Oct 3, 2026

ਖਾਲਸਾ ਦੀਵਾਨ ਸੁਸਾਇਟੀ ਦੇ ਸੋਹਣ ਸਿੰਘ ਦਿਓ ਦਾ ਵਿਸ਼ੇਸ਼ ਸਨਮਾਨ-

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਬੀਸੀ ਕਲਚਰਲ ਡਾਇਵਰਿਸਟੀ ਐਸੋਸੀਏਸ਼ਨ ਜੋ ਕਿ 2018 ਵਿਚ ਸਥਾਪਿਤ ਕੀਤੀ ਗਈ ਸੀ, ਵਲੋਂ ਬੀਤੇ ਦਿਨ ਆਪਣਾ ਸਾਲਾਨਾ ਸਮਾਗਮ ਆਯੋਜਿਤ ਕੀਤਾ ਗਿਆ। ਸੰਸਥਾ ਵਲੋਂ ਹਰ ਸਾਲ 80 ਜਾਂ ਇਸਤੋਂ ਵੱਧ ਉਮਰ ਦੇ ਸੀਨੀਅਰ ਸਮੁੱਚੀ ਕਮਿਊਨਿਟੀ ਲਈ ਵਲੰਟੀਅਰ ਜਾਂ ਸੇਵਾ ਭਾਵਨਾ ਨਾਲ ਕੰਮ ਕਰਦੇ ਹਨ, ਉਹਨਾਂ ਦੇ ਮਾਣ ਸਨਮਾਨ ਵਜੋਂ  ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਹਰ ਸਾਲ ਵੱਖ ਵੱਖ ਕਮਿਊਨਿਟੀਜ਼ ਵਚੋ 10 ਸੀਨੀਅਰਜ ਦਾ ਸਨਮਾਨ ਕੀਤਾ ਜਾਂਦਾ ਹੈ। ਇਸ ਵਿਚ ਸਿਟੀ ਦੇ ਮੇਅਰ ਤੋਂ ਲੈਕੇ ਐਮ ਐਲ ਏ ਤੇ ਫੈਡਰਲ ਸਰਕਾਰਾਂ ਦੀ ਵਜ਼ੀਰ ਵੀ ਸ਼ਾਮਿਲ ਹੁੰਦੇ ਹਨ। ਸਿੱਖਾਂ ਦੀ ਮੋਢੀ ਸੰਸਥਾ  ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਹਰ ਸਾਲ ਉਚੇਚਾ ਸੱਦਾ ਦਿੱਤਾ ਜਾਂਦਾ ਹੈ। ਇਸ ਸਾਲ ਪੰਜਾਬੀ ਭਾਈਚਾਰੇ ਵਿਚੋਂ ਸੋਹਣ ਸਿੰਘ ਦਿਓ ਨੂੰ ਸਨਮਾਨਿਤ ਕੀਤਾ ਗਿਆ। ਇਹਨਾਂ ਦੇ ਬਾਬਾ ਜੀ 1906 ਅਤੇ ਪਿਤਾ ਜੀ 1975 ਵਿਚ ਕੈਨੇਡਾ ਆਏ ਸਨ। ਸੋਹਣ ਸਿੰਘ ਦਿਓ ਦੇਸ਼ ਭਗਤਾੰ ਦੇ ਪਿੰਡ ਖੜੌਦੀ ਤੋਂ ਹਨ। ਮਾਹਿਲਪੁਰ ਕਾਲਜ ਤੋਂ ਵਿਦਿਆ ਪ੍ਰਾਪਤ ਕਰਕੇ 1969 ਵਿਚ ਕੈਨੇਡਾ ਆਏ ਸਨ। ਇਥੇ ਇਹਨਾਂ ਦਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਨਾਲ ਡੂੰਗਾ ਨਾਤਾ ਰਿਹਾ ਹੈ। ਸੈਕੰਡ ਐਵਨਿਊ ਤੇ ਪਹਿਲੇ ਗੁਰੂ ਘਰ ਵਿਖੇ ਵੱਖ ਵੱਖ  ਸਮੇਂ  ਆਪਣੀਆਂ ਸੇਵਾਵਾਂ ਨਿਭਾਈਆਂ। 1969 ਵਿਚ ਰੌਸ ਗੁਰੂ ਘਰ ਬਣਿਆ ਤੇ ਇਹ ਉਸਦੇ ਗਰੰਟਰ ਬਣੇ। ਉਦੋ ਮੌਰਟਗੇਜ਼ ਦੀ ਵੱਡੀ ਸਮੱਸਿਆ ਆਉਂਦੀ ਸੀ। ਰੌਸ ਗੁਰੂ ਘਰ ਵਿਖੇ 1978 ਵਿਚ ਪ੍ਰਧਾਨ ਬਣੇ। 2012 ਵਿਚ ਵੀ ਪ੍ਰਧਾਨ ਰਹੇ। ਬੱਬਰ ਸ਼ਹੀਦਾਂ ਦੇ ਖੇਡ ਮੇਲੇ ਵਿਚ ਸਰਪ੍ਰਸਤ ਰਹੇ। 1965 ਵਿਚ ਖਾਲਸਾ ਸਪੋਰਟਸ ਕਲੱਬ ਬਣਾਈ। ਫਾਈਵ ਰਿਵਰ ਫਿਊਨਰਲ ਹੋਮ ਦੇ ਡਾਇਰੈਕਟਰ ਵੀ ਹਨ। ਬੌਨੀ ਟੈਕਸੀ ਦੇ ਪ੍ਰਧਾਨ ਵੀ ਰਹੇ ਹਨ। ਹੋਰ ਕਮਿਊਨਿਟੀ ਦੀਆਂ ਸੰਸਥਾਵਾਂ ਵਿਚ ਵਲੰਟੀਅਰ ਸੇਵਾਵਾਂ ਵੀ ਨਿਭਾਉਂਦੇ ਹਨ। ਕਾਮਾਗਾਟਾਮਾਰੂ ਮਿਊਜ਼ਮ  ਬਣਾਉਣ ਵਿਚ ਅਹਿਮ ਰੋਲ ਅਦਾ ਕੀਤਾ। ਇਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਪਾਰਲੀਮੈਂਟ ਵਿਚ ਕਾਮਾਗਾਟਾਮਾਰੂ ਦੁਖਾਂਦੀ ਮੁਆਫੀ ਮੰਗੀ ਗਈ ਸੀ। ਹੁਣ ਵੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਐਡਵਾਈਜ਼ਰੀ ਤੇ ਸਪੋਰਟਸ ਕਮੇਟੀ ਵਿਚ ਸੇਵਾ ਨਿਭਾਅ ਰਹੇ ਹਨ। ਇਹਨਾਂ ਦੀ ਦੂਰ ਅੰਦੇਸ਼ੀ ਤੇ ਸੂਝ ਬੂਝ ਸਦਕਾ ਖਾਲਸਾ ਦੀਵਾਨ ਸੁਸਾਇਟੀ ਚੜਦੀ ਕਲਾ ਵਿਚ ਕੰਮ ਕਰ ਹੀ ਹੈ।

ਬੀਸੀ ਕਲਚਰਲ ਡਾਇਵਰਸਿਟੀ ਐਸੋਸੀਏਸ਼ਨ ਦੇ ਸਮਾਗਮ ਦੌਰਾਨ ਸੰਸਥਾ ਦੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੇਵ ਹੇਅਰ ਨੇ 10 ਸੀਨੀਅਰਜ਼ ਦਾ ਸਨਮਾਨ ਕੀਤਾ। ਇਸ ਮੌਕੇ ਮਨਿਸਟਰ ਰਣਦੀਪ ਸਿੰਘ ਸਰਾਏ ਨੇ ਪ੍ਰਧਾਨ ਮੰਤਰੀ ਕਾਰਨੀ ਦੀ ਤਰਫੋਂ ਵਧਾਈ ਸੰਦੇਸ਼ ਪੜਕੇ ਸੁਣਾਇਆ। ਇਸ ਮੌਕੇ ਸੂਬੇ ਦੇ ਐਮ ਐਲ ਏ ਜੌਰਜ ਚੈਨ ਤੇ ਰਿਚਮੰਡ ਤੋਂ ਐਮ ਪੀ ਤੇ ਮੇਅਰ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸੋਹਣ ਸਿੰਘ ਦਿਓ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। ਖਾਲਸਾ ਦੀਵਾਨ ਸੁਸਾਇਟੀ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਧਾਮੀ, ਜੋਗਿੰਦਰ ਸਿੰਘ ਸੁੰਨੜ ਵੀ ਪਹੁੰਚੇ ਹੋਏ ਸਨ। ਸਮਾਗਮ ਦੇ ਅਖੀਰ ਵਿਚ ਸਭ ਨੇ ਖਾਣੇ ਦਾ ਆਨੰਦ ਮਾਣਿਆ ਅਤੇ ਯਾਦਗਾਰੀ ਤਸਵੀਰਾਂ ਕਰਵਾਈਆਂ।

error: Content is protected !!