Oct 3, 2026

ਸਾਬਕਾ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਨੇ ਬੋਪਾਰਾਏ ਪਰਿਵਾਰ ਨਾਲ ਦੁਖ ਸਾਂਝਾ ਕੀਤਾ-

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਸਰੀ ਨਿਵਾਸੀ ਸ ਅਜਪਾਲ ਸਿੰਘ ਬੋਪਾਰਾਏ ( 80)  ਜੋ ਬੀਤੀ 27 ਸਤੰਬਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਦਾ ਅੰਤਿਮ ਸੰਸਕਾਰ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਰਿਸ਼ਤੇਦਾਰ,ਸਬੰਧੀ ਅਤੇ ਭਾਈਚਾਰ ਸਾਂਝ ਵਾਲੇ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਵਿਛੜੀ ਰੂਹ ਨੂੰ ਸ਼ਰਧ ਸੁਮਨ ਭੇਟ ਕੀਤੇ। ਇਸ ਮੌਕੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਨੇ ਪੰਜਾਬ ਤੋਂ ਵਿਸ਼ੇਸ਼ ਹਾਜ਼ਰੀ ਭਰੀ ਤੇ ਬੋਪਾਰਾਏ ਪਰਿਵਾਰ ਨਾਲ ਦੁਖ ਸਾਂਝਾ ਕੀਤਾ। ਉਹਨਾਂ ਇਸ ਮੌਕੇ ਸੰਬੋਧਨ ਕਰਦਿਆਂ ਸ ਅਜਪਾਲ ਸਿੰਘ ਬੋਪਾਰਾਏ ਨਾਲ ਪਰਿਵਾਰਕ ਸਾਂਝ ਅਤੇ ਉਹਨਾਂ ਦੀ ਸਾਧੂ ਸੁਭਾਅ ਸ਼ਖਸੀਅਤ ਦਾ ਜ਼ਿਕਰ ਕਰਦਿਆਂ ਸਰਧਾ ਦੇ ਫੁਲ ਭੇਟ ਕੀਤੇ। ਜ਼ਿਕਰਯੋਗ ਹੈ ਕਿ ਸਵਰਗੀ ਅਜਪਾਲ ਸਿੰਘ ਬੋਪਾਰਾਏ ਡਾ ਚੀਮਾ ਦੇ ਕੁੜਮ ਸ ਪ੍ਰਿਥੀਪਾਲ ਸਿੰਘ ਬੋਪਾਰਾਏ ਜੋ ਕਿ ਚੰਡੀਗੜ,ਪੰਜਾਬ ਦੇ ਉਘੇ ਕਾਰੋਬਾਰੀ ਹਨ ਦੇ ਵੱਡੇ ਭਰਾ ਸਨ।

ਸਵਰਗੀ ਸ ਅਜਪਾਲ ਸਿੰਘ ਬੋਪਾਰਾਏ ਦੀ ਮ੍ਰਿਤਕ ਦੇਹ ਦੇ ਅੰਤਿਮ ਸੰਸਕਾਰ ਉਪਰੰਤ ਸਹਿਜ ਪਾਠ ਦੇ ਭੋਗ  ਗੁਰਦੁਆਰਾ ਬਰੁਕਸਾਈਡ ਸਾਹਿਬ ਸਰੀ ਵਿਖੇ ਪਾਏ ਗਏ ਤੇ ਰਾਗੀ ਸਿੰਘਾਂ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਅੰਤਿਮ ਅਰਦਾਸ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਪਰਿਵਾਰ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

error: Content is protected !!