ਛੇਹਰਟਾ 14 ਨਵੰਬਰ (ਰਾਜ ਰੰਧਾਵਾ) -ਅੰਮ੍ਰਿਤਸਰ ਤਲਵਾਰਬਾਜ਼ੀ ਐਸੋਸੀਏਸ਼ਨ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਅਤੇ ਦਸਵੇਂ ਪਾਤਸ਼ਾਹ ਜੀ ਦੇ 350 ਸਾਲਾ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਲੜਕੇ-ਲੜਕੀਆਂ ਦੀ 12-13-14 ਨਵੰਬਰ ਨੂੰ ਤਿੰਨ ਰੋਜ਼ਾ ਸੀਨੀਅਰ ਪੰਜਾਬ ਸਟੇਟ ਤਲਵਾਰਬਾਜੀ ਚੈਂਪੀਅਨਸ਼ਿੱਪ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਬਹੁ ਮੰਤਵੀ ਇਨਡੋਰ ਖੇਡ ਸਟੇਡੀਅਮ ਵਿਖੇ ਕਰਵਾਈ ਗਈ । ਜੇਤੂ ਖਿਡਾਰੀਆਂ ਤੇ ਖਿਡਾਰਨਾਂ ਨੂੰ ਇਨਾਮ ਵੰਡਣ ਦੀ ਰਸਮ ਅੰਮ੍ਰਿਤਸਰ ਤਲਵਾਰਬਾਜ਼ੀ ਐਸੋਸੀਏਸ਼ਨ ਦੇ ਪ੍ਰਧਾਨ ਜਸਵੰਤ ਸਿੰਘ ਢਿੱਲੋਂ, ਜ: ਸਕੱਤਰ ਪ੍ਰੋ: ਨਿਰਮਲ ਸਿੰਘ ਰੰਧਾਵਾ ਗੁਰੂ ਕੀ ਵਡਾਲੀ-ਛੇਹਰਟਾ (ਬਾਨੀ ਕੋਚ ਪੰਜਾਬ ਸਟੇਟ ਤਲਵਾਰਬਾਜ਼ੀ ਟੀਮ 1982-1993) ਅਤੇ ਬਾਬਾ ਹਰਪ੍ਰੀਤ ਸਿੰਘ ਡੇਰਾ ਬਾਬਾ ਦਰਸ਼ਨ ਸਿੰਘ ਕਾਲੇ ਘਨੂੰਪੁਰ ਵਾਲਿਆਂ ਵਲੋਂ ਨਿਭਾਈ ਗਈ । ਇਸ ਚੈਂਪੀਅਨਸ਼ਿਪ ਦੇ ਈਪੀ ਈਵੈਂਟ ‘ਚ ਫਤਿਹਗੜ੍ਹ ਸਾਹਿਬ ਦੀਆਂ ਲੜਕੀਆਂ ਨੇ ਪਹਿਲਾ ਅਤੇ ਪਟਿਆਲਾ ਨੇ ਦੂਸਰਾ ਸਥਾਨ ਹਾਸਲ ਕੀਤਾ । ਫ਼ਤਹਿਗੜ੍ਹ ਸਾਹਿਬ ਦੀਆਂ ਲੜਕੀਆਂ ਨੇ ਸੇਬਰ ਈਵੈਂਟ ‘ਚ ਵੀ ਦੂਸਰਾ ਸਥਾਨ ਪ੍ਰਾਪਤ ਕੀਤਾ । ਈਪੀ ਈਵੈਂਟ ‘ਚ ਲੜਕਿਆਂ ਦੀ ਗੁਰਦਾਸਪੁਰ ਟੀਮ ਨੇ ਪਹਿਲਾ ਅਤੇ ਅੰਮ੍ਰਿਤਸਰ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ । ਸੰਗਰੂਰ ਦੀਆਂ ਲੜਕੀਆਂ ਨੇ ਸੇਬਰ ਈਵੈਂਟ ‘ਚ ਪਹਿਲਾ ਅਤੇ ਪਟਿਆਲਾ ਦੀਆਂ ਲੜਕੀਆਂ ਦੂਸਰੇ ਸਥਾਨ ‘ਤੇ ਰਹੀਆਂ । ਵਿਅਕਤੀਗਤ ਮੁਕਾਬਲਿਆਂ ‘ਚ ਫੋਇਲ ਈਵੈਂਟ ‘ਚ ਲੜਕਿਆਂ ‘ਚੋਂ ਅਰਜਨ ਪਹਿਲੇ ਸਥਾਨ ‘ਤੇ, ਸੇਬਰ ਈਵੈਂਟ ‘ਚ ਵਰਿੰਦਰ ਸਿੰਘ ਜੌਹਲ ਪਹਿਲੇ ਸਥਾਨ ‘ਤੇ ਅਤੇ ਈਪੀ ਈਵੈਂਟ ‘ਚ ਅਸ਼ਵਨੀ ਸੌਰੀਆ ਪਹਿਲੇ ਸਥਾਨ ‘ਤੇ ਰਹੇ । ਲੜਕੀਆਂ ਦੇ ਵਿਅਕਤੀਗਤ ਮੁਕਾਬਲਿਆਂ ਵਿੱਚ ਈਪੀ ‘ਚ ਅਰੋੜਾ ਐਨਾ, ਫੋਇਲ ‘ਚ ਜਸਮੀਨ ਅਤੇ ਸੇਬਰ ਈਵੈਂਟ ‘ਚ ਜਗਮੀਤ ਕੌਰ ਪਹਿਲੇ ਸਥਾਨ ਤੇ ਰਹੀਆਂ । ਇਸ ਮੌਕੇ ਜ਼ਿਲ੍ਹਾ ਤਲਵਾਰਬਾਜ਼ੀ ਐਸੋਸੀਏਸ਼ਨ ਦੇ ਪ੍ਰਧਾਨ ਢਿੱਲੋਂ, ਜ: ਸੈਕਟਰੀ ਪ੍ਰੋ: ਰੰਧਾਵਾ ਤੋਂ ਇਲਾਵਾ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਧੰਨਜੀਤ ਸਿੰਘ ਰਾਜਾਜੰਗ, ਹਜ਼ੂਰਾ ਸਿੰਘ ਰੰਧਾਵਾ, ਨਵਜੋਤ ਸਿੰਘ ਭੰਗੂ, ਦਰਸ਼ਨ ਸਿੰਘ ਬਾਠ, ਜੋਬਨਜੀਤ ਸਿੰਘ ਰੰਧਾਵਾ, ਪਸ਼ੌਰਾ ਸਿੰਘ ਧਾਰੀਵਾਲ, ਕੁਲਵੰਤ ਸਿੰਘ, ਮਾਸਟਰ ਨਿਰਮਲ ਸਿੰਘ, ਪਰਮਜੀਤ ਸਿੰਘ ਤੇਗ, ਬਲਹਾਰ ਸਿੰਘ ਰੰਧਾਵਾ, ਸਰਦ ਕੁਮਾਰ ਅਤੇ ਬੇਅੰਤ ਸਿੰਘ ਹਾਜ਼ਰ ਸਨ ।
