Apr 23, 2026

ਸਰੀ ( ਦੇ ਪ੍ਰ ਬਿ)- ਬੀਤੇ 7 ਨਵੰਬਰ ਨੂੰ  ਉਘੇ ਸੋਸ਼ਲ ਕਾਰਕੁੰਨ ਤੇ ਸੰਗੀਤ ਪ੍ਰੋਮੋਟਰ ਕਮਲ ਸ਼ਰਮਾ ਦੀ ਅਗਵਾਈ ਹੇਠ ਕਮਲਜ਼ ਐਟਰਟੇਨਰਜ ਅਤੇ ਕੇ ਵੀ ਪੀ ਹੈਰੀਟੇਜ ਵਲੋਂ ਹਿੰਦੂ ਹੈਰੀਟੇਜ ਮੰਥ ਤਹਿਤ  ਹਿੰਦੂ ਹੈਰੀਟੇਜ਼ ਸ਼ਾਮ ਤਾਜ ਕਨਵੈਨਸ਼ਨ ਸੈਂਟਰ ਸਰੀ ਵਿਖੇ ਮਨਾਈ ਗਈ । ਇਸ ਮੌਕੇ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਤੇ ਸਰੀ ਦੀ ਮੇਅਰ ਬਰੈਂਡਾ ਲੌਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨਾਲ ਸਪੀਕਰ ਰਾਜ ਚੌਹਾਨ, ਕੈਬਨਿਟ ਮੰਤਰੀ ਜਗਰੂਪ ਬਰਾੜ, ਸੈਨੇਟਰ ਬਲਤੇਜ ਸਿੰਘ ਢਿੱਲੋਂ, ਕੈਬਨਿਨਟ ਮੰਤਰੀ ਜੈਸੀ ਸੂੰਨੜ, ਸੰਸਦੀ ਸਕੱਤਰ ਸੁਨੀਤਾ ਧੀਰ, ਆਮਨਾ ਸ਼ਾਹ, ਗੈਰੀ ਬੈਗ ਤੇ ਹੋਰ ਕਈ ਜਨਤਕ ਪ੍ਰਤੀਨਿਧਾਂ ਨੇ ਸ਼ਮੂਲੀਅਤ ਕੀਤੀ। ਭਾਰਤੀ ਕੌਂਸਲ ਜਨਰਲ ਮੈਸਕੂਈ ਰੁੰਗਸੁੰਗ ਵੀ ਵਿਸ਼ੇਸ਼ ਮਹਿਮਾਨ ਵਜੋਂ ਪਧਾਰੇ। ਇਸ ਮੌਕੇ ਕਲਾਕਾਰਾਂ ਨੇ ਸਭਿਆਚਾਰਕ ਤੇ ਵਿਰਾਸਤੀ ਵੰਨਗੀਆਂ ਪੇਸ਼ ਕਰਕੇ ਦਰਸ਼ਕਾਂ ਸਰੋਤਿਆਂ ਦਾ ਮਨ ਮੋਹਿਆ। ਲੜਕੀਆਂ ਵਲੋਂ ਪੰਜਾਬੀ ਭੰਗੜੇ ਦੀ ਵਿਸ਼ੇਸ਼ ਪੇਸ਼ਕਾਰੀ ਕੀਤੀ ਗਈ।  ਮਹਿਮਾਨਾਂ ਲਈ ਰਾਤ ਦੇ ਖਾਣੇ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਪ੍ਰੋਗਰਾਮ ਦੇ ਪ੍ਰਬੰਧਕ ਕਮਲ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਤੇ ਧੰਨਵਾਦ ਕੀਤਾ।