Oct 3, 2026
ਐਡਮਿੰਟਨ (ਗੁਰਪ੍ਰੀਤ ਸਿੰਘ)-ਐਡਮਿੰਟਨ ਸ਼ਹਿਰ ‘ਚ ਵਸਦੇ ਮਾਝਾ ਖੇਤਰ ਦੇ ਪਰਿਵਾਰਾਂ ਦੀ ਆਪਸੀ ਜਾਣ-ਪਛਾਣ, ਮੇਲ -ਮਿਲਾਪ ਦੀ 22ਵੀਂ ਸਾਲਾਨਾ ‘ਮਾਝਾ ਮਿਲਣੀ’ ਇਸ ਵਾਰ 8 ਨਵੰਬਰ ਦਿਨ ਸ਼ਨਿਚਰਵਾਰ ਨੂੰ ਸਥਾਨਕ ਸੁਲਤਾਨ ਬੈਂਕੁਇਟ ਹਾਲ ਵਿੱਚ ਹੋ ਰਹੀ ਹੈ।
ਸਮਾਗਮ ਸਬੰਧੀ ਹੋਈ ਵਿਸ਼ੇਸ਼ ਮੀਟਿੰਗ ‘ਚ ਜਾਣਕਾਰੀ ਦਿੰਦਿਆ ਹਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਵਾਰ ‘ਮਾਝਾ ਮਿਲਣੀ’ 8 ਨਵੰਬਰ ਦਿਨ ਸ਼ਨਿਚਰਵਾਰ ਨੂੰ ਹੋ ਰਹੀ ਹੈ ਜਿਸ ਵਿਚ ਪਰਿਵਾਰਕ ‘ਮਾਝਾ ਮਿਲਣੀ’ ਦੌਰਾਨ ਆਪਸੀ ਜਾਣ ਪਛਾਣ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮ, ਗੀਤ ਸੰਗੀਤ, ਗਿੱਧਾ- ਭੰਗੜਾ, ਵੰਨਗੀਆਂ ਪੇਸ਼ ਕੀਤੀਆਂ ਜਾਣਗੀਆ। ਉਨ੍ਹਾਂ ਸਮੂਹ ਮੈਂਬਰਾਂ ਤੇ ਮਾਝੇ ਇਲਾਕੇ ਨਾਲ ਸੰਬੰਧਤ ਭਾਈਚਾਰੇ ਨੂੰ ਪਰਿਵਾਰ ਸਮੇਤ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦਾ ਸਦਾ ਦਿੱਤਾ। ਇਸ ਮੋਕੇ ਚਾਹ ਪਕੌੜਿਆਂ ਤੋਂ ਇਲਾਵਾ ਰਾਤ ਦੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਸਮਾਗਮ ਸੰਬੰਧੀ ਹੋਰ ਜਾਣਕਾਰੀ ਲਈ ਹਰਜੀਤ ਸਿੰਘ ਸੰਧੂ ਨਾਲ 780-233-3100, ਲਾਟ ਭਿੰਡਰ 780-239-3000 ਅਤੇ ਮਿੰਟੂ ਕਾਹਲੋਂ ਨਾਲ 780-884-3517 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੋਕੇ ਮਿੰਟੂ ਕਾਹਲੋਂ, ਹਰਪਿੰਦਰ ਸਿੰਘ ਸੰਧੂ, ਲਾਟ ਭਿੰਡਰ, ਰਛਪਾਲ ਖਹਿਰਾ, ਮਨਜੀਤ ਸਿੰਘ ਫੇਰੂਮਾਨ, ਜਸਵੀਰ ਸਿੰਘ ਗਿੱਲ, ਅਮਨਦੀਪ ਸਿੰਘ, ਸਮੇਤ ਹੋਰ ਮੈਂਬਰ ਵੀ ਸ਼ਾਮਲ ਸਨ।
error: Content is protected !!