Mar 7, 2026

ਐਮ ਪੀ ਜਸਰਾਜ ਹੱਲਣ, ਅਮਨਪ੍ਰੀਤ ਗਿੱਲ ਤੇ ਦਲਵਿੰਦਰ ਗਿੱਲ ਵਲੋਂ ਡਾ ਚੀਮਾ ਦਾ ਵਿਸ਼ੇਸ਼ ਸਨਮਾਨ-

(ਦਲਵੀਰ ਜੱਲੋਵਾਲੀਆ ):- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਦਾ ਕੈਲਗਰੀ ਵਿਖੇ ਪੁੱਜਣ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਕੈਲਗਰੀ ਈਸਟ ਤੋਂ ਐਮ ਪੀ ਜਸਰਾਜ ਸਿੰਘ ਹੱਲਣ, ਕੈਲਗਰੀ ਸਕਾਈਵਿਊ ਤੋਂ ਐਮ ਪੀ ਅਮਨਪ੍ਰੀਤ ਸਿੰਘ ਗਿੱਲ, ਕੈਲਗਰੀ ਮੈਕਨਾਈਟ ਤੋਂ ਐਮ ਪੀ ਦਲਵਿੰਦਰ ਸਿੰਘ ਗਿੱਲ ਵਲੋਂ ਰੱਖੇ ਗਏ ਇਕ ਸੰਖੇਪ ਸਮਾਗਮ ਦੌਰਾਨ ਡਾ ਚੀਮਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸ਼ਹਿਰ ਦੇ ਖਾਸ ਪਤਵੰਤੇ ਵੀ ਹਾਜ਼ਰ ਸਨ। ਐਮ ਪੀ ਦਲਵਿੰਦਰ ਸਿੰਘ ਗਿੱਲ ਵਲੋਂ ਪੰਜਾਬ ਦੇ ਕਈ ਮੁੱਦਿਆਂ ਅਤੇ ਮੌਜੂਦਾ ਸਿਆਸੀ ਹਾਲਾਤ ਬਾਰੇ ਡਾ ਚੀਮਾ  ਨੂੰ ਸਵਾਲ ਕੀਤੇ ਜਿਹਨਾਂ ਦੇ ਉਹਨਾਂ ਨੇ ਵਿਸਥਾਰ ਸਹਿਤ ਚਰਚਾ ਕੀਤੀ ਤੇ ਹਾਜ਼ਰੀਨ ਦੇ ਕਈ ਹੋਰ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਉਘੇ ਬਿਜਨਸਮੈਨ ਅਮਰਪ੍ਰੀਤ ਸਿੰਘ ਬੈਂਸ, ਅੰਮ੍ਰਿਤ ਹੇਅਰ, ਅਵਨੀਤ ਸਿੰਘ ਤੇਜਾ, ਰਿਸ਼ੀ ਨਾਗਰ, ਗੁਰਭਲਿੰਦਰ ਸਿੰਘ ਸੰਧੂ, ਯਸ਼ਪਾਲ ਸਿੰਘ, ਫੁੰਮਣ ਸਿੰਘ ਸਾਬਕਾ ਸ੍ਰੋਮਣੀ ਕਮੇਟੀ ਮੈਂਬਰ ਤੇ ਹੋਰ ਹਾਜ਼ਰ ਸਨ। ਇਹ ਵਿਸ਼ੇਸ਼
ਡਾ. ਚੀਮਾ ਨੇ ਸਾਰੇ ਮੈਂਬਰ ਪਾਰਲੀਮੈਂਟ ਅਤੇ ਹਾਜ਼ਰ ਸਤਿਕਾਰਯੋਗ ਸ਼ਖ਼ਸੀਅਤਾਂ ਵੱਲੋਂ ਦਿੱਤੇ ਮਾਣ-ਸਨਮਾਨ ਲਈ ਤਹਿ ਦਿਲੋਂ ਧੰਨਵਾਦ ਕੀਤਾ।

ਆਪਣੀ ਕੈਲਗਰੀ ਦੀ ਸੰਖੇਪ ਫੇਰੀ ਦੌਰਾਨ ਡਾ ਦਲਜੀਤ ਸਿੰਘ ਚੀਮਾ ਕੈਲਗਰੀ ਫਾਲਕਿਨਰਿਜ ਤੋਂ ਐਮ ਐੱਲ ਏ ਸ. ਪਰਮੀਤ ਸਿੰਘ ਬੋਪਾਰਾਏ ਨੂੰ ਵੀ ਮਿਲੇ ਤੇ ਦੁਪਹਿਰ ਦੇ ਖਾਣੇ ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ। ਗਿਆ। ਸਾਬਕਾ ਐਮ ਪੀ ਸ੍ਰੀ ਦਵਿੰਦਰ ਸ਼ੋਰੀ ਨਾਲ ਵੀ ਇਕ ਸੰਖੇਪ ਭੇਟ ਹੋਈ ਜਿਸ ਦੌਰਾਨ ਸ ਅਮਰਪ੍ਰੀਤ ਸਿੰਘ ਬੈਂਸ ਤੇ ਸੁਖਵਿੰਦਰ ਸਿੰਘ ਚੋਹਲਾ ਵੀ ਹਾਜ਼ਰ ਸਨ।

ਕੈਲਗਰੀ ਵਿਖੇ ਸ ਅਮਰਪ੍ਰੀਤ ਸਿੰਘ ਬੈਂਸ ਦੇ ਗ੍ਰਹਿ ਵਿਖੇ ਸ ਕੁਲਦੀਪ ਸਿੰਘ ਬੈਂਸ, ਰਵਿੰਦਰ ਸਿੰਘ ਬੈਂਸ ਤੇ ਹੋਰ ਨਜ਼ਦੀਕੀ ਡਾ ਚੀਮਾ ਨਾਲ।