Oct 3, 2026

ਨਿਊਯਾਰਕ-ਡੈਮੋਕਰੈਟਿਕ ਪਾਰਟੀ ਦੇ ਆਗੂ ਜ਼ੋਹਰਾਨ ਮਮਦਾਨੀ (34) ਨੇ ਨਿਊਯਾਰਕ ਸਿਟੀ ਦੇ ਮੇਅਰ ਦੀ ਚੋਣ ਜਿੱਤ ਲਈ ਹੈ। ਭਾਰਤੀ ਮੂਲ ਦੇ ਮਮਦਾਨੀ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਦੇ ਪਹਿਲੇ ਮੁਸਲਿਮ ਮੇਅਰ ਹੋਣਗੇ। ਉਨ੍ਹਾਂ ਸਾਬਕਾ ਗਵਰਨਰ ਐਂਡਰਿਊ ਕਿਊਮੋ (67) ਨੂੰ ਹਰਾਇਆ। ਪ੍ਰਾਇਮਰੀ ਚੋਣ ਵਿਚ ਮਮਦਾਨੀ ਹੱਥੋਂ ਨਾਮਜ਼ਦਗੀ ਗੁਆਉਣ ਤੋਂ ਬਾਅਦ ਕਿਊਮੋ ਨੇ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿਚ ਨਿੱਤਰਨ ਦਾ ਫੈਸਲਾ ਕੀਤਾ ਸੀ। ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਅਧਿਕਾਰਤ ਤੌਰ ’ਤੇ ਕਿਊਮੋ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ।ਟਰੰਪ ਨੇ ਲੰਘੇ ਦਿਨੀਂ ਇਥੋਂ ਤੱਕ ਕਿਹਾ ਸੀ ਕਿ ਜੇਕਰ ਡੈਮੋਕਰੈਟਿਕ ਉਮੀਦਵਾਰ ਮਮਦਾਨੀ ਮੇਅਰ ਦੀ ਚੋਣ ਜਿੱਤਦਾ ਹੈ ਤਾਂ ਇਹ ਨਿਊ ਯਾਰਕ ਲਈ ‘ਮੁਕੰਮਲ ਆਰਥਿਕ ਤੇ ਸਮਾਜਿਕ ਤਬਾਹੀ ਹੋਵੇਗਾ’ ਤੇ ਸ਼ਹਿਰ ਦੀ ‘ਹੋਂਦ’ ਲਈ ਖ਼ਤਰਾ ਖੜ੍ਹਾ ਹੋ ਜਾਵੇਗਾ। ਇਹੀ ਨਹੀਂ ਟਰੰਪ ਨੇ ਚੋਣ ਦੀ ਪੂਰਬਲੀ ਸੰਧਿਆ ਇਹ ਚੇਤਾਵਨੀ ਵੀ ਦਿੱਤੀ ਸੀ ਕਿ ਜੇਕਰ ਮਮਦਾਨੀ ਚੋਣ ਜਿੱਤਦਾ ਹੈ ਤੇ ਮੇਅਰ ਬਣਦਾ ਹੈ ਤਾਂ ਉਹ ਨਿਊ ਯਾਰਕ ਸ਼ਹਿਰ ਲਈ ਸਿਰਫ਼ ਘੱਟੋ ਘੱਟ ਲੋੜੀਂਦੇ ਫੰਡ ਹੀ ਭੇਜਣਗੇ।

error: Content is protected !!