Oct 3, 2026

ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਲੋਂ ਡਾ ਚੀਮਾ ਦਾ ਵਿਸ਼ੇਸ਼ ਸਨਮਾਨ-

ਐਬਸਫੋਰਡ ( ਦੇ ਪ੍ਰ ਬਿ)- ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਜੋ ਪਿਛਲੇ ਹਫਤੇ ਆਪਣੇ ਇਕ ਪਰਿਵਾਰਕ ਤੇ ਨਿੱਜੀ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਕੈਨੇਡਾ ਪੁੱਜੇ, ਵਲੋਂ ਆਪਣੇ ਰੁਝੇਵਿਆਂ ਦੌਰਾਨ ਕੈਨੇਡਾ ਦੇ ਇਤਿਹਾਸਕ ਸਿੱਖ ਹੈਰੀਟੇਜ ਗੁਰਦੁਆਰਾ ਸਾਹਿਬ ਐਬਸਫੋਰਡ (ਨੈਸ਼ਨਲ ਹਿਸਟੋਰਿਕ ਸਾਈਟ) ਦੇ ਦਰਸ਼ਨ ਕੀਤੇ ਗਏ। ਗਰੰਥੀ ਸਿੰਘ ਵੱਲੋਂ ਪੰਥ ਤੇ ਸਰਬਤ ਦੇ ਭਲੇ ਦੀ ਚੜਦੀ ਕਲਾ ਲਈ ਅਰਦਾਸ ਕੀਤੀ ਗਈ ਤੇ ਇਸ ਇਤਿਹਾਸਕ ਸਥਾਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਖਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ ਰਾਜਿੰਦਰ ਸਿੰਘ ਢਿੱਲੋ , ਸੈਕਟਰੀ ਬਲਜਿੰਦਰ ਸਿੰਘ ਬੈਂਸ, ਗੁਰਮੇਲ ਸਿੰਘ ਸੰਧੂ, ਸੋਹਣ ਸਿੰਘ ਪੰਧੇਰ ਤੇ ਹੋਰ ਅਹੁਦੇਦਾਰਾਂ  ਵਲੋਂ  ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਜਥੇਦਾਰ ਗੁਰਚਰਨ ਸਿੰਘ ਖੱਖ ਤੇ ਪ੍ਰੋ ਗੋਪਾਲ ਸਿੰਘ ਬੁੱਟਰ ਵੀ ਹਾਜ਼ਰ ਸਨ।

ਐਬਸਫੋਰਡ ਵਿਚ ਇਹ ਗੁਰਦੁਆਰਾ ਸਾਹਿਬ ਕੈਨੇਡੀਅਨ ਸਿੱਖਾਂ ਵਲੋਂ ਸਾਲ 1911 ਵਿਚ ਭਾਰੀ ਮਿਹਨਤ ਤੇ ਮਸ਼ੱਕਤ ਨਾਲ ਤਾਮੀਰ ਕੀਤਾ ਗਿਆ ਸੀ। ਗੁਰੂ ਘਰ  ਦੀ ਉਸਾਰੀ ਦੇ ਇਤਿਹਾਸ ਬਾਰੇ ਗੁਰਦੁਆਰਾ ਕਮੇਟੀ ਦੇ ਆਗੂ ਬਲਜਿੰਦਰ ਸਿੰਘ ਬੈਂਸ ਨੇ ਜਾਣਕਾਰੀ ਦਿੱਤੀ। ਡਾ ਚੀਮਾ ਨੇ ਸਿੱਖ ਹੈਰੀਟੇਜ ਮਿਊਜ਼ਮ ਦੀ ਵਿਜਟ ਕਰਦਿਆਂ ਕੈਨੇਡਾ ਵਿਚ ਸਿੱਖ ਭਾਈਚਾਰੇ ਦੀਆਂ ਪ੍ਰਾਪਤੀਆਂ ਤੇ ਖੁਸ਼ੀ ਪ੍ਰਗਟ ਕੀਤੀ ਅਤੇ ਕੈਨੇਡਾ ਦੇ ਮੋਢੀ ਸਿੱਖਾਂ ਵਲੋਂ ਕੀਤੀਆਂ ਗਈਆਂ ਘਾਲਣਾਵਾਂ ਅਤੇ ਕੁਰਬਾਨੀਆਂ ਨੂੰ ਸਿਜਦਾ ਕੀਤਾ। ਉਹਨਾਂ ਵਿਜਟ ਬੁੱਕ ਵਿਚ ਇਸ ਇਤਿਹਾਸਕ ਸਥਾਨ ਦੇ ਦਰਸ਼ਨਾਂ ਅਤੇ ਸਿੱਖ ਭਾਈਚਾਰੇ ਦੇ ਮਾਣਮੱਤੇ ਇਤਿਹਾਸ ਬਾਰੇ ਆਪਣੀ ਟਿਪਣੀ ਵੀ ਦਰਜ ਕੀਤੀ।

 

 

error: Content is protected !!