May 14, 2026

ਨਵੀਂ ਦਿੱਲੀ – ਦਿੱਲੀ ਪੁਲਿਸ ਨੇ 28 ਸਾਲਾ ਬੰਧੂ ਮਾਨ ਸਿੰਘ ਸੇਖੋਂ, ਜੋ ਕਿ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ ਗੋਲਡੀ ਢਿੱਲੋਂ ਗੈਂਗ ਦਾ ਕਥਿਤ ਮੈਂਬਰ ਹੈ, ਨੂੰ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਦੇ ਬਾਹਰ ਗੋਲੀਬਾਰੀ ਦੀਆਂ ਘਟਨਾਵਾਂ ਦੀ ਯੋਜਨਾ ਬਣਾਉਣ ਅਤੇ ਅੰਜਾਮ ਦੇਣ ਵਿੱਚ ਉਸਦੀ ਭੂਮਿਕਾ ਲਈ ਗ੍ਰਿਫ਼ਤਾਰ ਕੀਤਾ ਹੈ।

ਸੇਖੋਂ, ਜਿਸਨੂੰ ਹਮਲਿਆਂ ਲਈ ਲੌਜਿਸਟਿਕਲ ਸਹਾਇਤਾ ਪ੍ਰਦਾਨ ਕਰਨ ਵਾਲਾ ਇੱਕ ਮੁੱਖ ਰਣਨੀਤੀਕਾਰ ਦੱਸਿਆ ਜਾਂਦਾ ਹੈ, ਸਰੀ ਪੁਲਿਸ ਦੁਆਰਾ ਉਸਦੇ ਕਈ ਸਾਥੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਭਾਰਤ ਭੱਜ ਆਇਆ ਸੀ। ਦਿੱਲੀ ਪੁਲਿਸ ਵਲੋਂ ਪਹਿਲਾਂ ਚੱਲ ਰਹੀ ਇਕ  ਜਾਂਚ ਵਿੱਚ ਅੱਠ ਵਿਦੇਸ਼ੀ-ਬਣੇ ਅਰਧ-ਆਟੋਮੈਟਿਕ ਪਿਸਤੌਲ ਅਤੇ 84 ਜ਼ਿੰਦਾ ਕਾਰਤੂਸ ਜ਼ਬਤ ਕੀਤੇ ਗਏ ਸਨ, ਜਿਸ ਤੋਂ ਪਤਾ ਚੱਲਿਆ ਸੀ ਕਿ ਇਸ ਖੇਪ ਚੋਂ ਸੇਖੋਂ ਨੂੰ ਇੱਕ ਹਥਿਆਰ ਸਪਲਾਈ ਕੀਤਾ ਗਿਆ ਸੀ, ਜੋ ਉਸਨੂੰ ਭਗੌੜੇ ਗੈਂਗਸਟਰ ਸੋਨੂੰ ਖੱਤਰੀ ਦੀ ਅਗਵਾਈ ਵਾਲੇ ਇੱਕ ਅੰਤਰਰਾਜੀ ਅਤੇ ਸਰਹੱਦ ਪਾਰ ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਨਾਲ ਜੋੜਦਾ ਹੈ।