Oct 3, 2026

ਲਖਵਿੰਦਰ ਜੌਹਲ-

ਜਦੋਂ ਮੈਂ ਪੜ੍ਹਣ ਲਗਦਾ ਹਾਂ,
ਸ਼ਹਾਦਤ ਦੀ ਕਹਾਣੀ ਨੂੰ,
ਲਹੂ ਬਣ ਖੌਲਦਾ ਵੇਖਾਂ,
ਮੈਂ ਅੱਖਾਂ ਵਿਚ ਪਾਣੀ ਨੂੰ ।

ਸਿਆਸਤ ਧੌਂਸ, ਧਮਕੀ ਦੀ,
ਜਦੋਂ ਅਸਮਾਨ ਚੜ੍ਹਦੀ ਹੈ,
ਰੁਹਾਨੀ ਹੌਸਲਾ ਰੋਕੇ,
ਸਦਾ ਜ਼ੁਲਮੀ-ਮਧਾਣੀ ਨੂੰ ।

ਜਲੇ ਕਸ਼ਮੀਰ ਦਾ ਪਿੰਡਾ,
ਤਾਂ ਰੂਹ ਪੰਜਾਬ ਦੀ ਤੜਫ਼ੀ,
ਇਹ ਜਜ਼ਬੇ ਦੀ ਕਹਾਣੀ ਹੈ,
ਸੁਣੋ, ਸਮਝੋ ਕਹਾਣੀ ਨੂੰ।

ਸੁਨੇਹਾ ਸਿਰਫ਼ ਏਨਾ ਸੀ,
ਗੁਰੂ ਦੇ ਸੀਸ ਨੇ ਦਿੱਤਾ,
ਮਨਾਂ ‘ਚੋਂ ਕੱਢ ਕੇ ਜ਼ਹਿਰਾਂ,
ਭਰੋ ਉਲਫ਼ਤ-ਕਹਾਣੀ ਨੂੰ।

ਹਵਾ ਦੇ ਹੋਠ ਸੁਕ ਜਾਂਦੇ,
ਸਿਤਮ ਦੀ ਵਾਰਤਾ ਕਰਦੇ,
ਤੇਰਾ ਤਲਵਾਰ ਨੂੰ ਸਿਜਦਾ,
ਮੇਰਾ ਸਿਜਦਾ ਹੈ ਬਾਣੀ ਨੂੰ।

ਫ਼ਰਕ ਨਾ ਜਾਣੀਏ ਆਪਾਂ,
ਅਕੀਦੇ, ਰੰਗ, ਰੂਪਾਂ ਦਾ,
ਭਰੋਸਾ ਮਾਨਵੀ ਕਦਰਾਂ ‘ਚ
ਹੋਵੇ ਹਰ ਪ੍ਰਾਣੀ ਨੂੰ।

error: Content is protected !!