Screenshot
ਗੈਰ-ਹਾਜ਼ਰ ਵਿਰੋਧੀ ਮੈਂਬਰਾਂ ਦੀ ਭੂਮਿਕਾ ਬਣੇ ਫੈਸਲਾਕੁੰਨ ਰਹੀ-
ਓਟਵਾ ਕੈਨੇਡਾ( ਮਾਂਗਟ) ਕੈਨੇਡਾ ਦਾ ਫੈਡਰਲ ਬਜਟ 2025 ਬਹੁਤ ਹੀ ਨਜ਼ਦੀਕੀ ਫਰਕ ਨਾਲ 170–168 ਵੋਟਾਂ ਨਾਲ ਪਾਸ ਹੋ ਗਿਆ। ਇਹ ਨਤੀਜਾ ਉਸ ਸਮੇਂ ਆਇਆ ਜਦੋਂ ਵਿਰੋਧੀ ਧਿਰ ਦੇ ਚਾਰ ਮੈਂਬਰ ਭਰੋਸੇ ਦੇ ਵੋਟ ( Confidence Vote) ਦੌਰਾਨ ਗੈਰ-ਹਾਜ਼ਰ ਰਹੇ, ਜਿਸ ਨਾਲ ਬਜਟ ਦੇ ਵਿਰੋਧ ਵਿੱਚ ਲੋੜੀਂਦੀਆਂ ‘ਨਹੀਂ’ ਵੋਟਾਂ ਦੀ ਗਿਣਤੀ ਕਾਫ਼ੀ ਘੱਟ ਹੋ ਗਈ।
ਗੈਰ-ਹਾਜ਼ਰ ਮੈਂਬਰਾਂ ਵਿੱਚ ਐਨ ਡੀ ਪੀ ਦੇ 2 ਅਤੇ ਕੰਸਰਵੇਟਿਵ ਪਾਰਟੀ ਦੇ 2 ਮੈਂਬਰ ਸ਼ਾਮਲ ਸਨ। ਉਨ੍ਹਾਂ ਦੀ ਗੈਰਹਾਜ਼ਰੀ ਨੇ ਵੋਟਿੰਗ ਦਾ ਪੂਰਾ ਰੁਖ ਬਦਲ ਦਿੱਤਾ।
ਇਸ ਦੇ ਨਾਲ ਹੀ ਗਰੀਨ ਪਾਰਟੀ ਦੀ ਲੀਡਰ ਐਲਿਜ਼ਾਬੇਥ ਮੇਅ ਵੱਲੋਂ ਬਜਟ ਦੇ ਹੱਕ ਵਿੱਚ ਪਾਈ ਗਈ ਇੱਕ ਮਹੱਤਵਪੂਰਨ ਯੈਸ (‘Yes) ਵੋਟ ਪ੍ਰਧਾਨ ਮੰਤਰੀ ਕਾਰਨੀ ਦੀ ਲਿਬਰਲ ਘੱਟ ਗਿਣਤੀ ਸਰਕਾਰ ਨੂੰ ਡਿੱਗਣ ਤੋਂ ਬਚਾਉਣ ਵਿੱਚ ਫੈਸਲਾਕੁੰਨ ਭੂਮਿਕਾ ਨਿਭਾਉਂਦੀ ਨਜ਼ਰ ਆਈ।
ਬਜਟ ਪਾਸ ਹੋਣ ਨਾਲ ਸਰਕਾਰ ਨੂੰ ਤੁਰੰਤ ਰਾਹਤ ਤਾਂ ਮਿਲ ਗਈ ਹੈ, ਪਰ ਇਸ ਨਜ਼ਦੀਕੀ ਨਤੀਜੇ ਨੇ ਸੰਸਦ ਵਿੱਚ ਸ਼ਕਤੀ ਸੰਤੁਲਨ ਦੀ ਨਾਜ਼ੁਕ ਹਾਲਤ ਵੀ ਇੱਕ ਵਾਰ ਫਿਰ ਬੇਨਕਾਬ ਕਰ ਦਿੱਤੀ ਹੈ।
