Oct 5, 2026

ਅੰਮ੍ਰਿਤਸਰ- ਬੀਤੇ ਦਿਨੀਂ ਸਰੀ (ਕੈਨੇਡਾ) ਨਿਵਾਸੀ ਡਾ ਸੁਖਦੀਪ ਸਿੰਘ ਗਿੱਲ ( ਸੇਵਾ ਮੁਕਤ ਖੇਤੀਬਾੜੀ ਅਧਿਕਾਰੀ ) ਤੇ ਸਰਦਾਰਨੀ ਹਰਪ੍ਰੀਤ ਕੌਰ ਗਿੱਲ ਦੇ ਸਪੁੱਤਰ ਬਖਸ਼ਪ੍ਰੀਤ ਸਿੰਘ ਗਿੱਲ ਦਾ ਸ਼ੁਭ ਵਿਆਹ ਬੀਬਾ ਨਵਜੋਤ ਕੌਰ ਬਰਾੜ (ਸਪੁੱਤਰੀ ਸਵਰਗੀ ਸ ਰਵਿੰਦਰਪਾਲ ਸਿੰਘ ਬਰਾੜ ਤੇ ਸਰਦਾਰਨੀ ਸਵਰਨ ਕੌਰ ਬਰਾੜ) ਨਾਲ ਫਰੀਦਕੋਟ ਵਿਖੇ ਪੂਰਨ ਗੁਰਮਰਿਯਾਦਾ ਨਾਲ ਹੋਇਆ। ਉਪਰੰਤ ਸ਼ਾਨਦਾਰ ਰਿਸੈਪਸ਼ਨ ਪਾਰਟੀ ਅੰਮ੍ਰਿਤਸਰ ਦੇ ਅਮੀਰਾ ਫਾਰਮ ਵਿਖੇ ਕੀਤੀ ਗਈ। ਵਿਆਹ ਸਮਾਗਮਾਂ ਤੇ ਰਿਸੈਪਸ਼ਨ ਵਿਚ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ ਤੇ ਮਹਿਮਾਨ ਸੱਜਣਾਂ ਨੇ ਸ਼ਮੂਲੀਅਤ ਕੀਤੀ ਤੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਅਤੇ ਦੋਵਾਂ ਪਰਿਵਾਰਾਂ ਨਾਲ ਵਧਾਈਆਂ ਸਾਂਝੀਆਂ ਕੀਤੀਆਂ।

ਇਸੇ ਦੌਰਾਨ ਕੈਨੇਡਾ ਸਕਾਲਰਸ਼ਿਪ ਟਰੱਸਟ ਸਰੀ ਬਰਾਂਚ ਦੇ ਸੀਨੀਅਰ ਮੈਨੇਜਰ ਸ ਸੁਰਜੀਤ ਸਿੰਘ ਮਾਧੋਪੁਰੀ ਤੇ ਸਟਾਫ ਨੇ ਬਖਸ਼ਪ੍ਰੀਤ ਸਿੰਘ ਗਿੱਲ ਨੂੰ ਜਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਤੇ ਸ਼ੁਭਕਾਮਨਾਵਾਂ ਭੇਜੀਆਂ।

error: Content is protected !!