May 14, 2026
ਵਿੰਨੀਪੈਗ-ਵਿੰਨੀਪੈਗ ਨਿਵਾਸੀ ਕਮਲਜੀਤ ਸਿੰਘ ਸੱਗੀ ਅਤੇ ਮਨਦੀਪ ਸਿੰਘ ਸੱਗੀ ਵਲੋਂ ਆਪਣੇ ਸਵਰਗੀ ਪਿਤਾ ਸ ਸੁਖਪਾਲ ਸਿੰਘ ਸੱਗੀ ਅਤੇ ਸਵਰਗੀ ਮਾਤਾ ਬਖਸ਼ੀਸ਼ ਕੌਰ ਸੱਗੀ ਦੀ ਨਿੱਘੀ ਯਾਦ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ 11 ਨਵੰਬਰ ਦਿਨ ਮੰਗਲਵਾਰ ਨੂੰ ਉਹਨਾਂ ਦੇ ਗ੍ਰਹਿ ਪਿੰਡ ਸਤਿਆਣਾ , ਲਾਚੋਵਾਲ ਜਿਲਾ ਹੁਸ਼ਿਆਰਪੁਰ ਵਿਖੇ ਸਵੇਰੇ 10 ਤੋਂ 1 ਵਜੇ ਤੱਕ ਪਾਏ ਜਾਣਗੇ। ਉਹਨਾਂ ਸਮੂਹ ਸੰਗਤਾਂ ਨੂੰ ਸਮਾਗਮ ਵਿਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਹੈ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 204-997-6144 ਤੇ ਸੰਪਰਕ ਕੀਤਾ ਜਾ ਸਕਦਾ ਹੈ।