ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਪੁਸ਼ਕਰ (ਰਾਜਸਥਾਨ) ਵਿਖੇ ਸਮਾਗਮ-
ਮੁੱਲਾਂਪੁਰ ਦਾਖਾ, 5 ਨਵੰਬਰ ()- ਅੱਜ ਗੁਰਪੁਰਬ ਦੇ ਪਵਿੱਤਰ ਇਤਿਹਾਸਿਕ ਦਿਹਾੜੇ ‘ਤੇ ਪੁਸ਼ਕਰ (ਰਾਜਸਥਾਨ) ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨ ਛ਼ੋਹ ਪ੍ਰਾਪਤ ਗੁਰਦੁਆਰਾ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਮੁੱਖ ਸਰਪ੍ਰਸਤ ਅੰਤਰਰਾਸ਼ਟਰੀ ਫਾਊਂਡੇਸ਼ਨ ਮਨੋਹਰ ਬੈਰਾਗੀ (ਐਮ.ਪੀ), ਬੈਰਾਗੀ ਮਹਾਮੰਡਲ ਪੰਜਾਬ ਦੇ ਵਾਈਸ ਪ੍ਰਧਾਨ ਜਗਦੀਸ਼ ਬਾਵਾ, ਜਸਵਿੰਦਰ ਬਾਵਾ ਨਤਮਸਤਕ ਹੋਏ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸੁਖਵਿੰਦਰ ਸਿੰਘ, ਜਗੀਰ ਸਿੰਘ ਨਾਗੋਕੇ, ਗਿਆਨੀ ਜਗਜੀਤ ਸਿੰਘ ਅਤੇ ਕਾਲੂ ਸਿੰਘ ਨੂੰ ਬਾਵਾ ਨੇ “ਇਲਾਹੀ ਗਿਆਨ ਦਾ ਸਾਗਰ, ਆਦਿ ਗੁਰੂ ਗ੍ਰੰਥ ਸਾਹਿਬ” ਪੁਸਤਕ ਭੇਂਟ ਕੀਤੀ।
ਇਸ ਸਮੇਂ ਬਾਵਾ ਨੇ ਸਟੇਜ ਤੋਂ ਆਈਆਂ ਸੰਗਤਾਂ ਨੂੰ 556ਵੇਂ ਗੁਰਪੁਰਬ ਦੇ ਪਵਿੱਤਰ ਇਤਿਹਾਸਿਕ ਦਿਹਾੜੇ ‘ਤੇ ਵਧਾਈ ਦਿੱਤੀ ਅਤੇ ਉਹਨਾਂ ਦੱਸਿਆ ਕਿ ਜੋ ਪੁਸਤਕ “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਭੇਂਟ ਕੀਤੀ ਗਈ ਹੈ, ਇਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ 6 ਗੁਰੂ, 15 ਭਗਤ, 11 ਭੱਟ ਅਤੇ 4 ਗੁਰਸਿੱਖਾਂ ਦੇ ਚਿੱਤਰਾਂ ਸਮੇਤ ਗੁਰਬਾਣੀ ਦੇ ਸ਼ਬਦ ਸੁਸ਼ੋਭਿਤ ਹਨ। ਉਹਨਾਂ ਕਿਹਾ ਕਿ ਪੁਸਤਕ ਦੇ ਮੁੱਖ ਸੰਪਾਦਕ ਅਨੁਰਾਗ ਸਿੰਘ ਅਤੇ ਜਦਕਿ ਚਿੱਤਰਾਂ ਦੀ ਪੇਂਟਿੰਗ ਪ੍ਰਸਿੱਧ ਆਰਟਿਸਟ ਆਰ.ਐਮ ਸਿੰਘ ਨੇ ਕੀਤੀ ਹੈ।
ਬਾਵਾ ਨੇ ਕਿਹਾ ਕਿ ਜਦੋਂ ਭਾਵਨਾ ਸ਼ੁੱਧ ਹੋਵੇ ਤਾਂ ਕੋਈ ਰੁਕਾਵਟ ਨਹੀਂ ਆਉਂਦੀ। ਉਹਨਾਂ ਕਿਹਾ ਕਿ ਜਦੋਂ ਉਹ ਗੁਰਦੁਆਰਾ ਸਾਹਿਬ ਦਰਸ਼ਨਾਂ ਲਈ ਚੱਲੇ ਤਾਂ ਸਭ ਨੇ ਕਿਹਾ ਆਪ ਕੋ ਪੁਲਿਸ ਵਾਲੇ ਜਾਨੇ ਨਹੀਂ ਦੇਗੇਂ। ਮੇਲੇ ਕਾਰਨ ਬਹੁਤ ਭੀੜ ਹੈ ਪਰ ਕਿਸੇ ਨਾਕੇ ‘ਤੇ ਰੋਕਿਆ ਨਹੀਂ। ਅਸੀਂ ਪੂਰਨ ਸ਼ਰਧਾ ਸਤਿਕਾਰ ਨਾਲ ਦਰਸ਼ਨ ਕਰਕੇ ਆਏ।
ਉਹਨਾਂ ਇਸ ਸਮੇਂ ਕਰਨਾਟਕ ਵਿੱਚ ਵਾਪਰੀ ਇੱਕ ਘਟਨਾ ਬਾਰੇ ਦੱਸਿਆ ਕਿ ਜਦੋਂ ਦੇਵਗੌੜਾ ਕਰਨਾਟਕ ਦੀ ਮੁੱਖ ਮੰਤਰੀ ਸਨ ਤਾਂ ਹੈਦਰਾਬਾਦ ਗੁਰਦੁਆਰਾ ਸਾਹਿਬ ਜਾਣ ਸਮੇਂ ਗਿਆਨੀ ਜੀ ਦੇ ਅਰਦਾਸ ਵਿੱਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਕਹਿ ਦਿੱਤਾ ਤਾਂ ਦੇਵਗੌੜਾ ਜੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਗਿਆਨੀ ਜੀ ਨੇ ਗਲਤ ਕਹਿ ਦਿੱਤਾ ਮੈਂ ਮੁੱਖ ਮੰਤਰੀ ਹੂੰ ਪਰ ਗਿਆਨੀ ਜੀ ਨੇ ਮਾਈਕ ਫੜ ਕੇ ਕਹਿ ਦਿੱਤਾ ਅਰਦਾਸ ਹੋ ਗਈ ਹੈ। ਜੇਕਰ ਪ੍ਰਧਾਨ ਮੰਤਰੀ ਨਹੀਂ ਵੀ ਹੋ ਤਾਂ ਜਲਦੀ ਹੀ ਬਣ ਵੀ ਜਾਓਗੇ। ਫਿਰ ਉਹ ਪ੍ਰਧਾਨ ਮੰਤਰੀ ਬਣੇ।
