਂ ਵਾਲੀ,
ਚੌਧਰ ਵਾਲਾ ਗੁਆ ਸੁਭਾਅ ਬੈਠੇ।
ਬੋਲੀ ਵਿਰਸਾ ਪੇਂਡੂ ਛੱਡ ਸੱਥਾਂ,
ਪੌਂਡਾਂ ਡਾਲਰਾਂ ਪਿੱਛੇ ਭੁਲਾ ਬੈਠੇ।
ਸੌਂਦੇ ਨੀਂਦ ਸੀ ‘ਭਗਤਾ’ ਬੇਫਿਕਰੀ,
ਏਥੇ ਮਨ ਫ਼ਿਕਰਾਂ ਵਿੱਚ ਪਾ ਬੈਠੇ।
ਇਹਦਾ ਵੈਦ ਨਾ ਹਕੀਮ ਕੋਈ,
ਜਿਹੜਾ ਰੋਗ ਵਿਦੇਸ਼ੀ ਲਾ ਬੈਠੇ।
………
ਬਰਾੜ-ਭਗਤਾ ਭਾਈ ਕਾ +1-604-751-1113
error: Content is protected !!