Mar 7, 2026

ਬਲਦੇਵ ਸਿੰਘ ਬਾਠ ਵਲੋਂ ਪੰਜਾਬ ਵਿਚ ਵੀ ਹੋਣਹਾਰ ਵਿਦਿਆਰਥੀਆਂ ਲਈ ਵਜੀਫੇ ਦੇਣ ਦਾ ਐਲਾਨ-

ਸਰੀ ( ਦੇ ਪ੍ਰ ਬਿ)-ਬੀਤੇ ਦਿਨ ਬਸੰਤ ਮੋਟਰਜ਼ ਸਰੀ ਵਲੋਂ ਆਪਣੀ 34ਵੀਂ ਵਰੇਗੰਢ ਮੌਕੇ ਹੋਣਹਾਰ ਵਿਦਿਆਰਥੀਆਂ ਨੂੰ 34000 ਡਾਲਰ ਦੇ ਵਜ਼ੀਫੇ ਪ੍ਰਦਾਨ ਕਰਨ ਲਈ ਵਿਸ਼ੇਸ਼ ਸਮਾਗਮ ਬਸੰਤ ਮੋਟਰਜ਼ ਦੇ ਵਿਹੜੇ ਵਿਚ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਚੈਕ ਤੇ ਮਾਣ ਪੱਤਰ ਉਘੀਆਂ ਹਸਤੀਆਂ ਦੇ ਵਲੋਂ ਤਕਸੀਮ ਕੀਤੇ ਗਏ ਜਿਹਨਾਂ ਵਿਚ ਸਰੀ ਦੀ ਮੇਅਰ ਬਰੈਂਡਾ ਲੌਕ, ਸਿੱਖਿਆ ਮੰਤਰੀ ਜੈਸੀ ਸੂੰਨੜ, ਸਾਬਕਾ ਮੰਤਰੀ ਹੈਰੀ ਬੈਂਸ, ਪ੍ਰੋਫੈਸਰ ਕਸ਼ਮੀਰਾ ਸਿੰਘ, ਡਾ ਪ੍ਰਗਟ ਸਿੰਘ ਭੁਰਜੀ, ਉਘੇ ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ, ਕੌਂਸਲਰ ਪ੍ਰਦੀਪ ਕੂਨਰ ਤੇ ਹੋਰ ਸ਼ਾਮਿਲ ਸਨ। ਇਸ ਮੌਕੇ ਬਸੰਤ ਮੋਟਰਜ ਦੇ ਸੀਈਓ ਸ ਬਲਦੇਵ ਸਿੰਘ ਬਾਠ ਨੇ ਬਸੰਤ ਮੋਟਰਜ਼ ਵਲੋਂ ਹਰ ਸਾਲ ਹੋਣਹਾਰ ਵਿਦਿਆਰਥੀਆਂ ਨੂੰ ਉਚੇਰੀ ਵਿਦਿਆ ਲਈ ਦਿੱਤੇ ਜਾਂਦੇ ਇਹਨਾਂ ਵਜੀਫਿਆਂ ਬਾਰੇ ਜਾਣਕਾਰੀ ਦੇ ਨਾਲ ਸਰੀ ਨਿਵਾਸੀਆਂ ਤੇ ਭਾਈਚਾਰੇ ਵਲੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਭਾਵੇਂਕਿ ਵਿਸ਼ਵ ਵਿਆਪੀ ਆਰਥਿਕ ਮੰਦੀ ਦਾ ਦੌਰਾ ਹੈ ਪਰ ਬਸੰਤ ਮੋਟਰਜ਼ ਆਪਣੀ ਪਰੰਪਰਾ ਤੇ ਨਿਸ਼ਠਾ ਨੂੰ ਜਾ੍ਰੀ ਰੱਖਦੇ ਹੋਏ,ਹੋਣਹਾਰ ਵਿਦਿਆਰਥੀਆਂ ਦੇ ਚੰਗੇਰੇ ਤੇ ਰੌਸ਼ਨ ਭਵਿੱਖ ਲਈ ਆਪਣਾ ਯੋਗਦਾਨ ਪਾਉਣ ਲਈ ਵਚਨਬੱਧ ਹੈ। ਉਹਨਾਂ ਇਸ ਮੌਕੇ ਪੰਜਾਬ ਵਿਚਲੇ ਆਪਣੇ ਪਿੰਡ ਹਰਦੋ ਫਰਾਲਾ ਦੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਲਈ ਵਜੀਫਿਆਂ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ। ਉਹਨਾਂ ਇਸ ਮੌਕੇ ਪੁੱਜੀਆਂ ਸ਼ਹਿਰ ਦੀਆਂ ਉਘੀਆਂ ਹਸਤੀਆਂ, ਸਹਿਯੋਗੀਆਂ ਅਤੇ ਮੀਡੀਆ ਦਾ ਵਿਸ਼ੇਸ਼ ਧੰਨਵਾਦ ਕੀਤਾ। ਹੋਣਹਾਰ ਵਿਦਿਆਰਥੀਆਂ ਨੂੰ ਵਜੀਫੇ ਅਤੇ ਮਾਣ ਪੱਤਰ ਤਕਸੀਮ ਕਰਨ ਉਪਰੰਤ ਵਿਦਿਆਰਥੀਆਂ ਨਾਲ ਸਮੂਹਿਕ ਤਸਵੀਰ ਕਰਵਾਈ ਗਈ। ਹਰ ਸਾਲ ਦੀ ਤਰਾਂ ਪ੍ਰੋਗਰਾਮ ਯਾਦਗਾਰੀ ਰਿਹਾ ਤੇ ਆਏ ਮਹਿਮਾਨਾਂ ਲਈ ਖਾਣ ਪੀਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।