Apr 23, 2026

ਸਾਬਕਾ ਅਟਾਰਨੀ ਜਨਰਲ ਦਾ ਵਾਲੀ ਉਪਲ ਦਾ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨ-

ਉਘੇ ਕਲਾਕਾਰ ਰਾਣਾ ਰਣਬੀਰ, ਉਲੰਪੀਅਨ ਅਰਜਨ ਭੁੱਲਰ, ਕੈਲ ਦੋਸਾਂਝ ਸਮੇਤ ਉਘੀਆਂ ਹਸਤੀਆਂ ਦਾ ਸਿੱਖ ਐਵਾਰਡ ਨਾਲ ਸਨਮਾਨ-

ਵੈਨਕੂਵਰ,3 ਨਵੰਬਰ ( ਮਲਕੀਤ ਸਿੰਘ)- ਦਾ ਸਿੱਖ ਗਰੁੱਪ ਵੱਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ 14ਵਾਂ ਸਿੱਖ ਅਵਾਰਡ ਸਮਾਰੋਹ ਵੈਨਕੂਵਰ ਦੇ ਕਨੇਡਾ ਪਲੇਸ ਸਥਿਤ ਹੋਟਲ ਪੈਨ ਪੈਸੀਫਿਕ ਚ ਆਯੋਜਿਤ ਕੀਤਾ ਗਿਆ| ਜਿਸ ਵਿੱਚ ਨਾਮਵਰ ਹਸਤੀਆਂ ਤੋਂ ਇਲਾਵਾ ਵੱਡੀ ਗਿਣਤੀ ਚ ਲੋਕਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦੀ ਸ਼ੁਰੂਆਤ ਉਭਰਦੇ ਨੌਜਵਾਨ ਗਾਇਕ ਹਰਮੀਤ ਸਿੰਘ ਵੱਲੋਂ ਧਾਰਮਿਕ ਸ਼ਬਦ ‘ਜੋ ਮਾਂਗੇ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ …!’ ਗਾ ਕੇ ਕੀਤੀ ਗਈ।  ਉਪਰੰਤ ਸਿੱਖ ਗਰੁੱਪ ਦੇ ਫਾਊਂਡਰ ਡਾ.ਨਵਦੀਪ ਸਿੰਘ ਬਾਂਸਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦਾ ਸਿੱਖ ਗਰੁੱਪ ਦੀਆਂ ਹੁਣ ਤੱਕ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ|

ਇਸ ਸਮਾਰੋਹ ਚ ਆਪਣੇ ਆਪਣੇ ਖੇਤਰਾਂ ਚ ਸਲਾਘਾਯੋਗ ਪ੍ਰਾਪਤੀਆਂ ਕਰਨ ਵਾਲੀਆਂ ਸੰਸਥਾਵਾਂ ਅਤੇ ਸ਼ਖਸੀਅਤਾਂ ਨੂੰ ਦਾ ਸਿੱਖ ਗਰੁੱਪ ਕੰਪਨੀ ਵੱਲੋਂ ਸਿਖ ਅਵਾਰਡ ਨਾਲ ਸਨਮਾਨਿਤ ਕਰਨ ਦੀ ਰਸਮ ਨਿਭਾਉਂਦਿਆਂ ਬੜੇ ਹੀ ਆਕਰਸ਼ਕ ਯਾਦਗਾਰੀ ਚਿੰਨਾਂ ਨਾਲ ਨਿਵਾਜਿਆ ਗਿਆ ਇਸ ਮੌਕੇ ਮਹਿਮਾਨਾਂ ਵੱਲੋਂ ਹਾਲ ਚ ਤਾੜੀਆਂ ਦੀ ਗੜਗੜਾਹਟ ਦੇ ਨਾਲ ਨਾਲ ਖਾਲਸਾਈ ਜੈਕਾਰਿਆਂ ਦੀਆਂ ਗੂੰਜਾਂ ਨਾਲ ਸੱਚਮੁੱਚ ਸਮੁੱਚਾ ਮਾਹੌਲ ਖਾਲਸਾਈ ਰੰਗ ਚ ਰੰਗਿਆ ਨਜ਼ਰੀਂ ਆਇਆ| ਐਵਾਰਡ  ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਅਤੇ ਹਸਤੀਆਂ ਚ ਕਿਡਸ ਪਲੇਅ ਫਾਊਂਡੇਸ਼ਨ ਦੇ ਕੈਲ ਦੋਸਾਂਝ , ਰੈਡ .ਐਫ . ਐਮ. ,ਹਰਬਿੰਦਰ ਸਿੰਘ ਸੇਠੀ, ਅਦਾਕਾਰ ਰਾਣਾ ਰਣਬੀਰ, ਅਰਜਨ ਸਿੰਘ ਭੁੱਲਰ , ਹਰਗੁਰਦੀਪ ਸਿੰਘ ਸੈਣੀ ,ਗੁਰਪ੍ਰੀਤ ਸਿੰਘ ,ਕਰਨੈਲ ਸਿੰਘ ਸੰਧੂ ,ਬਲਜੀਤ ਕੌਰ ਦੇ ਨਾਮ ਜ਼ਿਕਰਯੋਗ ਹਨ|

ਇਸ ਮੌਕੇ ਤੇ ਸਾਬਕਾ ਅਟਾਰਨੀ ਜਨਰਲ ਵਾਲੀ ਉੱਪਲ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਨਿਵਾਜਿਆ ਗਿਆ| ਸਾਰੇ ਸਮਾਗਮ ਦੌਰਾਨ ਮੰਚਨ ਸੰਚਾਲਨ ਦੀ ਜਿੰਮੇਵਾਰੀ ਸੋਨੀਆ ਦਿਓਲ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ। ਸਮਾਰੋਹ ਦੀ ਸਮਾਪਤੀ ਤੋਂ ਪਹਿਲਾਂ ਨਾਨਕਸਰ ਗੁਰੂ ਘਰ ਦੇ ਬੱਚਿਆਂ ਵੱਲੋਂ ਗਤਕੇ ਦੇ ਜੌਹਰ ਵੀ ਵਿਖਾਏ ਗਏ| ਅਖੀਰ ਚ ਡਾ. ਨਵਦੀਪ ਸਿੰਘ  ਬਾਂਸਲ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਿਆਂ ਦੱਸਿਆ ਗਿਆ ਕਿ ਦਾ ਸਿੱਖ ਗਰੁੱਪ ਵੱਲੋਂ ਅਗਲੇ ਮਹੀਨੇ ਕਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨ ਭੇਟ ਕੀਤਾ ਜਾਵੇਗਾ।|ਇਸ ਮੌਕੇ ਤੇ ਹਾਜ਼ਰ ਹੋਰਨਾਂ ਤੋ ਇਲਾਵਾ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਐਮ ਪੀ ਸੁੱਖ ਧਾਲੀਵਾਲ, ਸੈਨੇਟਰ ਬਲਤੇਜ ਸਿੰਘ  ਢਿਲੋ ,ਉਘੇ ਗਾਇਕ ਜੈਜੀ ਬੈਂਸ,ਰੇਡੀਓ ਹੋਸਟ ਡਾ ਜਸਵਿੰਦਰ ਸਿੰਘ ਦਿਲਾਵਰੀ,ਹਰਪ੍ਰੀਤ ਸਿੰਘ ਮਨਕਾਟਲਾ,ਨਿਰੰਜਨਸਿੰਘ ਲੇਹਲ, ਦਮਨਜੀਤ ਸਿੰਘ ਬਾਸੀ,ਤ੍ਰਿਪਤ ਅਟਵਾਲ, ਪ੍ਰੋ ਸੀ ਜੇ ਸਿਧੂ, ਸੁਹਾਨਾ ਸਿਧੂ, ਰੇਡੀਓ ਹੋਸਟ ਦਵਿੰਦਰ ਬੈਨੀਪਾਲ, ਲਵੀ ਪੰਨੂ,ਅਤੇ ਸਪਾਲੀ  ਸਮੇਤ ਕਈ ਉਘੀਆਂ ਸ਼ਖਸੀਅਤਾਂ ਹਾਜ਼ਰ ਸਨ।