Oct 4, 2026

ਥਾਣੇਦਾਰ ਦਾ ਇਕਲੌਤਾ ਪੁੱਤ ਸੀ –

ਵਿੰਨੀਪੈਗ ( ਸਰਬਪਾਲ ਸਿੰਘ ) ਬੀਤੇ ਦਿਨ ਉਨਟਾਰੀਓ ਦੇ ਹਾਈਵੇ 401 ਦੇ ਡਰੰਬੋ ਲਾਗੇ ਆਕਸਫੋਰਡ ਰੋਡ ਤੇ ਵਾਪਰੇ ਟਰੱਕ ਹਾਦਸੇ, ਜਿਸ ਵਿੱਚ ਇੱਕ ਟਰੱਕ ਖੜ੍ਹੇ ਟਰੱਕ ਦੇ ਮਗਰੋਂ ਵੱਜ ਹਾਦਸੇ ਦਾ ਸ਼ਿਕਾਰ ਹੋਇਆ ਸੀ ਵਿੱਚ ਤਰਨ ਤਾਰਨ ਦੇ ਕਸਬਾ ਝਬਾਲ ਦੇ ਵਸਨੀਕ ਸਟੱਡੀ ਵੀਜ਼ੇ ‘ਤੇ ਕੈਨੇਡਾ ਗਏ ਥਾਣੇਦਾਰ ਮਨਜੀਤ ਸਿੰਘ ਦੇ ਇਕਲੌਤੇ ਪੁੱਤ ਦਿਲਪ੍ਰੀਤ ਸਿੰਘ ਦੀ ਮੌਤ ਹੋਈ ਹੈ। ਮਾਂ ਹਾਦਸੇ ਤੋਂ ਇਕ ਦਿਨ ਪਹਿਲਾਂ ਹੀ ਕੈਨੇਡਾ ਤੋਂ ਪਰਤੀ ਸੀ ਪਿੰਡ। ਜ਼ਿਕਰਯੋਗ ਹੈ ਕਿ ਦਿਲਪ੍ਰੀਤ ਦੇ ਮਾਪੇ ਉਸ ਨੂੰ ਮਿਲਣ ਕੈਨੇਡਾ ਗਏ ਹੋਏ ਸਨ। ਮਾਂ ਵਾਪਸ ਆ ਗਈ ਸੀ ਤੇ ਪਿਤਾ ਨੇ ਅਗਲੇ ਮਹੀਨੇ ਦਿਲਪ੍ਰੀਤ ਨਾਲ ਹੀ ਵਾਪਸ ਆਉਣਾ ਸੀ। ਦਿਲਪ੍ਰੀਤ ਸਿੰਘ ਛੇ ਸਾਲ ਪਹਿਲਾਂ ਸਟੱਡੀ ਵੀਜੇ ’ਤੇ ਕੈਨੇਡਾ ਗਿਆ ਸੀ। ਪੜਾਈ ਪੂਰੀ ਹੋਣ ਉਪਰੰਤ ਉੱਥੇ ਟਰੱਕ ਚਲਾਉਣ ਦਾ ਕੰਮ ਕਰ ਰਿਹਾ ਸੀ।

error: Content is protected !!